

ਮਾਨਸਾ, 11 ਸਤੰਬਰ: (ਸਾਰਾ ਯਹਾਂ/ਮੁੱਖ ਸੰਪਾਦਕ)
ਮਾਨਸਾ ਤੋਂ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਦਾ ਟਰੱਕ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਕਾਸ਼ ਬਾਂਸਲ ਦੀ ਅਗਵਾਈ ਹੇਠ ਫਾਜ਼ਿਲਕਾ ਵਿਖੇ ਭੇਜਿਆ ਗਿਆ।ਇਸ ਮੌਕੇ ਉਨ੍ਹਾਂ ਨਾਲ ਚੇਅਰਮੈਨ ਮਾਰਕਿਟ ਕਮੇਟੀ ਮਾਨਸਾ ਸ੍ਰ ਗੁਰਪ੍ਰੀਤ ਸਿੰਘ ਭੁੱਚਰ ਵੀ ਮੌਜੂਦ ਸਨ।
ਵਧੀਕ ਡਿਪਟੀ ਕਮਿਸ਼ਨਰ ਸ੍ਰੀ ਆਕਾਸ਼ ਬਾਂਸਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਹੜ੍ਹ ਪੀੜਤਾਂ ਦੀ ਹਰ ਤਰ੍ਹਾਂ ਨਾਲ ਸਹਾਇਤਾ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣਾਂ ਵੱਲੋਂ ਵੀ ਹੜ੍ਹ ਪੀੜਤਾਂ ਦੀ ਮਦਦ ਲਈ ਵਿਸ਼ੇਸ਼ ਸਹਿਯੋਗ ਕੀਤਾ ਜਾ ਰਿਹਾ ਹੈ ਜੋ ਕਿ ਸ਼ਲਾਘਾਯੋਗ ਉਪਰਾਲਾ ਹੈ।
ਚੇਅਰਮੈਨ ਮਾਰਕਿਟ ਕਮੇਟੀ ਮਾਨਸਾ ਸ੍ਰ ਗੁਰਪ੍ਰ਼ੀਤ ਸਿੰਘ ਭੁੱਚਰ ਨੇ ਕਿਹਾ ਕਿ ਹੜ੍ਹ ਪੀੜਤਾਂ ਲਈ ਇਹ ਰਾਹਤ ਸਮੱਗਰੀ ਡਾ. ਅਮਰਜੀਤ ਸਿੰਘ ਦੇ ਸਹਿਯੋਗ ਸਦਕਾ ਭੇਜੀ ਜਾ ਰਹੀ ਹੈ ਜਿਸ ਵਿਚ 300 ਗੱਦੇ, ਆਚਾਰ, 500 ਲੋਅਰਾਂ, 500 ਟੀ ਸ਼ਰਟਾਂ, 100 ਸੋਲਰ ਲਾਲਟੈਨ, 1000 ਚੱਪਲ ਅਤੇ ਵੱਡੀ ਗਿਣਤੀ ਵਿਚ ਆਡੋਮਾਸ ਸ਼ਾਮਿਲ ਹਨ।
ਇਸ ਮੌਕੇ ਡਾ. ਅਮਰਜੀਤ ਸਿੰਘ, ਨੰਨੇ ਖਾਨ, ਅਰਸ਼ਦ ਖਾਨ, ਇਤਫਾਕਰ ਅਲੀ, ਕ੍ਰਿਸ਼ਨ ਐਮ ਸੀ, ਗੁਰਪ੍ਰੀਤ ਜਟਾਣਾ, ਹਰਦੇਵ ਉੱਲਕ, ਸ਼ਰਨਜੀਤ ਰਾਮਗੜ੍ਹੀਆ, ਰਮੇਸ਼ ਖਿਆਲਾ, ਅਮਨਦੀਪ ਖੁਰਮੀ, ਡਾ ਭਰਪੂਰ, ਸ਼ਿੰਗਾਰਾ ਖਾਨ, ਗੁਰਸਾਹਿਬ ਸਿੰਘ ਮੌਜੂਦ ਸਨ।























