*ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਸ਼ੁਗਰ ਮਰੀਜ਼ਾਂ ਲਈ ਲਗਾਏ ਕੈਂਪ ਦੀ ਹੋਈ ਸਮਾਪਤੀ*

0
92

 ਬੁਢਲਾਡਾ  27 ਜੁਲਾਈ   (ਸਾਰਾ ਯਹਾਂ/ਅਮਨ ਮੇਹਤਾ) : ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ  ਆਸੂਤੋਸ਼ ਆਯੂਰਵੈਦਿਕ ਹਸਪਤਾਲ ਦੇ ਐਮ ਡੀ ਆਯੂਰਵੈਦਿਕ ਡਾਕਟਰ ਸਾਹਿਲ ਅਰੋੜਾ ਜੀ ਦੇ ਸਹਿਯੋਗ ਨਾਲ ਸ਼ੁਗਰ ਮਰੀਜ਼ਾਂ ਦੀ ਭਲਾਈ ਲਈ ਪੰਦਰਾਂ ਦਿਨਾਂ ਕੈਂਪ ਲਗਾਇਆ ਗਿਆ ਸੀ। ਸੰਸਥਾ ਆਗੂ ਮਾਸਟਰ ਕੁਲਵੰਤ ਸਿੰਘ ਅਤੇ ਕੁਲਦੀਪ ਸਿੰਘ ਅਨੇਜਾ ਨੇ ਦੱਸਿਆ ਕਿ ਇਸ ਕੈਂਪ ਦੀ ਵਿਧੀਵਤ ਸਮਾਪਤੀ ਅੱਜ ਡਾਕਟਰ ਸਾਹਿਲ ਜੀ ਵਲੋਂ ਮਰੀਜ਼ਾਂ ਨੂੰ ਸ਼ੁਗਰ ਦੀ ਰੋਕਥਾਮ ਲਈ ਹਦਾਇਤਾਂ ਦੇ ਕੇ ਕੀਤੀ ਗਈ।ਖਾਣ ਪੀਣ ਅਤੇ ਰਹਿਣ ਸਹਿਣ ਦੇ ਬਹੁਤ ਲਾਭਦਾਇਕ ਸੁਝਾਅ ਦਿੱਤੇ। ਮਰੀਜ਼ਾਂ ਨੂੰ ਵਿਸ਼ੇਸ਼ ਪੌਸ਼ਟਿਕ ਦਲੀਏ ਦਾ ਪ੍ਰਸ਼ਾਦ ਬਣਾ ਕੇ ਵੰਡਿਆ ਗਿਆ ਅਤੇ ਕਾਹੜਾ ਪਿਆਇਆ ਗਿਆ। ਮਰੀਜ਼ਾਂ ਵਲੋਂ ਇਸ ਕੈਂਪ ਦੀ ਬੜੀ ਸ਼ਲਾਘਾ ਕੀਤੀ ਗਈ ਕਿ ਉਹਨਾਂ ਨੂੰ ਇਸ ਕੈਂਪ ਤੋਂ ਬਹੁਤ ਲਾਭ ਪ੍ਰਾਪਤ ਹੋਇਆ। ਸੰਸਥਾ ਵਲੋਂ ਡਾਕਟਰ ਸਾਹਿਲ ਅਰੋੜਾ ਸਮੇਤ ਸਾਰੀ ਟੀਮ ਨੂੰ ਸਨਮਾਨਿਤ ਕੀਤਾ ਗਿਆ। ਰਿਟਾਇਰ ਪਟਵਾਰੀ ਬਲਵਿੰਦਰ ਸਿੰਘ ਹਾਕਮ ਵਾਲਾ ਵਲੋਂ ਡਾਕਟਰ ਸਾਹਿਲ ਅਰੋੜਾ ਦਾ ਇਸ ਸਹਿਯੋਗ ਲਈ ਧੰਨਵਾਦ ਕੀਤਾ ਗਿਆ।  ਸਾਹਿਲ ਅਰੋੜਾ ਵਲੋਂ ਕੈਂਪ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਸੰਸਥਾ ਮੈਂਬਰਾਂ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਸਥਾ ਦੇ ਮੈਂਬਰ ਅਤੇ ਮਰੀਜ਼ ਹਾਜ਼ਰ ਸਨ।

LEAVE A REPLY

Please enter your comment!
Please enter your name here