

ਮਾਨਸਾ, 10 ਸਤੰਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਮਾਨਸਾ ਦੀ ਜਿਲਾ ਕ੍ਰਿਕਟ ਐਸੋਸੀਏਸ਼ਨ ਦੀ ਮਾਨਤਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋ ਖਤਮ ਕੀਤੇ ਜਾਣ ਤੋਂ ਬਾਅਦ ਮਾਨਸਾ ਜਿਲੇ ਦੀ ਕ੍ਰਿਕਟ ਨੂੰ ਨਿਰਵਿਘਨ ਚਲਾਉਣ ਲਈ ਖਾਲਸਾ ਸਕੂਲ ਮੈਨੇਜਮੈਂਟ ਕਮੇਟੀ ਨੇ ਆਪਣੇ ਵੱਲੋ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲ ਹੱਥ ਵਧਾਇਆ ਹੈ। ਜਿਲਾ ਕ੍ਰਿਕਟ ਐਸੋਸੀਏਸ਼ਨ ਦੀ ਮਾਨਤਾ ਰੱਦ ਹੋਣ ਤੋਂ ਬਾਅਦ ਲੋਕਪਾਲ ਦੁਆਰਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸੈਕਟਰੀ ਨੂੰ ਮਾਨਸਾ ਦੀ ਕ੍ਰਿਕਟ ਚਲਾਉਣ ਲਈ ਬਦਲਵੇਂ ਪ੍ਰਬੰਧ ਕਰਨ ਦੇ ਹੁਕਮ ਦਿੱਤੇ ਸਨ। ਜਿਸ ਸੰਬੰਧੀ ਖਾਲਸਾ ਸਕੂਲ ਮੈਨੇਜਮੈਂਟ ਦੇ ਪ੍ਰਧਾਨ ਮੱਘਰ ਸਿੰਘ ਸਿੱਧੂ ਨੇ ਸੀ ਈ ਓ ਅਤੇ ਪ੍ਰਧਾਨ ਪੰਜਾਬ ਕ੍ਰਿਕਟ ਐਸੋਸੀਏਸ਼ਨ ਮੋਹਾਲੀ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਮਾਨਸਾ ਦਾ ਖਾਲਸਾ ਸਕੂਲ ਕ੍ਰਿਕਟ ਗਰਾਊਂਡ ਖਾਲਸਾ ਸਕੂਲ ਮੈਨੇਜਮੈਂਟ ਦੀ ਮਲਕੀਅਤ ਹੈ ਅਤੇ ਗਰਾਊਂਡ ਨੂੰ ਡਿਵੈਲਪਮੈਂਟ ਕਰਨ ਦਾ ਇਕ ਇਕ ਪੈਸਾ ਸਕੂਲ ਦੇ ਖਾਤੇ ਵਿੱਚੋਂ ਗਰਾਊਂਡ ਤੇ ਲੱਗਿਆ ਹੈ। ਉਹਨਾ ਲਿਖਿਆ ਕਿ ਮਾਨਸਾ ਜਿਲਾ ਕ੍ਰਿਕਟ ਐਸੋਸੀਏਸ਼ਨ ਸਕੂਲ ਮੈਨੇਜਮੈਂਟ ਨੂੰ ਸਲਾਨਾ ਕੁਝ ਪੈਸੇ ਦੇ ਕੇ ਠੇਕੇ ਤੇ ਇਹ ਗਰਾਊਂਡ ਚ ਕ੍ਰਿਕਟ ਖਿਡਾਉਂਦੇ ਸਨ, ਪਰ ਜਦੋਂ ਉਹਨਾ ਨੂੰ ਹੁਣ ਪਤਾ ਲੱਗਿਆ ਸੀ ਕੀ ਮਾਨਸਾ ਜਿਲਾ ਕ੍ਰਿਕਟ ਐਸੋਸੀਏਸ਼ਨ ਦਾ ਡਿਸਪਿਊਟ ਚੱਲ ਰਿਹਾ ਹੈ ਤਾਂ ਸਕੂਲ ਮੈਨੇਜਮੈਂਟ ਨੇ ਇਸ ਸਾਲ ਮਾਨਸਾ ਜਿਲਾ ਕ੍ਰਿਕਟ ਐਸੋਸੀਏਸ਼ਨ ਤੋਂ ਠੇਕਾ ਨਹੀ ਲਿਆ। ਹੁਣ ਜਦੋ ਐਸੋਸੀਏਸ਼ਨ ਦੀ ਮਾਨਤਾ ਰੱਦ ਹੋ ਗਈ ਤਾਂ ਖਾਲਸਾ ਸਕੂਲ ਮੈਨੇਜਮੈਂਟ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਨਵੀਂ ਐਡਹਾਕ ਕਮੇਟੀ ਚੋਂ ਮਾਨਸਾ ਜਿਲੇ ਦੀ ਕ੍ਰਿਕਟ ਨੂੰ ਚਲਾਵੇਗੀ ਉਹਨਾ ਨੂੰ ਗਰਾਊਂਡ ਆਫਰ ਕਰਦਿਆ ਅੱਗੇ ਗਰਾਊਂਡ ਚ ਕ੍ਰਿਕਟ ਚਲਾਉਣ ਲਈ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੂੰ ਖਾਲਸਾ ਸਕੂਲ ਮੈਨੇਜਮੈਂਟ ਨਾਲ ਸਿੱਧੇ ਕੋਈ ਕੰਟਰੈਕਟ ਜਾਂ ਐਮ ਓ ਯੂ ਕਰਨ ਲਈ ਮੀਟਿੰਗ ਕਰਨ ਲਈ ਹੱਥ ਵਧਾਇਆ ਹੈ। ਆਉਣ ਵਾਲੇ ਸਮੇਂ ਵਿੱਚ ਖਾਲਸਾ ਸਕੂਲ ਮੈਨੇਜਮੈਂਟ ਮਾਨਸਾ ਜਿਲੇ ਦੀ ਕ੍ਰਿਕਟ ਨੂੰ ਖਾਲਸਾ ਸਕੂਲ ਕ੍ਰਿਕਟ ਗਰਾਊਂਡ ਤੋਂ ਚਲਾਉਣ ਲਈ ਮੋਹਰੀ ਰੋਲ ਅਦਾ ਕਰੇਗੀ।























