ਮਰਿਆਦਾ ਭੁੱਲ ਸਰਨਾ ਨੇ ਪਾਇਆ ਪੱਤਰਕਾਰ ਦੇ ਗਲ਼ ‘ਚ ਹੱਥ

0
27

ਨਵੀਂ ਦਿੱਲੀ: ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਆਗੂ ਹਰਵਿੰਦਰ ਸਿੰਘ ਸਰਨਾ ਵੱਲੋਂ ਮੀਡੀਆ ਨਾਲ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਖ਼ਬਰ ਏਜੰਸੀ ਏਐਨਆਈ ਦੇ ਪੱਤਰਕਾਰ ਨੇ ਸਰਨਾ ਤੋਂ ਸਵਾਲ ਪੁੱਛਿਆ ਸੀ, ਜਿਸ ‘ਤੇ ਉਹ ਤੈਸ਼ ਵਿੱਚ ਆ ਗਏ ਤੇ ਆਪਣੇ ਸਹਾਇਕ ਸਮੇਤ ਉਲਝ ਗਏ। ਵੀਡੀਓ ਵਿੱਚ ਦਿੱਸ ਰਿਹਾ ਹੈ ਪੱਤਰਕਾਰ ਸਰਨਾ ਦੇ ਘਰ ਗਏ ਸਨ, ਪਰ ਉਹ ਪੱਤਰਕਾਰ ਦੇ ਸਵਾਲਾਂ ‘ਤੇ ਖ਼ਫ਼ਾ ਹੋ ਗਏ ਅਤੇ ਬਗ਼ੈਰ ਇਜਾਜ਼ਤ ਘਰ ਆਉਣ ਦੀ ਗੱਲ ਕਹਿਣ ਲੱਗੇ।

#WATCH Shiromani Akali Dal Delhi leader S Paramjit Sarna’s brother Harvinder Singh Sarna manhandles ANI Journalist when he questions him on farewell reception organised for outgoing Pakistan High Commissioner Sohail Mahmood by him. Sarna also roughs up ANI cameraman. pic.twitter.com/pV2ZwbbrHi
— ANI (@ANI) April 12, 2019

ਏਐਨਆਈ ਦੇ ਟਵੀਟ ਮੁਤਾਬਕ ਪੱਤਰਕਾਰ ਨੇ ਸਰਨਾ ਤੋਂ ਪਾਕਿਸਤਾਨ ਦੇ ਹਾਈ ਕਮਿਸ਼ਨਰ ਸੁਹੇਲ ਮਹਿਮੂਦ ਦੀ ਵਿਦਾਇਗੀ ਪਾਰਟੀ ਵਿੱਚ ਸ਼ਾਮਲ ਹੋਣ ਸਬੰਧੀ ਸਵਾਲ ਪੁੱਛਿਆ ਸੀ। ਇਸ ‘ਤੇ ਉਹ ਪੱਤਰਕਾਰ ਤੇ ਉਸ ਦੇ ਕੈਮਰਾਮੈਨ ਨਾਲ ਗਰਮ ਹੋ ਗਏ। ਹਰਵਿੰਦਰ ਸਿੰਘ ਸਰਨਾ, ਦਿੱਲੀ ਦੇ ਪ੍ਰਮੁੱਖ ਸਿੱਖ ਆਗੂ ਪਰਮਜੀਤ ਸਿੰਘ ਸਰਨਾ ਦੇ ਭਰਾ ਹਨ।

LEAVE A REPLY

Please enter your comment!
Please enter your name here