

ਸੰਗਰੂਰ : ਮਨਮੀਤ ਅਲੀਸ਼ੇਰ ਯੂਥ ਸਪੋਰਟਸ ਕਲੱਬ ਪਿੰਡ ਅਲੀਸ਼ੇਰ (ਲਹਿਰਾਗਾਗਾ) ਵਿਖੇ ਮਨਮੀਤ ਅਲੀਸ਼ੇਰ ਦੀ ਯਾਦ ‘ਚ ਕਰਵਾਏ ਜਾ ਰਹੇ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ ਦੇ ਪਹਿਲੇ ਦਿਨ ਦੇ ਮੁਕਾਬਲੇ 55 ਤੋਂ 80 ਕਿੱਲੋ ਵਰਗ ਵਿਚਾਲੇ ਕਰਵਾਏ ਗਏ। ਦੋ ਰੋਜ਼ਾ ਕਬੱਡੀ ਮੁਕਾਬਲਿਆਂ ਦੇ ਦੂਸਰੇ ਦਿਨ (9 ਨਵੰਬਰ) ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਉਚੇਚੇ ਤੌਰ ‘ਤੇ ਪਹੁੰਚ ਰਹੇ ਹਨ।
ਇਨ੍ਹਾਂ ਮੁਕਾਬਲਿਆਂ ਵਿਚ ਪਹਿਲੇ ਨੰਬਰ ‘ਤੇ ਰਹਿਣ ਵਾਲੇ ਟੀਮ ਨੂੰ 1 ਲੱਖ, ਦੂਜੇ ਨੰਬਰ ‘ਤੇ ਰਹਿਣ ਵਾਲੀ ਟੀਮ ਨੂੰ 75000 ਰੁਪਏ ਇਨਾਮ ਵਜੋਂ ਦਿੱਤੇ ਜਾਣਗੇ। 9 ਨਵੰਬਰ ਦੇ ਆਖਰੀ ਦਿਨ ਕਬੱਡੀ ਮੁਕਾਬਲਿਆਂ ਵਿਚ 8 ਅਕੈਡਮੀਆਂ ਵਲੋਂ ਹਿੱਸਾ ਲਿਆ ਜਾਵੇਗਾ।
EDITED BY : SARA YAHA | | Last Updated : 7:40 pm 9 ਨਵੰਬਰ 2018
























