ਮਾਨਸਾ ਚ ਪੌਦੇ ਲਗਾਕੇ ਵਾਤਾਵਰਣ ਨੂੰ ਸਾਫ ਰੱਖਣ ਦੀ ਕੀਤੀ ਜਾ ਰਹੀ ਕੋਸ਼ਿਸ਼।

0
40

ਮਾਨਸਾ ਸ਼ਹਿਰ ਵਿੱਚ ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਸਮਾਜਸੇਵੀ ਸੰਸਥਾਵਾਂ ਵਲੋਂ ਪੌਦੇ ਲਗਾ ਕੇ ਵਾਤਾਵਰਣ ਨੂੰ ਸਾਫ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਇਸੇ ਲੜੀ ਤਹਿਤ ਮਾਨਸਾ ਸ਼ਹਿਰ ਪ੍ਤੀ ਵਧੀਆ ਸੋਚ ਰੱਖਣ ਵਾਲੇ ਨੋਜਵਾਨਾਂ ਨੇ ਸ਼ੀ੍ ਕਿ੍ਸ਼ਨਾ ਗਰੁੱਪ ਬਣਾ ਕੇ ਅੱਜ ਗੁਰੂਨਾਨਕ ਗਊਸ਼ਾਲਾ,ਚੌਕ ਰਮਦਿੱਤੇ ਵਾਲਾ ਦੇ ਬਾਹਰ ਜਾਮਨ,ਨਿੰਮ ਅਤੇ ਸੁਹਾਜਨਾਂ ਦੇ ਦੱਰਖਤ ਲਗਾਏ। ਇਹ ਜਾਣਕਾਰੀ ਦਿੰਦੇ ਹੋਏ ਗਰੁੱਪ ਦੇ ਮੈਂਬਰ ਮਨੀਸ਼ ਕੁਮਾਰ ਨੇ ਦੱਸਿਆ ਕਿ ਉਹਨਾਂ ਦੇ ਗਰੁੱਪ ਵਲੋਂ ਸਾਂਝੀਆਂ ਥਾਵਾਂ ਤੇ ਰੁੱਖ ਲਗਾ ਕੇ ਉਹਨਾਂ ਦੀ ਸੰਭਾਲ ਵੀ ਕੀਤੀ ਜਾ ਰਹੀ ਹੈ।ਪਿਛਲੇ ਦਿਨੀ ਉਹਨਾਂ ਦੇ ਗਰੁੱਪ ਵਲੋਂ ਗਊਸ਼ਾਲਾ ਰਮਦਿੱਤੇ ਵਾਲਾ ਵਿਖੇ ਵੀ ਪੌਦੇ ਲਗਾਏ ਸਨ ਅਤੇ ਇਹ ਪੋ੍ਜੈਕਟ ਲਗਾਤਾਰ ਜਾਰੀ ਰਹੇਗਾ।ਇਸ ਮੌਕੇ ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਨੇ ਵੀ ਪਹੁੰਚ ਕੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਸੰਜੀਵ ਪਿੰਕਾ ਨੇ ਕਿਹਾ ਕਿ ਦਿਨ ਪ੍ਤੀ ਦਿਨ ਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਪੌਦੇ ਲਗਾ ਕੇ ਹੀ ਬਚਾਇਆ ਜਾ ਸਕਦਾ ਹੈ।ਹਰੇਕ ਇਨਸਾਨ ਨੂੰ ਅਪਣੇ ਜੀਵਣ ਚ ਘੱਟੋ ਘੱਟ ਪੰਜ ਦਰਖੱਤ ਜਰੂਰ ਲਗਾਉਣੇ ਚਾਹੀਦੇ ਹਨ ਅਤੇ ਉਹਨਾਂ ਦੀ ਸੰਭਾਲ ਕਰਨੀ ਚਾਹੀਦੀ ਹੈ। ਦਰਖੱਤ ਆਕਸੀਜਨ ਛੱੜਦੇ ਹਨ ਅਤੇ ਉਹ ਆਕਸੀਜਨ ਮਨੁੱਖਾਂ ਨੂੰ ਸਾਂਹ ਲੈਣ ਚ ਸਹਾਈ ਹੁੰਦੀ ਹੈ ਅਤੇ ਰੁੱਖ ਧਰਤੀ ਚ ਪਾਣੀ ਦੇ ਲੈਬਲ ਨੂੰ ਘੱਟਣ ਨਹੀ ਦਿੰਦੇ।ਇਸ ਮੌਕੇ ਮਨੀਸ਼ ਚੋਧਰੀ,ਵਿਕਾਸ ਬਾਂਸਲ,ਵਿਵੇਕ ਕੁਮਾਰ,ਮਨੋਜ ਕੁਮਾਰ,ਹੈਪੀ ਕੁਮਾਰ,ਬਲਵੀਰ ਅਗਰੋਈਆ,ਰਮਨ ਗੁਪਤਾ,ਸੁਰਿੰਦਰ ਬਾਂਸਲ, ਬਿੰਨੂ  ਗਰਗ ਸਮੇਤ ਮੈਂਬਰ ਹਾਜਰ ਸਨ।

LEAVE A REPLY

Please enter your comment!
Please enter your name here