ਮਾਨਸਾ ਦੀ ਝਿਲਮਿਲ ਬਠਲਾ ਬਣੀ ੲਿੰਡੀਅਨ ੲਿੰਟਰਨੈਸ਼ਨਲ ਟੀਚਰ ਅੈਸੋਸੀੲੇਸ਼ਨ ਦੀ ਕੌਮੀ ਸਲਾਹਕਾਰ

0
84

ਮਾਨਸਾ,17 ਜੂਨ(ਸਾਰਾ ਯਹਾ,(ਹੀਰਾ ਮਿੱਤਲ)  :ਮਾਨਸਾ ਦੀ ਲੜਕੀ ਝਿਲਮਿਲ ਬਠਲਾ ਜੋ ਕਿ ਜੇ. ਅਾਰ. ਮਿਲੇਨਿਅਮ. ਸਕੂਲ ਵਿੱਚ ਚੀਫ ਲਰਨਿੰਗ ਅਫਸਰ ਵੱਲੋਂ ਸੇਵਾਵਾਂ ਨਿਭਾ ਰਹੇ ਹਨ ੳੁਹਨਾਂ ਨੂੰ ੲਿੰਟਰਨੈਸ਼ਨਲ ਟੀਚਰ ਅੈਸੋਸੀੲੇਸ਼ਨ ਦਾ ਕੌਮੀ ਸਲਾਹਕਾਰ ਚੁਣਿਅਾ ਗਿਅਾ ਹੈ। ਮਾਨਸਾ ਦੀ ਲੜਕੀ ਨੂੰ ੲਿੰਨੀ ਵੱਡੀ ੳੁਪਲੱਬਧੀ ਮਿਲਣਾ ਮਾਨਸਾ ਵਾਸੀਆਂ ਲੲੀ ਮਾਣ ਵਾਲੀ ਗੱਲ ਹੈ। ਝਿਲਮਿਲ ਬਠਲਾ ਨੇ ਜਾਣਕਾਰੀ ਦਿੰਦਿਅਾ ਦੱਸਿਅਾ ਕਿ ੲਿਹ ਅੈਸੋਸੀੲੇਸ਼ਨ ਬੱਚਿਅਾਂ ਦੀ ਸਿੱਖਿਅਾ ਵਿੱਚ  ਸੁਧਾਰ ਲਿਅਾੳੁਣ ਦਾ ਕੰਮ ਕਰਦੀ ਹੈ। ੲਿਹ ਸਮੇਂ ਸਮੇਂ ਤੇ ਅਧਿਅਾਪਕਾਂ ਦੀਅਾਂ ਟਰੇਨਿੰਗ ਕਲਾਸਾਂ ਲਗਾੳੁਂਦੀ ਹੈ ਤਾਂ ਜੋ ਅਧਿਅਾਪਕ ਵਧੀਅਾ ਤਰੀਕੇ ਨਾਲ ਬੱਚਿਅਾਂ ਨੂੰ ਸੌਖੇ ਤਰੀਕੇ ਨਾਲ ੳੁੱਚ ਸਿੱਖਿਅਾ ਪ੍ਰਦਾਨ ਕਰਨ ਵਿੱਚ ਸਹਾੲੀ ਸਿੱਧ ਹੋ ਸਕਣ।ਮੈਡਮ ਬਠਲਾ ਨੇ ਕਿਹਾ ਕਿ ੳੁਹ ੲਿਸ ਅਹੁਦੇ ਨੁੰ ਬਹੁਤ ਤਨਦੇਹੀ ਨਾਲ ਨਿਭਾੳੁਣਗੇ ਤੇ ਮਾਨਸਾ ਦੇ ਬੱਚਿਅਾਂ ਦੀ ਸਿੱਖਿਅਾ ਵਿੱਚ ਸੁਧਾਰ ਲਿਅਾੳੁਣ ਲੲੀ ਹਰ ਸੰਭਵ ਜਤਨ ਕਰਨਗੇ।

LEAVE A REPLY

Please enter your comment!
Please enter your name here