ਮਾਨਸਾ ਜ਼ਿਲ੍ਹੇ ਦੇ ਵਧੀਆ ਨਤੀਜੇ ਦੇਣ ਵਾਲੇ ਸਕੂਲਾਂ ਦਾ ਸਿੱਖਿਆ ਸਕੱਤਰ ਵੱਲੋਂ ਸਨਮਾਨ ਅੱਜ

0
50

ਮਾਨਸਾ 20 ਮਈ (ਸਾਰਾ ਯਹਾ,(BPS) :ਅੱਜ ਮੁਹਾਲੀ ਵਿਖੇ  ਬੋਰਡ ਜਮਾਤਾਂ ਦਸਵੀਂ ਅਤੇ ਬਾਰ੍ਹਵੀਂ ‘ਚੋਂ  ਵਧੀਆ ਨਤੀਜੇ ਵਾਲੇ ਦੇਣ ਵਾਲੇ ਮਾਨਸਾ ਜ਼ਿਲ੍ਹੇ ਦੇ  57 ਸਕੂਲ ਮੁਖੀਆਂ ਦਾ ਸਿੱਖਿਆ ਸਕੱਤਰ ਵੱਲੋਂ ਸਨਮਾਨ ਕੀਤਾ ਕੀਤਾ ਜਾ ਰਿਹਾ ਹੈ ।ਸਿੱਖਿਆ ਵਿਭਾਗ ਦੇ ਬੁਲਾਰੇ ਅਨੁਸਾਰ ਇਸ ਵਾਰ ਸਕੂਲ ਮੁਖੀਆਂ ਦੀ ਅਗਵਾਈ ਅਤੇ ਅਧਿਆਪਕਾਂ ਦੀ ਮਿਹਨਤ ਸਦਕਾ ਮਾਨਸਾ ਜ਼ਿਲ੍ਹੇ ਨੇ ਬੋਰਡ ਨਤੀਜਿਆਂ ਵਿੱਚੋਂ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ ,ਦਸਵੀਂ ਅਤੇ ਬਾਰ੍ਹਵੀਂ ਜਮਾਤਾਂ ਦੇ ਨਤੀਜੇ ਚੋਂ ਮਾਨਸਾ ਜ਼ਿਲ੍ਹੇ ਨੇ ਪੰਜਾਬ ਭਰ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ ਹੈ ।ਮਾਨਸਾ ਦੇ 17 ਸੈਕੰਡਰੀ ਸਕੂਲ ਅਜਿਹੇ ਹਨ ਜਿਨ੍ਹਾਂ ਦਾ ਦਸਵੀਂ ਅਤੇ ਬਾਰ੍ਹਵੀਂ ਦੋਵਾਂ ਕਲਾਸਾਂ ਦਾ ਨਤੀਜਾ 100  ਪ੍ਰਤੀਸ਼ਤ ਰਿਹਾ ਹੈ ।  ਇਸ ਸਨਮਾਨ ਸਮਾਰੋਹ ਵਿੱਚ ਜਿੱਥੇ ਮਿਹਨਤੀ ਸਕੂਲ ਮੁਖੀਆਂ ਦਾ ਸਨਮਾਨ ਕੀਤਾ ਜਾਵੇਗਾ ਉੱਥੇ ਅਗਲੇ ਸਾਲ ਦੀ ਕਾਰਜ ਯੋਜਨਾ ਬਾਰੇ ਵੀ ਚਰਚਾ ਕੀਤੀ ਜਾਵੇਗੀ । ਮਾਨਸਾ ਜ਼ਿਲ੍ਹੇ ਦੇ ਅਪਰ ਪ੍ਰਾਇਮਰੀ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਵਿੱਚ ਕੰਮ ਕਰ ਰਹੇ ਅੰਗਰੇਜ਼ੀ ਅਤੇ ਸਮਾਜਿਕ ਵਿਸ਼ਾਂ ਦੇ ਜ਼ਿਲ੍ਹਾ ਮੈਂਟਰ ਬਲਜਿੰਦਰ ਸਿੰਘ ਜੋੜਕੀਆਂ, ਮੈਥ ਮੈਂਟਰ ਰੁਪਿੰਦਰ ਸਿੰਘ ਅਤੇ ਸਾਇੰਸ ਮੈੱਟਰ ਤਰਸੇਮ ਸਿੰਘ ਦਾ ਵੀ ਉਚੇਚੇ ਤੌਰ ਤੇ ਵਧੀਆ ਸੇਵਾਵਾਂ ਦੇਣ ਲਈ ਸਨਮਾਨ ਕੀਤਾ ਜਾਵੇਗਾ । ਇਸ ਸਮਾਗਮ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ, ਉਪ ਜ਼ਿਲ੍ਹਾ ਸਿੱਖਿਆ ਅਫਸਰ ਅਤੇ ਡਾਇਟ ਪ੍ਰਿੰਸੀਪਲ ਨੂੰ ਵੀ ਸ਼ਿਰਕਤ ਕਰਨ ਲਈ ਕਿਹਾ ਗਿਆ ਹੈ । ਅਧਿਆਪਕ ਹਲਕਿਆਂ  ਅਨੁਸਾਰ ਰਾਜ ਪੱਧਰ ਤੇ ਸਨਮਾਨਿਤ ਹੋਣ ਨਾਲ ਸਕੂਲ ਮੁਖੀਆਂ ਨੂੰ ਹੋਰ ਹੋਰ ਮਿਹਨਤ ਨਾਲ ਕੰਮ ਕਰਨ ਦੀ ਪ੍ਰੇਰਨਾ ਅਤੇ ਊਰਜਾ ਮਿਲੇਗੀ ।ਜ਼ਿਲ੍ਹਾ ਸਿੱਖਿਆ ਅਫ਼ਸਰ ਸੁਭਾਸ਼ ਚੰਦਰ ਨੇ ਸਨਮਾਨਿਤ ਹੋਣ ਜਾ ਰਹੇ ਸਮੂਹ ਅਧਿਆਪਕਾਂ ਨੂੰ ਮੁਬਾਰਕਬਾਦ ਦਿੰਦਿਆਂ ਹੋਰ ਤਨਦੇਹੀ ਨਾਲ ਕੰਮ ਕਰਨ ਦੀ ਅਪੀਲ ਕੀਤੀ ਤਾਂ ਜੋ ਮਾਨਸਾ ਨੂੰ ਪੜ੍ਹਾਈ ਵਾਲੇ ਪੱਖ ਤੋਂ ਸਿਖਰ ਤੇ ਰੱਖਿਆ ਜਾ ਸਕੇ ।

LEAVE A REPLY

Please enter your comment!
Please enter your name here