*ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਦੇ ਵਿਹੜੇ ਰਾਮਨੌਮੀ ਦਾ ਪਵਿੱਤਰ ਦਿਹਾੜਾ ਮਨਾਇਆ ਗਿਆ।*

0
7

ਬੁਢਲਾਡਾ  28 ਮਾਰਚ (ਸਾਰਾ ਯਹਾਂ /ਮਹਿਤਾ  ਅਮਨ) : ਮਾਤਾ ਗੁਜਰੀ  ਭਲਾਈ ਕੇਂਦਰ ਬੁਢਲਾਡਾ ਵਲੋਂ ਰਾਮਨੌਮੀ ਦਾ ਪਵਿੱਤਰ ਤਿਉਹਾਰ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਜਾਣਕਾਰੀ ਦਿੰਦੇ ਹੋਏ ਸੰਸਥਾ ਆਗੂ ਮਾਸਟਰ ਕੁਲਵੰਤ ਸਿੰਘ ਅਤੇ ਕੁਲਦੀਪ ਸਿੰਘ ਅਨੇਜਾ ਨੇ ਦੱਸਿਆ ਕਿ ਮਾਤਾ ਗੁਜਰੀ ਜੀ ਭਲਾਈ ਕੇਂਦਰ ਇੱਕ ਸਰਬਸਾਂਝੀ ਸੰਸਥਾ ਹੈ। ਹਰ ਧਰਮ ਅਤੇ ਰਾਜਨੀਤੀ ਨਾਲ ਸਬੰਧਤ ਮੈਂਬਰ ਹਨ। ਸੰਸਥਾ ਹਰ ਧਰਮ ਦਾ ਸਤਿਕਾਰ ਕਰਦੀ ਹੈ। ਅੱਜ ਸੰਸਥਾ ਦੇ ਦਫਤਰ ਵਿਖੇ ਪਵਿੱਤਰ ਰਾਮਨੌਮੀ ਦਾ ਦਿਹਾੜਾ ਮਨਾਇਆ ਗਿਆ। ਬੁਲਾਰੇ  ਸੁਰਜੀਤ ਸਿੰਘ ਰਜਿੰਦਰ ਵਰਮਾ  ਵਲੋਂ  ਅਵਤਾਰ ਸ਼੍ਰੀ ਰਾਮਚੰਦਰ ਜੀ ਦੇ ਜਨਮ ਦਿਨ ਦੀਆਂ ਵਧਾਈਆਂ ਦਿੰਦੇ ਹੋਏ ਉਹਨਾਂ ਦੇ ਜੀਵਨ ਬਾਰੇ ਦੱਸਿਆ ਗਿਆ ਅਤੇ ਉਹਨਾਂ ਦੀਆਂ ਸਿਖਿਆਵਾਂ ਤੇ ਚੱਲਣ ਦੀ ਪ੍ਰੇਰਨਾ ਦਿੱਤੀ।ਇਸ ਮੌਕੇ ਉਪਰੋਕਤ ਤੋਂ ਇਲਾਵਾ ਵਿਜੇ ਗੋਇਲ, ਬਲਬੀਰ ਸਿੰਘ ਕੈਂਥ, ਨਰੇਸ਼ ਕੁਮਾਰ ਬੰਸੀ,ਸੋਹਣ ਸਿੰਘ, ਮਿਸਤਰੀ ਮਿੱਠੂ ਸਿੰਘ, ਦਵਿੰਦਰਪਾਲ ਸਿੰਘ ਲਾਲਾ, ਬਲਜਿੰਦਰ ਸ਼ਰਮਾ, ਰਜਿੰਦਰ ਸਿੰਘ ਭੋਲਾ ਸਵਰਨਕਾਰ, ਇੰਦਰਜੀਤ ਸਿੰਘ, ਨੱਥਾ ਸਿੰਘ, ਭੂਸ਼ਨ ਵਰਮਾ, ਮਹਿੰਦਰਪਾਲ ਸਿੰਘ ਅਨੰਦ, ਮਨਦੀਪ ਸਿੰਘ ਲੱਕੀ,ਜਸਨ ਸਮੇਤ ਵੱਡੀ ਗਿਣਤੀ ਵਿੱਚ ਸੰਸਥਾ ਮੈਂਬਰ ਹਾਜ਼ਰ ਸਨ। ਇਸ ਤੋਂ ਪਹਿਲਾਂ ਸਵੇਰੇ ਫੁਹਾਰਾਂ ਚੌਂਕ ਵਿੱਚ ਮਨਾਏ ਗਏ ਰਾਮਨੌਮੀ ਤਿਉਹਾਰ ਮੌਕੇ ਲਗਾਏ ਲੰਗਰ ਵਿੱਚ ਵੀ ਹਾਜ਼ਰੀ ਭਰੀ ਗਈ, ਜਿੱਥੇ ਕਮੇਟੀ ਵਲੋਂ ਸੰਸਥਾ ਦਾ ਸਨਮਾਨ ਕੀਤਾ ਗਿਆ। ਫੋਟੋ ਰਤਨ ਸ਼ਰਮਾ 

LEAVE A REPLY

Please enter your comment!
Please enter your name here