ਮਾਨਸਾ ਦੇ ਅਧਿਆਪਕਾਂ ਵੱਲ੍ਹੋ ਸਿਖਿਆ ਸਕੱਤਰ ਵਿਰੱਧ ਭਾਰੀ ਨਾਅਰੇਬਾਜੀ

0
42

ਮਾਨਸਾ,(ਸਾਰਾ ਯਹਾ,(ਹੀਰਾ ਮਿੱਤਲ)11ਫਰਵਰੀ: ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇ ਅੱਜ ਜਿਲ੍ਹਾ ਮਾਨਸਾ ਦੇ ਅਧਿਆਪਕਾਂ ਵੱਲ੍ਹੋ  ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਬੋਹਾ ਫੇਰੀ ਦੌਰਾਨ ਪੁਲੀਸ ਵੱਲ੍ਹੋ ਅਧਿਆਪਕਾਂ ਦੀ ਕੀਤੀ ਭਾਰੀ ਖਿੱਚ ਧੂਹ ਦੇ ਬਾਵਜੂਦ ਉਨ੍ਹਾਂ ਵਿਰੁੱਧ ਭਾਰੀ ਨਾਅਰੇਬਾਜੀ ਕਰਦਿਆ ਐਲਾਨ ਕੀਤਾ ਕਿ ਹੁਣ ਉਨ੍ਹਾਂ ਨੂੰ ਕਿਸੇ ਸਕੂਲ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ। ਭਾਰੀ ਪੁਲੀਸ ਫੋਰਸ ਦੇ ਪਹਿਰੇ ਦੇ ਬਾਵਜੂਦ ਉਹ ਕਾਹਲੀ ਵਿੱਚ ਇੱਕ ਦਰਜ਼ਨ ਦੇ ਕਰੀਬ ਸਕੂਲਾਂ ਚ ਰੱਖੇ ਪ੍ਹੋਗਰਾਮਾਂ ਨੂੰ ਛੱਡਕੇ ਚੰਡੀਗੜ੍ਹ ਵਾਪਸ ਪਰਤ ਗਏ। ਪੁਲੀਸ ਵੱਲ੍ਹੋ  50 ਦੇ ਕਰੀਬ ਅਧਿਆਪਕਾਂ ਨੂੰ ਗ੍ਰਿਫਤਾਰ ਕਰਦਿਆਂ ਉਨ੍ਹਾਂ ਨੂੰ ਝੁਨੀਰ ਥਾਣੇ ਲੈ ਗਈ,ਜਿਨਾ ਨੂੰ ਬਾਅਦ ਚ ਰਿਹਾ ਕਰ ਦਿੱਤਾ ਗਿਆ।

 ਸੰਘਰਸ਼ ਕਮੇਟੀ ਵੱਲ੍ਹੋ ਅਧਿਆਪਕਾਂ ਦੀਆਂ ਹੱਕੀ ਮੰਗਾਂ ਚ ਵੱਡਾ ਅੜਿਕਾ ਬਣੇ ਹੋਏ ਅਤੇ ਅਧਿਆਪਕਾਂ ਤੇ ਤਰ੍ਹਾਂ ਤਰ੍ਹਾਂ ਦੇ ਤਸ਼ੱਦਦ ਢਾਹ ਰਹੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਸਾਰੇ ਪ੍ਰੋਜੈਕਟਾਂ ਬਾਈਕਾਟ ਕਰਨ ਅਤੇ ਪੰਜਾਬ ਦੇ ਕਿਸੇ ਵੀ ਸਕੂਲ ਉਨ੍ਹਾਂ ਨੂੰ ਨਾ ਵੜਨ ਦੇਣ ਦੇ ਸੱਦੇ ਬਾਅਦ ਸਿੱਖਿਆ ਸਕੱਤਰ ਦੀ ਅੱਜ ਫੇਰੀ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਹੋਇਆ ਸੀ,ਅਧਿਆਪਕਾਂ ਦੇ ਰੋਹ ਨੂੰ  ਦੇਖਦਿਆ ਜਿਥੇ ਪਹਿਲਾ ਉਲੀਕੀਆਂ ਗਈਆ ਸਾਰੀਆ ਅਧਿਆਪਕ ਮੀਟਿੰਗਾਂ ਰੱਦ ਕਰ ਦਿਤੀਆ ਗਈਆ ਅਤੇ ਕਿਸੇ ਵੀ ਆਮ ਅਧਿਆਪਕ ਨੂੰ ਸਕੂਲ ਚ ਵੜਨ ਨਹੀ ਦਿਤਾ ਗਿਆ,ਸਿਰਫ ਕ੍ਰਿਸ਼ਨ ਕੁਮਾਰ ਦੇ ਪ੍ਰੋਜੈਕਟਾਂ ਵਿੱਚ ਕੰਮ ਕਰਦੀਆਂ ਲਾਡਲੀਆਂ ਫੋਜਾਂ ਨੂੰ ਬੁਲਾਇਆ ਗਿਆ ਸੀ, ਸਿੱਖਿਆ ਅਧਿਕਾਰੀਆ ਵੱਲੋ ਵਾਰ ਵਾਰ ਪ੍ਹੋਗਰਾਮ ਰੱਦ ਹੋਣ ਅਤੇ ਕਦੇ ਸਿੱਖਿਆ ਸਕੱਤਰ ਦੇ ਨਾ ਆਉਣ ਦਾ ਪ੍ਰਚਾਰ ਕੀਤਾ ਗਿਆ,ਪਰ ਇਸ ਦੇ ਬਾਵਜੂਦ ਅਧਿਆਪਕ ਉਨ੍ਹਾਂ ਵਿਰੁੱਧ ਰੋਸ ਪ੍ਰਦਰਸ਼ਨ ਕਰਨ ਅਤੇ ਉਨ੍ਹਾਂ ਨੂੰ ਜਲਦੀ ਵਾਪਸ ਭੇਜਣ ਚ ਸਫਲ ਰਹੇ।

