

ਮਾਨਸਾ, 06 ਮਾਰਚ (ਸਾਰਾ ਯਹਾਂ) : ਸਥਾਨਕ ਗਊਸ਼ਾਲਾ ਵਿਖੇ ਹਰ ਰੋਜ ਦਾਨੀ ਸੱਜਣ ਆਪਣੀ ਸ਼ਰਧਾ ਨਾਲ ਆਪਣੇ ਵੱਲੋਂ ਗਊਸ਼ਾਲਾ ਨੂੰ ਕੋਈ ਨਾਂ ਕੋਈ
ਵਸਤੂ ਦਾਨ ਕਰਕੇ ਖੁਸ਼ੀ ਮਨਾਉਂਦਾ ਹੈ। ਇਸ ਲੜੀ ਦੇ ਤਹਿਤ ਅੱਜ ਗਊਸ਼ਾਲਾ ਦੇ ਸਾਬਕਾ ਪ੍ਰਧਾਨ ਸ਼੍ਰੀ ਜਗਦੀਸ਼ ਰਾਏ ਨੇ
ਆਪਣੇ ਪੜਪੋਤਰੇ ਲਵੰਸ਼ ਬਾਂਸਲ ਪੁੱਤਰ ਸ਼੍ਰੀ ਮਨੀ ਬਾਂਸਲ ਦੇ ਜਨਮ ਦਿਨ ਦੇ ਸ਼ੁਭ ਅਵਸਰ ਮੌਕੇ ਗਊਸ਼ਾਲਾ ਨੂੰ 21 ਕੁਰਸੀਆਂ
ਦਾਨ ਵਜੋਂ ਦਿੱਤੀਆਂ। ਯਾਦ ਰਹੇ ਸ਼੍ਰੀ ਜਗਦੀਸ਼ ਰਾਏ ਜੀ ਪਹਿਲਾਂ ਵੀ ਸਮੇਂ ਸਮੇਂ ਤੇ ਗਊਸ਼ਾਲਾ ਨੂੰ ਹਰ ਪ੍ਰਕਾਰ ਦਾ ਸਹਿਯੋਗ
ਦਿੰਦੇ ਰਹਿੰਦੇ ਹਨ। ਇਸ ਮੌਕੇ ਜਗਦੀਸ਼ ਰਾਏ ਨੇ ਕਿਹਾ ਕਿ ਗਊਸ਼ਾਲਾ ਨੂੰ ਦਿੱਤਾ ਹੋਇਆ ਦਾਨ ਵਿਅਰਥ ਨਹੀਂ ਜਾਂਦਾ। ਉਹਨਾਂ
ਕਿਹਾ ਕਿ ਉਸ ਦਾਨੀ ਸੱਜਣ ਉਪਰ ਗਊਮਾਤਾ ਦੀ ਕ੍ਰਿਪਾ ਹਰ ਵੇਲੇ ਬਣੀ ਰਹਿੰਦੀ ਹੈ ਤੇ ਉਸ ਦੀ ਹਰ ਮਨੋ ਕਾਮਨਾ ਪੂਰੀ ਹੁੰਦੀ
ਹੈ। ਉਹਨਾਂ ਕਿਹਾ ਕਿ ਗਊਸ਼ਾਲਾ ਨੂੰ ਦਾਨ ਦੇਣਾ ਬਹੁਤ ਮਹੱਤਵਪੂਰਨ ਹੈ। ਉਹਨਾਂ ਗਊਸ਼ਾਲਾ ਕਮੇਟੀ ਨੂੰ ਵਿਸ਼ਵਾਸ ਦੁਆਇਆ
ਕਿ ਗਊਸ਼ਾਲਾ ਕਮੇਟੀ ਜਦੋਂ ਵੀ ਕੋਈ ਮੈਨੂੰ ਸੇਵਾ ਲਗਾਏਗੀ ਮੈਂ ਉਹ ਖਿੜੇ ਮੱਥੇ ਪ੍ਰਵਾਨ ਕਰਾਂਗਾ ਅਤੇ ਹਰ ਵੇਲੇ ਗਊਸ਼ਾਲਾ ਨੂੰ
ਸਹਿਯੋਗ ਦਿੰਦਾ ਰਹਾਗਾਂ। ਇਸ ਮੌਕੇ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਮੁਕੇਸ਼ ਮੋਨੂੰ ਦਾਨੇਵਾਲੀਆ, ਜਨਰਲ ਸਕੱਤਰ ਮੁਨੀਸ਼ ਬੱਬੂ
ਰੜ੍ਹ ਵਾਲੇ ਅਤੇ ਪ੍ਰਮੋਦ ਕੁਮਾਰ ਜਿੰਦਲ ਐਡਵੋਕੇਟ ਵੱਲੋਂ ਜਗਦੀਸ਼ ਰਾਏ ਦੇ ਪਰਿਵਾਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ
ਕੀਤਾ ਗਿਆ।























