

ਬੁਢਲਾਡਾ, 11 ਸਤੰਬਰ (ਸਾਰਾ ਯਹਾਂ/ਮੇਹਤਾ ਅਮਨ) ਗੁਰਦਾਸੀਦੇਵੀ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨੋਲੋਜੀ ਦੇ ਵਿਦਿਆਰਥੀਆਂ ਨੇ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਕਾਲਜ ਦਾ ਨਾਂਅ ਰੋਸ਼ਨ ਕੀਤਾ ਹੈ। ਬੀਐਸਸੀ ਆਈਟੀ ਛੇਵੇਂ ਸਮੈਸਟਰ ਦੀਆਂ ਖੁਸ਼ਪ੍ਰੀਤ ਕੌਰ, ਜਸਪ੍ਰੀਤ ਕੌਰ ਅਤੇ ਹੈਪੀ ਕੌਰ ਨੇ 80% ਤੋਂ ਵੱਧ ਅੰਕ ਹਾਸਲ ਕਰਕੇ ਆਪਣੀ ਮਿਹਨਤ ਦਾ ਸਬੂਤ ਪੇਸ਼ ਕੀਤਾ ਹੈ। ਬੀਐਸਸੀ ਮਲਟੀਮੀਡੀਆ ਚੌਥੇ ਸਮੈਸਟਰ ਦੇ ਯੁਗਰਾਜ ਸਿੰਘ ਨੇ ਵੀ ਉੱਚ ਅੰਕ ਲੈ ਕੇ ਯੋਗਤਾ ਦਿਖਾਈ। ਬੀਸੀਏ ਛੇਵੇਂ ਸਮੈਸਟਰ ਦੀਆਂ ਮਨਦੀਪ ਕੌਰ, ਪ੍ਰੀਤੀ ਅਤੇ ਸਿਮਰਨਪ੍ਰੀਤ ਕੌਰ ਨੇ ਸ਼ਾਨਦਾਰ ਨਤੀਜੇ ਹਾਸਲ ਕਰਕੇ ਮਾਪਿਆਂ ਅਤੇ ਅਧਿਆਪਕਾਂ ਦਾ ਮਾਣ ਵਧਾਇਆ। ਐਮਐਸਸੀ ਆਈਟੀ ਚੌਥੇ ਸਮੈਸਟਰ ਦੀਆਂ ਜਸਪ੍ਰੀਤ ਕੌਰ, ਗੁਰਵਿੰਦਰ ਕੌਰ, ਕਮਲਜੀਤ ਕੌਰ ਅਤੇ ਸੰਦੀਪ ਕੌਰ ਨੇ ਪ੍ਰੀਖਿਆ ਵਿੱਚ ਸ਼੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ ਕਾਲਜ ਦੀ ਸ਼ੋਭਾ ਵਧਾਈ। ਚੇਅਰਮੈਨ ਡਾ. ਨਵੀਨ ਸਿੰਗਲਾ ਨੇ ਕਿਹਾ ਕਿ ਬੀਐਸਸੀ ਆਈਟੀ, ਬੀਸੀਏ, ਬੀਐਸਸੀ ਮਲਟੀਮੀਡੀਆ ਅਤੇ ਐਮਐਸਸੀ ਆਈਟੀ ਵਰਗੇ ਕੋਰਸ ਆਧੁਨਿਕ ਯੁੱਗ ਵਿੱਚ ਰੁਜ਼ਗਾਰ ਅਤੇ ਭਵਿੱਖ ਚ ਅਨੇਕਾਂ ਮੌਕੇ ਪ੍ਰਦਾਨ ਕਰਦੇ ਹਨ। ਪ੍ਰਿੰਸੀਪਲ ਡਾ. ਰੇਖਾ ਨੇ ਵਿਦਿਆਰਥੀਆਂ, ਮਾਪਿਆਂ ਅਤੇ ਸਟਾਫ ਨੂੰ ਵਧਾਈ ਦਿੱਤੀ ਤੇ ਸਫਲਤਾ ਨੂੰ ਸਾਂਝੀ ਮਹਿਨਤ ਦਾ ਨਤੀਜਾ ਕਰਾਰ ਦਿੱਤਾ।























