*ਮਾਨਸਾ ਜਿਲਾ ਬਾਰ ਐਸ਼ੋਸੀਏਸ਼ਨ ਵੱਲੋਂ ਗੈਂਗਸਟਰਾਂ ਨਾਲ ਬਹਾਦਰੀ ਨਾਲ ਲੜਨ ਵਾਲੇ ਜੋਗਿੰਦਰ ਸਿੰਘ ਗ੍ਰੰਥੀ ਲਈ ਦੇਸ਼ ਦੇ ਸਰਵ ਉੱਚ ਸਿਵਲ ਬਹਾਦਰੀ ਪੁਰਸਕਾਰ ਦੀ ਮੰਗ*

0
175

ਮਾਨਸਾ (ਸਾਰਾ ਯਹਾਂ/ਮੁੱਖ ਸੰਪਾਦਕ) 29-10-2025 ਮਾਨਸਾ ਬਾਰ ਐਸ਼ੋਸੀਏਸ਼ਨ ਵੱਲੋਂ ਅਦਾਲਤੀ ਕੰਮ ਕਾਰ ਬੰਦ ਕਰ ਮਾਨਸਾ ਜਿਲ੍ਹੇ ਵਿੱਚ ਵਧਦੇ ਗੈਂਗਸਟਰਵਾਦ ਅਤੇ ਵਿਗੜੀ ਕਾਨੂੰਨੀ ਵਿਵਸਥਾ ਨੂੰ ਠੀਕ ਨਾ ਰੱਖ ਸਕਣ ਤੇ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦੀ ਨਾਕਾਮੀ ਖਿਲਾਫ ਰੋਸ ਪ੍ਰਗਟ ਕੀਤਾ ਗਿਆ। ਇਸ ਸਮੇਂ ਮਾਨਸਾ ਬਾਰ ਐਸ਼ੋਸ਼ੀਏਸ਼ਨ ਦੇ ਪ੍ਰਧਾਨ ਗੁਰਦਾਸ ਸਿੰਘ ਮਾਨ, ਸੈਕਟਰੀ ਮਨਿੰਦਰ ਸਿੰਘ ਅਕਲੀਆ, ਗੁਰਪ੍ਰੀਤ ਸਿੰਘ ਸਿੱਧੂ, ਸਰਬਜੀਤ ਸਿੰਘ ਵਾਲੀਆ, ਅਜੀਤ ਸਿੰਘ ਭੰਗੂ, ਲਖਵੀਰ ਸਿੰਘ ਸਰ੍ਹਾਂ, ਹਰਪ੍ਰੀਤ ਸਿੰਘ ਭੈਣੀ, ਸਤਿੰਦਰ ਪਾਲ, ਨਵਦੀਪ ਸ਼ਰਮਾ, ਬਾਬੂ ਸਿੰਘ ਮਾਨ, ਸਾਧੂ ਸਿੰਘ ਦੰਦੀਵਾਲ ਹਾਜਰ ਸਨ। ਇਸ ਸਮੇਂ ਮਾਨਸਾ ਬਾਰ ਐਸ਼ੋਸ਼ੀਏਸ਼ਨ ਦੇ ਐਡਵੋਕੇਟ ਗੁਰਲਾਭ ਸਿੰਘ ਮਾਹਲ ਵੱਲੋਂ ਮਾਨਸਾ ਵਿੱਚ 28 ਅਕਤੂਬਰ ਨੂੰ ਮਾਨਸਾ ਵਿੱਚ ਜੋ ਗੈਂਗਸਟਰ ਗੋਲੀਆਂ ਚਲਾ ਕੇ ਗਏ ਸਨ ਉਹਨਾਂ ਗੈਂਗਸਟਰਾਂ ਨੂੰ ਜਿੱਥੇ ਪੁਲਿਸ ਮੁਲਾਜਿਮ ਗੈਂਗਸਟਰਾਂ ਨੂੰ ਦੇਖ ਦੁਕਾਨਾਂ ਅੰਦਰ ਵੜ ਗਏ ਉੱਥੇ ਕਲਗੀਧਰ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਜੋਗਿੰਦਰ ਸਿੰਘ ਵੱਲੋਂ ਬਹਾਦਰੀ ਦੋਵੇਂ ਗੈਂਗਸਟਰਾਂ ਨੂੰ ਫੜਨ ਦਾ ਯਤਨ ਚਲਦੀਆਂ ਗੋਲੀਆਂ ਵਿੱਚ ਕਰਨ ਲਈ ਅਤੇ ਜੋਗਿੰਦਰ ਸਿੰਘ ਦਿਖਾਈ ਬਹਾਦਰੀ ਲਈ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਜੋਗਿੰਦਰ ਸਿੰਘ ਨੂੰ ਦੇਸ਼ ਦੇ ਸਰਵ ਉੱਚ ਸਿਵਲ ਬਹਾਦਰੀ ਅਵਾਰਡ ਨਾਲ ਸਨਮਾਨਿਤ ਕਰਨ ਦੀ ਮੰਗ ਕੀਤੀ।

LEAVE A REPLY

Please enter your comment!
Please enter your name here