

ਮਾਨਸਾ 23 ਨਵੰਬਰ(ਸਾਰਾ ਯਹਾਂ/ਬੀਰਬਲ ਧਾਲੀਵਾਲ )ਵਿਧਾਨ ਸਭਾ ਹਲਕਾ ਮਾਨਸਾ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗਠਜੋੜ੍ਹ ਦੇ ਸਾਂਝੇ ਉਮੀਦਵਾਰ ਪ੍ਰੇਮ ਕੁਮਾਰ ਅਰੋੜਾ ਦੀ ਚੋਣ ਮੁਹਿੰਮ ਨੂੰ ਤੇਜ਼ ਕਰਨ ਅਤੇ ਬਸਪਾ ਅਕਾਲੀ ਵਰਕਰਾਂ ਵਿਚਕਾਰ ਤਾਲਮੇਲ ਮੀਟਿੰਗਾਂ ਕਰਨ ਲਈ ਬਸਪਾ ਦੇ ਲੋਕ ਸਭਾ ਹਲਕਾ ਬਠਿੰਡਾ ਦੇ ਇੰਚਾਰਜ ਆਤਮਾ ਸਿੰਘ ਪਮਾਰ ਦੀ ਪ੍ਰਧਾਨਗੀ ਹੇਠ ਸਥਾਨਕ ਰਾਮ ਬਾਗ ਰੋਡ ਉੱਪਰ ਚੋਣ ਦਫ਼ਤਰ ਖੋਲਿਆ ਗਿਆ | ਇਸ ਮੌਕੇ ਚੋਣ ਦਫ਼ਤਰ ਦਾ ਉਦਘਾਟਨ ਕਰਦਿਆਂ ਗਠਜੋੜ੍ਹ ਦੇ ਉਮੀਦਵਾਰ ਪ੍ਰੇਮ ਕੁਮਾਰ ਅਰੋੜਾ ਨੇ ਕਿਹਾ ਕਿ ਅਕਾਲੀ ਬਸਪਾ ਗਠਜੋੜ੍ਹ ਤੋਂ ਵਿਰੋਧੀ ਪਾਰਟੀਆਂ ਬੁਖਲਾਹਟ ਵਿੱਚ ਹਨ, ਉਨ੍ਹਾਂ ਕਿਹਾ ਕਿ ਸਾਢੇ ਚਾਰ ਸਾਲ ਲੋਕਾਂ ਦੀ ਸਾਰ ਨਾ ਲੈਣ ਵਾਲੀ ਕਾਂਗਰਸ ਸਰਕਾਰ ਆਖਰੀ ਤਿੰਨ ਮਹੀਨੇ ਵਿੱਚ ਲੋਕਾਂ ਨੂੰ ਝੂਠੇ ਲਾਰਿਆਂ ਨਾਲ ਭਰਮਾਉਣ ਦਾ ਯਤਨ ਕਰ ਰਹੀ ਹੈ, ਪ੍ਰੰਤੂ ਪੰਜਾਬ ਦੇ ਲੋਕ ਕਾਂਗਰਸ ਸਰਕਾਰ ਦੀਆਂ ਮੋਮੋਠੱਗਣੀਆਂ ਵਿੱਚ ਨਾ ਆ ਕੇ ਸ਼ੋਮਣੀ ਅਕਾਲੀ ਦਲ ਬਸਪਾ ਗਠਜੋੜ੍ਹ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ | ਇਸ ਮੌਕੇ ਸੰਬੋਧਨ ਕਰਦਿਆਂ ਬਸਪਾ ਆਗੂ ਆਤਮਾ ਸਿੰਘ ਪਮਾਰ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਲਿਤ ਹਿਤੈਸ਼ੀ ਹੋਣ ਦੇ ਡਰਾਮੇ ਕਰ ਰਹੀਂ ਹੈ , ਜਦੋਂ ਕਿ ਦੋਵੇਂ ਪਾਰਟੀਆਂ 85ਵੀਂ ਸੰਵਿਧਾਨਕ ਸੋਧ ਅਤੇ ਮੰਡਲ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਵਾਲੇ ਦਲਿਤ ਮੁੱਦਿਆਂ ਪ੍ਰਤੀ ਕਦੇ ਗੰਭੀਰ ਨਹੀਂ ਹੋਈਆਂ। ਪਮਾਰ ਨੇ ਕਿਹਾ ਕਿ ਗਠਜੋੜ੍ਹ ਦੇ ਉਮੀਦਵਾਰ ਦੀ ਹਾਈਕਮਾਂਡ ਦੇ ਹੁਕਮਾਂ ਅਨੁਸਾਰ ਤਨ, ਮਨ, ਧਨ ਨਾਲ ਹਮਾਇਤ ਕੀਤੀ ਜਾਵੇਗੀ | ਚੋਣ ਦਫ਼ਤਰ ਦੇ ਉਦਘਾਟਨ ਦੌਰਾਨ ਮਿੱਠੂ ਰਾਮ ਅਰੋੜਾ, ਮੰਗਤ ਰਾਏ ਭੀਖੀ , ਆਤਮਜੀਤ ਸਿੰਘ ਕਾਲਾ, ਐਡਵੋਕੇਟ ਭੁਪਿੰਦਰ ਸਿੰਘ ਬੀਰਵਾਲ , ਗੁਰਦੀਪ ਸਿੰਘ ਮਾਖਾ, ਗੁਰਮੇਲ ਸਿੰਘ ਠੇਕੇਦਾਰ, ਮਿੱਠੂ ਸਿੰਘ ਭੁਪਾਲ , ਸਿਮਰਜੀਤ ਕੌਰ ਸਿੰਮੀ, ਰੰਗੀ ਸਿੰਘ ਖਾਰਾ, ਰਾਜੂ ਦਰਾਕਾ, ਪਾਲੀ ਠੇਕੇਦਾਰ , ਮੁਨੀਸ਼ ਗਰਗ ਮਨੀ , ਗੁਰਪ੍ਰੀਤ ਸਿੰਘ ਸਿੱਧੂ , ਮਾਸਟਰ ਗੁਰਮੇਲ ਸਿੰਘ ਬੋੜਾਵਾਲ, ਸਰਵਰ ਕੁਰੈਸ਼ੀ , ਗੁਰਜੀਤ ਸਿੰਘ , ਸਤਪਾਲ ਪਾਲੀਆ, ਮਨਦੀਪ ਸਿੰਘ ਮਾਨ, ਆਦਿ ਬਸਪਾ ਅਕਾਲੀ ਵਰਕਰ ਹਾਜ਼ਿਰ ਸਨ |























