

ਮਾਨਸਾ (ਸਾਰਾ ਯਹਾਂ/ਮੁੱਖ ਸੰਪਾਦਕ): ਕਾਂਗਰਸ ਪਾਰਟੀ ਵੱਲੋਂ ਅੱਜ ਸੰਵਿਧਾਨ ਬਚਾਉ ਸਮਾਗਮ ਕੀਤਾ ਗਿਆ ਜਿਸ ਵਿੱਚ ਜ਼ਿਲਾ ਪ੍ਰਧਾਨ ਅਰਸ਼ਦੀਪ ਸਿੰਘ ਗਾਗੋਵਾਲ ਨੇ ਦੇਸ਼ ਅੰਦਰ ਹੋਈਆਂ ਤਾਜ਼ਾ ਚੋਣ ਗੜਬੜੀਆਂ ਅਤੇ ਵੱਖ ਵੱਖ ਸੰਸਥਾਵਾਂ ਵਿੱਚ ਲੋਕਤੰਤਰੀ ਪ੍ਰੰਪਰਾਵਾਂ ਨੂੰ ਨਸ਼ਟ ਕਰ ਕੇ ਭਾਜਪਾ ਵੱਲੋਂ ਆਪਣੇ ਚਹੇਤਿਆਂ ਨੂੰ ਕਾਬਜ਼ ਕਰਵਾਉਣ ਦਾ ਦੋਸ਼ ਲਾਇਆ ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸ੍ਰੀ ਰਾਹੁਲ ਗਾਂਧੀ ਅਤੇ ਮਲਿਕ ਅਰਜੁਨੁ ਖੜਗੇ ਦੀ ਅਗਵਾਈ ਹੇਠ ਸੰਵਿਧਾਨ ਦੀ ਰੱਖਿਆ ਲਈ ਹਰ ਲੜਾਈ ਵਿੱਚ ਪੰਜਾਬ ਦੇ ਲੋਕ ਅਤੇ ਕਾਂਗਰਸ ਦੇ ਵਰਕਰ ਵੱਧ ਤੋਂ ਵੱਧ ਹਿੱਸਾ ਪਾਉਣਗੇ।

ਇਸ ਸਮੇਂ ਗੁਰਪ੍ਰੀਤ ਸਿੰਘ ਵਿੱਕੀ, ਸੱਤਪਾਲ ਸਿੰਘ ਮੂਲੇਵਾਲ, ਕੁਲਵੰਤ ਰਾਏ ਸਿੰਗਲਾ, ਗੁਰਪਿਆਰ ਸਿੰਘ ਪਿਆਰੀ, ਹਰਵਿੰਦਰ ਕੌਰ, ਰਿੰਪੀ ਬਰਾੜ, ਹਰਵਿੰਦਰ ਭਾਰਦਵਾਜ, ਸੁਖਦਰਸ਼ਨ ਸਿੰਘ ਖਾਰਾ, ਬਲਦੇਵ ਸਿੰਘ ਰੜ,ਨੇਮ ਕੁਮਾਰ ਚੌਧਰੀ, ਹਰਵਿੰਦਰ ਸਿੰਘ ਸਵੀਟੀ,ਪ੍ਰਗਟ ਸਿੰਘ ਖੀਵਾ, ਅੰਮ੍ਰਿਤ ਪਾਲ ਸਿੰਘ ਕੂਕਾ, ਗੁਰਦੀਪ ਸਿੰਘ ਮਾਨ, ਅੰਮ੍ਰਿਤ ਪਾਲ ਗੋਗਾ, ਗੁਰਜੀਤ ਸਿੰਘ ਠੂਠਿਆਂਵਾਲੀ, ਗੁਰਤੇਜ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਵਰਕਰ ਹਾਜ਼ਰ ਸਨ।























