

ਡੀ ਆਈ ਜੀ ਵੱਲੋਂ ਮਸਲੇ ਦੇ ਪੁਖ਼ਤਾ ਹੱਲ ਲਈ ਹਫਤੇ ਦਾ ਮੰਗਿਆ ਸਮਾਂ,,,,
ਸੰਘਰਸ਼ ਕਮੇਟੀ ਵੱਲੋਂ ਉਲੀਕੇ ਪ੍ਰੋਗਰਾਮ ਹਾਲ ਦੀ ਘੜੀ ਮੁਲਤਵੀ,,
ਮਾਨਸਾ 4 ਨਵੰਬਰ (ਸਾਰਾ ਯਹਾਂ/ਮੁੱਖ ਸੰਪਾਦਕ) ਮਾਨਸਾ ਗੋਲੀ ਕਾਂਡ ਸੰਘਰਸ਼ ਕਮੇਟੀ ਵੱਲੋਂ ਐਸ ਐਸ ਪੀ ਦਫ਼ਤਰ ਮਾਨਸਾ ਦੇ ਫੋਨ ਸੰਦੇਸ਼ ਸੱਦੇ ‘ਤੇ ਐਸ ਐਸ ਪੀ ਦਫਤਰ ਵਿਖੇ ਡੀ ਆਈ ਜੀ ਬਠਿੰਡਾ ਰੇਂਜ ਸ.ਹਰਜੀਤ ਸਿੰਘ ਨਾਲ ਪਿਛਲੇ ਦਿਨੀਂ ਹੋਏ ਗੋਲੀ ਕਾਂਡ ਸਬੰਧੀ ਇੱਕ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਕਮੇਟੀ ਆਗੂਆਂ ਵੱਲੋਂ ਖੁਲ ਕੇ ਉਕਤ ਮਸਲੇ ਬਾਰੇ ਆਪਣਾ ਪੱਖ ਪੇਸ਼ ਕੀਤਾ ਗਿਆ। ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਸਬੰਧੀ ਰਹਿ ਗਈਆਂ ਊਣਤਾਈਆਂ ਸੀਨੀਅਰ ਅਧਿਕਾਰੀ ਸਾਹਮਣੇ ਰੱਖੀਆਂ ਗਈਆਂ। ਆਗੂਆਂ ਨੇ ਇਸ ਸਮੇਂ ਪ੍ਰਸ਼ਾਸਨ ਨਾਲ ਵਿਚਾਰ ਵਟਾਂਦਰੇ ਉਪਰੰਤ ਮੁੱਖ ਤੌਰ ‘ਤੇ ਚਾਰ ਨੁਕਤੇ ਉੱਭਰ ਕੇ ਸਾਹਮਣੇ ਆਏ।

ਜਿਵੇਂ ਗੋਲੀ ਕਾਂਡ ਨਾਲ ਸਬੰਧਤ ਕਥਿਤ ਦੋਸ਼ੀਆਂ ਦੀ ਸ਼ਨਾਖ਼ਤ ਕਰਵਾਉਣਾ ਅਤੇ ਸਾਜ਼ਿਸ਼ ਦਾ ਪਰਦਾਫਾਸ਼ ਕਰਨਾ, ਪੀੜਤ ਪਰਿਵਾਰ ਲਈ ਤੁਰੰਤ ਸੁੱਰਖਿਆ ਪ੍ਰਦਾਨ ਕਰਵਾਉਣਾ, ਪੂਰੇ ਜ਼ਿਲ੍ਹੇ ‘ਚ ਅਮਨ ਕਾਨੂੰਨ ਦੀ ਸਥਿਤੀ ਨੂੰ ਤਰਜੀਹੀ ਆਧਾਰ ‘ਤੇ ਲੈ ਕੇ ਪੁਖ਼ਤਾ ਪ੍ਰਬੰਧ ਕਰਨੇ ਇਸ ਕਾਂਡ ਤੋਂ ਇਲਾਵਾ ਭਵਿੱਖ ‘ਚ’ ਵੀ ਸਬੰਧਤ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਅਤੇ ਜਵਾਬਦੇਹੀ ਤੈਅ ਕਰਨ ਆਦਿ ਤੋਂ ਇਲਾਵਾ ਪਤਵੰਤੇ ਸ਼ਹਿਰੀਆਂ ਦਾ ਮਾਨ ਸਨਮਾਨ ਕਰਨਾ ਅਤੇ ਸ਼ਹਿਰੀਆਂ ਦੀ ਪ੍ਰਸ਼ਾਸਨ ਨਾਲ ਇੱਕ ਤਾਲਮੇਲ ਦਾ ਗਠਨ ਕਰਨਾ ਵੀ ਸ਼ਾਮਲ ਹੈ।