

ਬੁਢਲਾਡਾ (ਸਾਰਾ ਯਹਾਂ/ਅਮਨ ਮੇਹਤਾ) : ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਲੋਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਬੱਸ ਸਟੈਂਡ ਵਿੱਚ ਠੰਢੇ ਪਾਣੀ ਦਾ ਪਿਆਓ ਸ਼ੁਰੂ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਸੰਸਥਾ ਆਗੂ ਮਾਸਟਰ ਕੁਲਵੰਤ ਸਿੰਘ ਅਤੇ ਕੁਲਦੀਪ ਸਿੰਘ ਅਨੇਜਾ ਨੇ ਦੱਸਿਆ ਕਿ ਸੰਸਥਾ ਵਲੋਂ ਜਿੱਥੇ ਠੰਡੇ ਪਾਣੀ ਦੇ 2 ਚਲਦੇ ਫਿਰਦੇ ਰਿਕਸ਼ਿਆਂ ਨਾਲ ਅਤੇ ਅਨੇਕਾਂ ਥਾਵਾਂ ਤੇ ਟੈਂਕੀਆਂ ਰੱਖ ਕੇ ਪਾਣੀ ਦੀ ਸੇਵਾ ਕੀਤੀ ਜਾ ਰਹੀ ਹੈ, ਉੱਥੇ ਹੀ ਅੱਜ ਬੁਢਲਾਡਾ ਦੇ ਬੱਸ ਸਟੈਂਡ ਤੇ ਹਰ ਸਾਲ ਦੀ ਤਰਾਂ ਠੰਡੇ ਪਾਣੀ ਦਾ ਪਿਆਓ ਸ਼ੁਰੂ ਕਰ ਦਿੱਤਾ ਗਿਆ ਹੈ। ਪਿਆਓ ਦੀ ਸ਼ੁਰੂਆਤ ਲਈ ਵਿਸ਼ੇਸ਼ ਤੌਰ ਤੇ ਪੁੱਜੇ ਵੈਦ ਗੁਰਮੁਖ ਸਿੰਘ ਮੱਲ ਸਿੰਘ ਵਾਲਾ, ਗੋਸਵਾਮੀ ਸਵੀਟਸ਼, ਲਵਲੀ ਇਲੈਕਟਰੀਕਲ,ਵੈਦ ਸੁਰਜੀਤ ਸਿੰਘ ਟੀਟਾ,ਵੈਦ ਰਘਬੀਰ ਸਿੰਘ ਬੀਰੋਕੇ ਨੇ ਇਸ ਕਾਰਜ ਦੀ ਸ਼ਲਾਘਾ ਕੀਤੀ ਅਤੇ ਲੋਕਾਂ ਨੂੰ ਖੁਸ਼ੀ ਗਮੀ ਮੌਕੇ ਪਾਣੀ ਵਾਲੇ ਕੈਂਪਰਾਂ ਦੀ ਸੇਵਾ ਕਰਕੇ ਸੰਸਥਾ ਨੂੰ ਸਹਿਯੋਗ ਦੇਣ ਦੀ ਬੇਨਤੀ ਕੀਤੀ। ਪਾਣੀ ਪ੍ਰੋਜੈਕਟ ਦੇ ਇੰਚਾਰਜ ਇੰਦਰਜੀਤ ਸਿੰਘ ਟੋਨੀ ਅਤੇ ਬਲਬੀਰ ਸਿੰਘ ਕੈਂਥ ਨੇ ਦੱਸਿਆ ਕਿ ਛੇਤੀ ਹੀ ਹਸਪਤਾਲ ਅਤੇ ਤਹਿਸੀਲ ਕੰਪਲੈਕਸ ਵਿੱਚ ਵੀ ਪਾਣੀ ਦੇ ਪਿਆਓ ਸ਼ੁਰੂ ਕੀਤੇ ਜਾਣਗੇ। ਸੰਸਥਾ ਵਲੋਂ ਪਿਛਲੇ ਸਾਲ ਲਗਭਗ ਪੰਜ ਲੱਖ ਰੁਪਏ ਪਾਣੀ ਸੇਵਾ ਤੇ ਖਰਚ ਕੀਤੇ ਗਏ ਸਨ। ਇਸ ਮੋਕੇ ਉਪਰੋਕਤ ਤੋਂ ਇਲਾਵਾ ਸੰਸਥਾ ਮੈਂਬਰ ਮਿਸਤਰੀ ਮਿੱਠੂ ਸਿੰਘ,ਸੋਹਣ ਸਿੰਘ ਘੜੀਆਂ ਵਾਲੇ, ਨਰੇਸ਼ ਕੁਮਾਰ ਬੰਸੀ, ਗੁਰਤੇਜ ਸਿੰਘ ਕੈਂਥ, ਲੱਕੀ ਸਟੂਡੀਓ, ਮਹਿੰਦਰਪਾਲ ਸਿੰਘ, ਕਮਲਪ੍ਰੀਤ ਸਿੰਘ ਸਮੇਤ ਪੀ ਆਰ ਟੀ ਸੀ ਡੀਪੂ ਮਨੇਜਰ, ਕਰਮਚਾਰੀ ਅਤੇ ਦੁਕਾਨਦਾਰ ਹਾਜਰ ਸਨ।























