*ਮਾਨਸਾ ਕਲੱਬ ਮਾਨਸਾ ਵਲੋਂ ਸੰਗੀਤਮਈ ਸ਼ਾਮ 8 ਜੂਨ ਨੂੰ*

0
139

         ਮਾਨਸਾ 4 ਜੂਨ।   (ਸਾਰਾ ਯਹਾਂ/ਮੁੱਖ ਸੰਪਾਦਕ) ਮਨੋਰੰਜਨ ਤੇ ਮਿਲਣੀ ਨੂੰ ਲੈ ਕੇ ਮਾਨਸਾ ਕਲੱਬ ਮਾਨਸਾ ਵਲੋਂ 8 ਜੂਨ ਨੂੰ ਇਕ ਸੰਗੀਤਮਈ ਸ਼ਾਮ  ਕਰਵਾਈ ਜਾ ਰਹੀ ਹੈ। ਜਿਸ ਚ ਸੰਗੀਤ ਜਗਤ ਦੇ ਨਾਮੀ ਫਨਕਾਰ ਆਪਣੇ ਗੀਤ ਪੇਸ਼ ਕਰਨਗੇ ।ਇਹ ਸਮਾਗਮ ਮਾਨਸਾ ਕਲੱਬ ਮਾਨਸਾ ਦੇ ਵਿਹੜੇ ਵਿਚ 8ਜੂਨ ਦੀ ਰਾਤ ਕਰਵਾਇਆ ਜਾ ਰਿਹਾ ਹੈ, ਜਿਸਦੀ ਸ਼ੁਰੂਆਤ  ਰਾਤ 7ਵਜੇ ਹੋਵੇਗੀ। ਮਾਨਸਾ ਕਲੱਬ ਮਾਨਸਾ ਦੇ ਪ੍ਰਧਾਨ        ਅਸ਼ੋਕ ਕੁਮਾਰ ਘੋਚਾ,ਸੈਕਟਰੀ ਬਲਜੀਤ ਸਿੰਘ ਕੜਵਲ ਨੇ ਦੱਸਿਆ ਕਿ ਮਨੋਰੰਜਨ ,ਕਲੱਬ ਮੈਂਬਰ ਤੇ ਸਾਰੇ ਪਰਵਾਰਾ ਨੂੰ ਇਕੱਤਰ ਕਰਨ ਲਈ ਇਹ ਰੰਗਾਰੰਗ ਸਮਾਗਮ ਕਰਵਾਇਆ ਜਾ ਰਿਹਾ ਹੈ। ਉਨਾਂ ਕਲੱਬ ਦੇ ਮੀਤ ਪਰਧਾਨ ਐਡਵੋਕੇਟ ਅਮਨਦੀਪ ਸਿੰਗਲਾ ਨੇ ਦੱਸਿਆ ਕਿ ਇਸ ਸੰਗੀਤਮਈ ਸ਼ਾਮ ਚ ਗਾਇਕਾ ਕਮਲਜੀਤ ਜੋਤੀ, ਦੀਪ ਅਮਨ, ਗੁਰਤੇਜ ਦੰਦੀਵਾਲ ਤੇ ਸੀਰਤ ਸੰਧੂ ਆਪਣੇ ਫਨ ਦਾ ਮੁਜਾਹਰਾ ਕਰਕੇ ਰੰਗ ਬੰਨਣਗੇ।ਕਲੱਬ ਦੇ ਖਜਾਨੀ ਨੈਬ ਸਿੰਘ ਤੇ ਜੁਆਇਟ ਸਕੱਤਰ ਮਨਮੋਹਿਤ ਗੋਇਲ ਨੇ ਦੱਸਿਆ ਕਿ ਇਸ ਸਮਾਗਮ ਚ ਸੰਗੀਤ ਜਗਤ ਦੀਆਂ ਹੋਰ ਪ੍ਰਮੁੱਖ ਸਖਸ਼ੀਅਤਾਂ ਵੀ ਸਿਰਕਤ ਕਰਨਗੀਆਂ। ਕਲੱਬ ਸਕੱਤਰ ਬਲਜੀਤ ਕੜਵਲ ਨੇ ਕਿਹਾ ਕਿ ਮਾਨਸਾ ਕਲੱਬ ਮਾਨਸਾ ਨੂੰ ਹੋਰ ਬਿਹਤਰ ਬਨਾਉਣ ਲਈ ਬਹੁਤ ਉਪਰਾਲੇ ਕੀਤੇ ਜਾ ਰਹੇ । ਮਾਨਸਾ ਕਲੱਬ ਮਾਨਸਾ ਦੀ ਸਾਰੀ ਐਗਜੀਕਟਵ ਟੀਮ ਦੀ ਇਹੋ ਕੋਸੀਸ ਰਹਿੰਦੀ ਹੈ ਕਿ ਇਸ ਕਲੱਬ ਵਿੱਚ ਹਰ ਕਲੱਬ ਮੈਬਰ ਨੂੰ ਵਧੀਆ ਸਹੂਲਤ ਮਿਲੇ।

LEAVE A REPLY

Please enter your comment!
Please enter your name here