ਡੀ ਆਈ ਜੀ ਵੱਲੋਂ ਉਠਾਏ ਗਏ ਸਮੁੱਚੇ ਨੁਕਤਿਆਂ ਨੂੰ ਧਿਆਨ ਨਾਲ ਸੁਣਨ ਉਪਰੰਤ ਸਾਰੇ ਮਸਲਿਆਂ ਦਾ ਇੱਕ ਹਫਤੇ ‘ਚ’ ਪੁਖ਼ਤਾ ਹੱਲ ਕਰਨ ਦਾ ਕਮੇਟੀ ਨੂੰ ਭਰੋਸਾ ਦਿਵਾਇਆ ਅਤੇ ਮੌਕੇ ‘ਤੇ ਇਸ ਸਬੰਧ ‘ਚ ਐਸ ਐਸ ਪੀ ਮਾਨਸਾ ਅਤੇ ਹਾਜ਼ਰ ਦੂਸਰੇ ਅਧਿਕਾਰੀਆਂ ਨੂੰ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ। ਇਸ ਉਪਰੰਤ ਕਮੇਟੀ ਵੱਲੋਂ ਇੱਕ ਵੱਖਰੀ ਮੀਟਿੰਗ ਦੌਰਾਨ ਆਪਣੇ ਪਹਿਲੇ ਉਲੀਕੇ ਪ੍ਰੋਗਰਾਮ ਹਾਲ ਦੀ ਘੜੀ ਮੁਲਤਵੀ ਕਰ ਦਿੱਤੇ ਗਏ ਹਨ। ਇਸ ਮੌਕੇ ਆਗੂਆਂ ਨੇ ਕਿਹਾ ਕਿ ਭਾਵੇਂ ਪ੍ਰਸ਼ਾਸਨ ਵੱਲੋਂ ਭਰੋਸਾ ਦਿੱਤਾ ਗਿਆ ਹੈ ਪ੍ਰੰਤੂ ਮਸਲੇ ਦੇ ਹੱਲ ਅਤੇ ਅੰਜਾਮ ਤੱਕ ਸੰਘਰਸ਼ ਲਈ ਤਿਆਰ ਬਰ ਤਿਆਰ ਰਹਿਣਾ ਹੋਵੇਗਾ। ਇਸ ਸਮੇਂ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ, ਰੁਲਦੂ ਸਿੰਘ ਮਾਨਸਾ, ਰਾਜਵਿੰਦਰ ਰਾਣਾ, ਨਾਜ਼ਰ ਸਿੰਘ ਮਾਨਸ਼ਾਹੀਆ, ਸ਼ਮੀਰ ਛਾਬੜਾ, ਮਾਨਿਕ ਗੋਇਲ , ਸੁਰੇਸ਼ ਨੰਦਗੜੀਆ, ਬਲਜੀਤ ਸ਼ਰਮਾ, ਕ੍ਰਿਸ਼ਨ ਚੌਹਾਨ, ਐਡਵੋਕੇਟ ਗੁਰਲਾਭ ਮਾਹਲ, ਧੰਨਾ ਮੱਲ ਗੋਇਲ , ਪ੍ਰੈਸ ਰਿਪੋਰਟਰ ਆਤਮਾ ਸਿੰਘ ਪਮਾਰ, ਜਤਿੰਦਰ ਆਗਰਾ, ਹਰਿੰਦਰ ਮਾਨਸ਼ਾਹੀਆ, ਹਰਵਿੰਦਰ ਭਾਰਦਵਾਜ, ਸਤੀਸ਼ ਗੋਇਲ, ਚਮਕੌਰ ਸਿੰਘ ਮੂਸਾ, ਅੰਕੁਸ਼ ਜਿੰਦਲ, ਸਤੀਸ਼ ਕੁਮਾਰ ਨੀਟੂ, ਰਾਜੇਸ਼ ਕੁਮਾਰ ਅਤੇ ਪ੍ਰਵੀਨ ਕੁਮਾਰ ਅਤੇ ਕਰਨੈਲ ਸਿੰਘ, ਆਦਿ ਆਗੂ ਵੀ ਹਾਜ਼ਰ ਸਨ























