*ਮਨਰੇਗਾ ਕੰਮਾਂ ਵਿੱਚ ਕਟੌਤੀ ਮਜ਼ਦੂਰਾਂ ਦੇ ਰੁਜ਼ਗਾਰ ਨੂੰ ਖਤਮ ਕਰਨ ਦੀ ਯੋਜਨਾ।-ਚੋਹਾਨਸਰਕਾਰ ਨੇ ਸਮਾ ਰਹਿੰਦੀਆ ਸਾਰਤਕ ਕਦਮ ਚੁੱਕੇ ਹੁੰਦੇ ਤਾ ਇੰਨਾ ਭਿਆਨਕ ਮੰਜਰ ਨਾ ਦੇਖਣਾ ਪੈਦਾ*

0
39

ਮਾਨਸਾ 02 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ) : 3 ਸਤੰਬਰ ਨੂੰ ਪੰਜਾਬ ਖੇਤ ਮਜ਼ਦੂਰ ਸਭਾ ਤੇ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ਏਟਕ ਵੱਲੋਂ ਮਨਰੇਗਾ ਕਾਨੂੰਨ ਵਿੱਚ ਕਟੌਤੀ ਵਾਪਸ ਲੈਣ,ਹੜ੍ਹ ਪੀੜਤਾਂ ਨੂੰ ਯੋਗ ਮੁਆਵਜ਼ਾ ਦਿਵਾਉਣ, ਮੀਂਹ ਨੁਕਸਾਨੇ ਘਰਾਂ ਲਈ ਯੋਗ ਮੁਆਵਜ਼ਾ, ਕੱਟੇ ਗਏ ਰਾਸ਼ਨ ਕਾਰਡ ਬਹਾਲ ਕਰਾਉਣ ਸਮੇਤ ਮਜ਼ਦੂਰ ਮੰਗਾਂ ਲਈ ਰੋਸ ਪ੍ਰਦਰਸ਼ਨ ਦੀ ਤਿਆਰੀ ਸਬੰਧੀ ਵੱਖ ਵੱਖ ਪਿੰਡਾਂ ਖਿਆਲਾਂ,ਨੰਗਲ ਖੁਰਦ,ਖਿੱਲਣ ,ਕੋਟ ਲੱਲੂ,ਮਾਨਸਾ ਖੁਰਦ, ਦਲੇਲ ਸਿੰਘ ਵਾਲਾ ਵਿਖੇ ਭਰਵੀਆਂ ਮੀਟਿੰਗਾਂ ਕੀਤੀਆਂ ਗਈਆਂ।
ਇਸ ਮੌਕੇ ਸੰਬੋਧਨ ਕਰਦਿਆਂ ਸਾਥੀ ਕ੍ਰਿਸ਼ਨ ਚੌਹਾਨ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ 2023 ਆਏ ਹੜ੍ਹਾ ਤੋ ਸਬਕ ਲੈਦਿਆ ਸਮਾਂ ਰਹਿੰਦਿਆਂ ਡਰੇਨਾਂ, ਨਾਲਿਆਂ ਦੀ ਸਫਾਈ ਕੀਤੀ ਹੁੰਦੀ ਤੇ ਬੰਨ੍ਹ ਮਜਬੂਤ ਕੀਤੇ ਹੁੰਦੇ ਤਾ ਹੜ੍ਹਾ ਦਾ ਇਨਾ ਭਿਆਨਕ ਮੰਜਰ ਨਾ ਦੇਖਣਾ ਪੈਦਾ ਤੇ ਘਰਾ , ਫਸਲਾਂ ਤੇ ਪਾਲਤੂ ਪਸ਼ੂਆ ਦਾ ਇੱਡੇ ਵੱਡੇ ਪੈਮਾਨੇ ਤੇ ਨੁਕਸਾਨ ਨਾ ਹੁੰਦਾ ।
ਕਮਿਊਨਿਸਟ ਆਗੂ ਸਾਥੀ ਚੋਹਾਨ ਨੇ ਅੱਗੇ ਕਿਹਾ ਕਿ ਮੋਦੀ ਤੇ ਮਾਨ ਸਰਕਾਰ ਲੁੱਕਣ ਮੀਚੀ ਦੀ ਖੇਡ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ। ਉਹਨਾਂ ਮਨਰੇਗਾ ਕਾਨੂੰਨ ਨੂੰ ਲਾਗੂ ਕਰਵਾਉਣ ਲਈ, ਜਨਤਕ ਵੰਡ ਪ੍ਰਣਾਲੀ, ਸਮਾਜਿਕ ਸੁਰੱਖਿਆ ਸਮੇਤ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਲਈ ਅੱਗੇ ਆਉਣ ਦੀ ਅਪੀਲ ਕੀਤੀ।
ਇਸ ਮੌਕੇ ਸੁਖਦੇਵ ਸਿੰਘ ਪੰਧੇਰ,ਗੁਰਦੇਵ ਸਿੰਘ ਦਲੇਲ ਸਿੰਘ ਵਾਲਾ, ਕ੍ਰਿਸ਼ਨ ਚੌਹਾਨ ਨੰਗਲ, ਮੁਖਤਿਆਰ ਸਿੰਘ ਖਿਆਲਾਂ, ਕਪੂਰ ਸਿੰਘ ਕੋਟ ਲੱਲੂ,ਰਾਜੂ ਕੋਟ ਲੱਲੂ ਤੇ ਮਿੱਠੂ ਬਾਬਾ ਖਿੱਲਣ ਆਦਿ ਆਗੂਆਂ ਨੇ ਸੰਬੋਧਨ ਕੀਤਾ।

LEAVE A REPLY

Please enter your comment!
Please enter your name here