

ਮਾਨਸਾ {ਜੋਨੀ ਜਿੰਦਲ} ਅੱਜ ਸਥਾਨਕ ਮਾਈ ਨਿਕੋ ਦੇਵੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਜਰਨਲ ਨਾਲੇਜ ਪ੍ਰਤੀਯੋਗਤਾ ਕਰਵਾਈ ਜਿਸ ਵਿਚ ਪੰਜਵੀ ਕਲਾਸ ਤੋ ਬਾਰਵੀ ਕਲਾਸ ਤੱਕ ਦੇ ੬੦੦ ਬੱਚਿਆ ਨੇ ਭਾਗ ਲਿਆ । ਜਿਸ ਵਿੱਚ ਸੀਨੀਅਰ ਗਰੁੱਪ ਤੇ ਜੂਨੀਅਰ ਗਰੁੱਪ ਦੇ ਮੁਕਾਬਲੇ ਕਰਵਾਏ ਗਏ ਇਸ ਮੋਕੇ ਮੈਡਮ ਮੰਜੂ ਗਰਗ ਤੇ ਮੈਡਮ ਮੀਨਾ ਗੋਇਲ ਨੇ ਬੱਚਿਆ ਨੂੰ ਜਰਨਲ ਨੋਲਜ ਦੇ ਜਵਾਬ ਪੁੱਛੇ ਤੇ ਬੱਚਿਆ ਨੇ ਬਹੁਤ ਹੀ ਸੁਚਾਰੂ ਢੰਗ ਨਾਲ ਇਨਾ ਦੇ ਜਵਾਬ ਦਿੱਤੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਮੱਖਣ ਲਾਲ ਨੇ ਦੱਸਿਆ ਕਿ ਬੱਚਿਆ ਦੇ ਇਹ ਮੁਕਾਬਲੇ ਸਕੂਲ ਵਿੱਚ ਹਰੇਕ ਸਾਲ ਕਰਵਾਏ ਜਾਦੇ ਹਨ ਤੇ ਉਨਾ ਇਨਾ ਬੱਚਿਆ ਵੱਲੋ ਦਿਖਾਈ ਪ੍ਰਤਿਭਾ ਦੀ ਸਲਾਘਾ ਕਰਦਿਆ ਕਿਹਾ ਕਿ ਬੱਚਿਆ ਵਿੱਚ ਛੁਪੀ ਪ੍ਰਤਿਭਾ ਨੂੰ ਉਭਾਰਣ ਲਈ ਸਹੀ ਸੇਧ ਦੇਣ ਦੀ ਲੋੜ ਹੈ ਤਾ ਜੋ ਬੱਚੇ ਵੱਡੇ ਹੋਕੇ ਕੰਪੀਟਿਸਨ ਵਿਚ ਭਾਗ ਲੈ ਸਕਣ ਅਖੀਰ ਵਿੱਚ ਇਨਾ ਮੁਕਾਬਲਿਆਂ ਵਿੱਚ ਸੀਨੀਅਰ ਗਰੁੱਪ ਦੇ ਆਨੰਦ ਗੋਇਲ ੧੨ ਵੀ ਕਲਾਸ ,ਮੁਸਕਾਨ ੯ ਵੀ ਕਲਾਸ ਤੇ ਜੂਨੀਅਰ ਗਰੁੱਪ ਦੇ ਕਰਨਦੀਪ ਕੋਰ ੮ ਵੀ ਕਲਾਸ , ਰੀਸ਼ੂ ਕੁਮਾਰ ਪੰਜਵੀ ਕਲਾਸ ਜੈਤੂ ਰਹੇ
EDITED BY : SARA YAHA | | Last Updated :7:55 PM 6 ਦਸੰਬਰ 2018























