*ਮਾਨਸਾ ਕਲੱਬ ਦਾ ਮਾਣ ਬਣੇ ਅਸ਼ੋਕ ਕੁਮਾਰ ਤੇ ਬਲਜੀਤ ਸਿੰਘ ਕੜਵਲ*

0
125

ਮਾਨਸਾ 19 ਅਪ੍ਰੈਲ (ਸਾਰਾ ਯਹਾਂ/ਮੁੱਖ ਸੰਪਾਦਕ) ਕਈ ਦਿਨਾਂ ਦੀ ਮੁਸ਼ੱਕਤ ਤੋਂ ਬਾਅਦ ਮਾਨਸਾ ਕਲੱਬ ਮਾਨਸਾ ਦੀ ਚੋਣ ਨੇਪਰੇ ਚੜ ਹੀ ਗਈ ਹੈ।ਕਲੱਬ ਦੇ ਦੋ ਅਹੁਦੇਦਾਰਾਂ ਦੇ ਨਾਂ ਤੇ ਸਹਿਮਤੀ ਬਨਣ ਤੋਂ ਬਾਅਦ ਪ੍ਰਬੰਧਕਾਂ ਨੂੰ ਕਲੱਬ ਦੇ ਬਾਕੀ ਅਹੁਦੇਦਾਰਾਂ ਦੀ ਵੋਟਾਂ ਰਾਹੀਂ ਚੋਣ ਕਰਵਾਉਣੀ ਪਈ, ਜੋ ਸ਼ੁੱਕਰਵਾਰ ਨੂੰ ਸੰਪੰਨ ਹੋਈ। ਕਲੱਬ ਮੈਂਬਰਾਂ ਨੇ ਅਸ਼ੋਕ ਕੁਮਾਰ ਗੋਚਾ ਪੂੰਜੀਵਾਦ ਪ੍ਰਧਾਨ ਤੇ ਬਲਜੀਤ ਕੜਵਲ ਨੂੰ ਕਲੱਬ ਦਾ ਸੈਕਟਰੀ ਚੁਣ ਕੇ ਮਾਨਸਾ ਕਲੱਬ ਦਾ ਮਾਣ ਬਖਸ਼ਿਆ ਹੈ।ਸੈਕਟਰੀ ਵਜੋਂ ਸਮਾਜ ਸੇਵੀ ਬਲਜੀਤ ਕੜਵਲ ਦੇ ਨਾਂ ਤੇ ਪਹਿਲਾਂ ਹੀ ਸਰਬਸੰਮਤੀ ਬਣ ਗਈ ਸੀ ,ਜਦੋਂ ਕਿ ਕਲੱਬ ਦੀ ਪ੍ਰਧਾਨਗੀ ਲਈ ਅਸ਼ੋਕ ਕੁਮਾਰ ਗੋਚਾ ਤੇ ਵਕੀਲ ਕ੍ਰਿਸ਼ਨ ਚੰਦ ਚ ਮੁਕਾਬਲਾ ਹੋਇਆ। ਇਸ ਚੋਣ ਵਿਚ ਅਸ਼ੋਕ ਕੁਮਾਰ ਨੂੰ 176,ਕ੍ਰਿਸ਼ਨ ਚੰਦ ਨੂੰ 121 ਵੋਟਾਂ ਮਿਲੀਆਂ।ਚੋਣ ਅਧਿਕਾਰੀ ਵਕੀਲ ਸੁਨੀਲ ਬਾਂਸਲ ਨੇ ਦੱਸਿਆ ਕਿ ਉਪ ਪ੍ਰਧਾਨ ਲਈ ਐਡਵੋਕੇਟ ਅਮਨਦੀਪ ਸਿੰਗਲਾ ਨੂੰ ਸਰਬਸੰਮਤੀ ਨਾਲ ਚੁਣਿਆ ਗਿਆ, ਜਦੋਂ ਕਿ ਖਜ਼ਾਨਚੀ ਦੀ,ਚੋਣ ਲਈ ਨਾਇਬ ਸਿੰਘ ਨੂੰ 156, ਸ਼ਤੀਸ਼ ਬੌਬੀ ਨੂੰ 137, ਜੁਆਇੰਟ ਸੈਕਟਰੀ ਲਈ ਮਨਮੋਹਿਤ ਨੂੰ 201 ਅਤੇ ਦੀਪਕ ਕਾਂਸਲ ਨੂੰ 95 ਵੋਟਾਂ ਮਿਲੀਆਂ।ਕਲੱਬ ਦੀ ਇਹ ਚੋਣ ਵਿਚ ਮਾਣ ਦੇਣ ਦੇ ਲਈ ਪ੍ਰਧਾਨ ਅਸ਼ੋਕ ਕੁਮਾਰ ਗੋਚਾ ਤੇ ਸੈਕਟਰੀ ਬਲਜੀਤ ਸਿੰਘ ਕੜਵਲ ਨੇ ਕਿਹਾ ਕਿ ਕਲੱਬ ਦੇ ਨਿਯਮਾਂ ਅਨੁਸਾਰ ਕੰਮ ਕਰਨ ਤੇ ਸਾਰੇ ਮੈਂਬਰਾਂ ਦਾ ਆਪਸੀ ਮਿਲਵਰਤਨ ਬਣਾ ਕੇ ਰੱਖਣਾ ਮੁਢਲਾ ਫਰਜ ਹੋਵੇਗਾ।ਇਲੈਕਸਨ ਕਮੇਟੀ ਦੇ ਚੇਅਰਮੈਨ ਸੁਨੀਲ ਬਾਂਸਲ ਨੇ ਕਿਹਾ ਕਿ ਕਲੱਬ ਦੀ ਚੋਣ ਅਮਨ-ਅਮਾਨ ਨਾਲ ਨੇਪਰੇ ਚੜੀ ਤੇ ਸਭਨਾਂ ਮੈਂਬਰਾਂ ਆਦਿ ਨੇ ਮਿਲਕੇ ਸਹਿਯੋਗ ਕੀਤਾ, ਜੋ ਸਾਡੇ ਲਈ ਮਾਣ ਵਾਲੀ ਗੱਲ ਹੈਂ।ਉਨਾਂ ਮਾਨਸਾ ਕਲੱਬ ਮਾਨਸਾ ਦੇ ਸਭ ਨਵੇਂ ਚੁਣੇ ਅਹੁਦੇਦਾਰਾਂ ਨੂੰ ਕਲੱਬ ਦਾ ਮਾਣ ਦੱਸਿਆ ਤੇ। ਸ਼ੁਭਕਾਮਨਾਵਾਂ ਦਿੱਤੀਆਂ

LEAVE A REPLY

Please enter your comment!
Please enter your name here