ਅਧਿਆਪਕ ਸੰਘਰਸ਼ ਕਮੇਟੀ ਦੇ ਆਗੂਆਂ ਕਰਮਜੀਤ ਤਾਮਕੋਟ,ਰਾਜਵਿੰਦਰ ਮੀਰ,ਇੰਦਰਜੀਤ ਡੇਲੂਆਣਾ,ਗੁਰਦਾਸ ਸਿੰਘ,ਅਮੋਲਕ ਡੇਲੂਆਣਾ,ਹਰਦੀਪ ਸਿੱਧੂ,ਖੁਸ਼ਵਿੰਦਰ ਬਰਾੜ,ਰਾਜੇਸ਼ ਬੁਢਲਾਡਾ,ਸੁਖਚੈਨ ਗੁਰਨੇ,ਗੁਰਤੇਜ ਉਭਾ, ਨੀਤਿੰਨ ਸੋਢੀ ਨੇ ਕਿਹਾ ਕਿ ਪੰਜਾਬ ਸਰਕਾਰ  ਹੱਕੀ ਮਸਲਿਆ ਨੂੰ ਹੱਲ ਕਰਨ ਦੀ ਉਪਰੋ ਲਾਠੀਚਾਰਜ ਕਰਕੇ ਭਾਰੀ ਤਸ਼ੱਦਦ ਢਾਹ ਰਹੀ, ਉਨ੍ਹਾ ਕਿਹਾ ਵੱਖ ਵੱਖ ਕੈਟਾਗਰੀ ਅਧੀਨ ਅਧਿਆਪਕ10-10 ਸਾਲ ਤੋ 2500,5000, ਤੇ ਕੰਮ ਕਰ ਰਹੇ ਹਨ,ਉਨ੍ਹਾਂ ਨੂੰ ਰੈਗੂਲਰ ਕਰਨ ਦੀ ਥਾਂ ਉਨਾਂ ਤੋ ਪੱਕੇ ਅਧਿਆਪਕਾਂ ਤੋ ਵੱਦ ਕੰਮ ਲਿਆ ਜਾ ਰਿਹਾ, ਇਸੇ ਤਰਾਂ ਸਿੱਖਿਆ ਪ੍ਰੋਵਾਈਡਰ ਨਗੂਣੀਆ ਤਨਖਾਹਾਂ ਤੇ ਕੰਮ ਕਰ ਰਹੇ,5178 ਨੂੰ 5 ਸਾਲ ਹੋਣ ਦੇ ਬਾਵਜੂਦ ਰੈਗੂਲਰ ਨਹੀ ਕੀਤਾ ਗਿਆ,ਐਸ ਐਸ ਏ ਰਮਸਾ ਅਧਿਆਪਕਾਂ ਦੀਆ ਤਨਖਾਹਾਂ 42000 ਤੋ ਘਟਾਕੇ 15000 ਕਰ ਦਿਤੀਆ,ਸਕੂਲਾਂ ਲਈਆ ਸਾਰੀਆ ਗਰਾਟਾਂ ਬੰਦ ਕਰ ਦਿਤੀਆ ਗਈਆ,ਕਿਤਾਬਾੰ ਲੇਟ ਆਉਦੀਆਂ ਨੇ, ਵਰਦੀ ਇਸ ਵਾਰ ਆਈ ਹੀ ਨਹੀ,ਸਾਰੇ ਵਜੀਫੇ ਬੰਦ ਕਰ ਦਿਤੇ ਗਏ


EDITED BY : SARA YAHA | | Last Updated : 7:58 pm 11 ਫ਼ਰਵਰੀ 2019

LEAVE A REPLY

Please enter your comment!
Please enter your name here