*ਮਾਨਸਾ ਓਵਰਬ੍ਰਿਜ ਤੇ ਅਵਾਰਾ ਪਸ਼ੂਆਂ ਨਾਲ ਟਕਰਾਇਆ ਮੋਟਰਸਾਈਕਲ ਸਵਾਰ ਨੌਜਵਾਨ, ਮੌਤ*

0
704

ਮਾਨਸਾ 2 ਅਗਸਤ(ਸਾਰਾ ਯਹਾਂ/ਜਗਤਾਰ ਧੰਜਲ) : ਸ਼ੁੱਕਰਵਾਰ ਦੀ ਰਾਤ ਸ਼ਹਿਰ ਦੇ ਸਿਰਸਾ ਰੋਡ ਸਥਿਤ ਓਵਰਬ੍ਰਿਜ ਤੇ ਅਵਾਰਾ ਪਸ਼ੂਆਂ ਨਾਲ ਮੋਟਰਸਾਈਕਲ ਟਕਰਾਉਣ ਕਰਕੇ ਇਕ ਨੌਜਵਾਨ ਦੀ ਮੌਤ ਹੋ ਗਈ ਹੈ। ਟੱਕਰ ਇੰਨੀ ਜਬਰਦਸਤ ਸੀ ਕਿ ਇਸ ਵਿਚ ਢੱਠੇ ਦੀ ਵੀ ਮੌਤ ਹੋ ਗਈ। ਇਸ ਘਟਨਾ ਤੋਂ ਕੁਝ ਦਿਨ ਪਹਿਲਾਂ ਕਾਲਜ ਰੋਡ ਤੇ ਦੋ ਕਾਰਾਂ ਦੀ ਅਵਾਰਾ ਪਸ਼ੂਆਂ ਨਾਲ ਟੱਕਰ ਚ ਤਿੰਨ ਵਿਅਕਤੀ ਜਖਮੀ ਹੋ ਗਏ ਸਨ। ਏਐਸਆਈ ਬਲਵੀਰ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਰਾਤ ਕਰੀਬ 9 ਵਜੇ ਸਤਨਾਮ ਸਿੰਘ ਪੁੱਤਰ ਹਰਵਿੰਦਰ ਸਿੰਘ ਵਾਸੀ ਨਿਰਵੈਰ ਨਗਰ ਝੂਠਿਆਂਵਾਲੀ ਰੋਡ ਮਾਨਸਾ ਸਿਰਸਾ ਰੋਡ ਤੋਂ ਓਵਰ ਬ੍ਰਿਜ ਨੂੰ ਮੋਟਰਸਾਈਕਲ “ਤੇ ਆ ਰਿਹਾ ਸੀ, ਜਦ ਉਹ ਓਵਰ ਬ੍ਰਿਜ ਤੇ ਪਹੁੰਚਿਆ ਤਾਂ ਅਵਾਰਾ ਪਸ਼ੂਆਂ ਨਾਲ ਉਸਦਾ ਮੋਟਰਸਾਈਕਲ ਟਕਰਾ ਗਿਆ , ਨੌਜਵਾਨ ਨੂੰ ਗੰਭੀਰ ਰੂਪ ਵਿੱਚ ਸੱਟਾਂ ਲੱਗੀਆਂ ਜਿਸ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ । ਬਾਅਦ ਸਿਵਲ ਹਸਪਤਾਲ ਮਾਨਸਾ ਵੱਲੋਂ ਸੱਟਾ ਜਿਆਦਾ ਹੋਣ ਕਰਕੇ ਉਸ ਨੂੰ ਹਾਇਰ ਸੈਂਟਰ ਲਈ ਰੈਫਰ ਕਰ ਦਿੱਤਾ ।ਇਲਾਜ ਦੌਰਾਨ ਸਤਨਾਮ ਸਿੰਘ ਦੀ ਮੌਤ ਹੋ ਗਈ। ਉਹਨਾਂ ਦੱਸਿਆ ਕਿ ਪੁਲਸ ਤੋਂ ਬਾਅਦ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ।ਜਿਸਦਾ ਸ਼ਨੀਵਾਰ ਦੀ ਸ਼ਾਮ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ।ਮ੍ਰਿਤਕ ਛੇ ਮਹੀਨੇ ਦੇ ਬੱਚੇ ਦਾ ਬਾਪ ਸੀ।

LEAVE A REPLY

Please enter your comment!
Please enter your name here