-ਮਾਤਾ ਸੁੰਦਰੀ ਗਰਲਜ਼ ਕਾਲਜ ਵਿਖੇ ਕੈਰੀਅਰ ਕਾਊਂਸਲਿੰਗ ਸਬੰਧੀ ਸੈਮੀਨਾਰ ਦਾ ਆਯੋਜਨ

0
13

ਮਾਨਸਾ, 06 ਫਰਵਰੀ (ਸਾਰਾ ਯਹਾ,ਬਲਜੀਤ ਸ਼ਰਮਾ)): ਵਿਦਿਅਕ ਸੰਸਥਾਵਾਂ ਦੇ ਦੌਰੇ ਤਹਿਤ ਅੱਜ ਮਾਤਾ ਸੁੰਦਰੀ ਗਰਲਜ਼ ਕਾਲਜ, ਮਾਨਸਾ ਵਿਖੇ ਕੈਰੀਅਰ ਕਾਊਂਸਲਿੰਗ ਸਬੰਧੀ ਸੈਮੀਨਰ ਆਯੋਜਿਤ ਕੀਤਾ ਗਿਆ। ਜਿਸ ਵਿੱਚ ਕਿ ਗ੍ਰੈਜੂਏਸ਼ਨ ਦੇ ਲਗਭਗ 200 ਵਿਦਿਆਰਥੀ ਸ਼ਾਮਿਲ ਸਨ। ਇੰਨ੍ਹਾ ਵਿਦਿਆਰਥੀਆਂ ਨੂੰ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ੍ਰੀ ਹਰਪ੍ਰੀਤ ਸਿੰਘ ਮਾਨਸ਼ਾਹੀਆ ਵੱਲੋਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮਾਨਸਾ ਵਿਖੇ ਬੇਰੁਜਗਾਰ ਪ੍ਰਾਰਥੀਆਂ ਨੂੰ ਰੋਜ਼ਗਾਰ ਪ੍ਰਦਾਨ ਕਰਨ ਸਬੰਧੀ ਉਪਲੱਬਧ ਸਹੂਲਤਾਂ ਤੋਂ ਜਾਣੂ ਕਰਵਾਇਆ ਗਿਆ ਜਿਵੇਂ ਕਿ ਪਲੇਸਮੈਂਟ ਕੈਂਪ, ਰਜਿਸਟ੍ਰੇਸ਼ਨ, ਕਰੀਅਰ ਕਾਊਂਸਲਿੰਗ, ਫਰੀ ਇੰਟਰਨੈੱਟ ਸੁਵਿਧਾ ਆਦਿ, ਇਸ ਤੋਂ ਇਲਾਵਾ ਇੰਨ੍ਹਾਂ ਪ੍ਰਾਰਥੀਆਂ ਨੂੰ ਕਰੀਅਰ ਕਾਊਂਸਲਿੰਗ ਵੀ ਦਿੱਤੀ ਗਈ। ਜਿਸ ਵਿੱਚ ਕਿ ਇੰਨ੍ਹਾਂ ਪ੍ਰਾਰਥੀਆਂ ਦੀ ਰੁਚੀ ਮੁਤਾਬਿਕ ਅਗਲੇਰੀ ਪੜ੍ਹਾਈ, ਵੱਖ-ਵੱਖ ਰੱਖਿਆ ਸੈਨਾਵਾਂ ਵਿੱਚ ਭਰਤੀ, ਮੁਕਾਬਲੇ ਦੀਆਂ ਪ੍ਰੀਖੀਆਵਾਂ, ਵਿਦੇਸ਼ੀ ਰੋਜ਼ਗਾਰ ਅਤੇ ਸਿੱਖਿਆ, ਸਖਸੀਅਤ ਵਿਕਾਸ, ਆਨਲਾਇਨ ਸਿੱਖਿਆ ਅਤੇ ਸਵੈ-ਰੋਜ਼ਗਾਰ ਦੇ ਮੌਕਿਆਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਮੁਹੱਈਆ ਕਰਵਾਈ ਗਈ। ਇਸ ਤੋਂ ਇਲਾਵਾ ਇੰਨ੍ਹਾਂ ਪ੍ਰਾਰਥੀਆਂ ਨੂੰ ਹੁਨਰਮੰਦ ਕਰਨ ਲਈ ਪੰਜਾਬ ਸਕਿੱਲ ਡਿਵੈਲਪਮੈਂਟ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਸਕਿੱਲ ਡਿਵੈਲਪਮੈਂਟ ਕੋਰਸਾਂ ਬਾਰੇ ਜਾਗਰੂਕ ਕੀਤਾ ਗਿਆ।

LEAVE A REPLY

Please enter your comment!
Please enter your name here