*ਮਜਬੂਤ ਸੰਗਠਨ ਆਮ ਆਦਮੀ ਪਾਰਟੀ ਵਿੱਚ ਔਰਤਾਂ ਦਾ- ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਕੌਰ*

0
22

ਮਾਨਸਾ, 17 ਨਵੰਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਆਮ ਆਦਮੀ ਪਾਰਟੀ ਦੇ ਹਲਕਾ ਮਾਨਸਾ ਕੌਆਰਡੀਨੇਟਰ ਰਾਜਵਿੰਦਰ ਕੌਰ ਖਾਲਸਾ ਨੇ ਨਵੇਂ ਅਹੁਦੇਦਾਰਾਂ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਮੈਂ ਧੰਨਵਾਦ ਕਰਦੀ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਮੂਹ ਲੀਡਰ ਸਾਹਿਬਾਨਾਂ ਦਾ ਜਿਨ੍ਹਾਂ ਨੇ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਔਰਤਾਂ ਨੂੰ ਬਰਾਬਰ ਦਾ ਦਰਜਾ ਦਿੱਤਾ ਹੈ ਅਤੇ ਪਾਰਟੀ ਲਈ ਮਿਹਨਤ ਕਰਨ ਵਾਲਿਆਂ ਦਾ ਮੁੱਲ ਪਾਇਆ ਹੈ। ਜ਼ਿਲ੍ਹਾ ਮਾਨਸਾ ਵਿੱਚ ਹਲਕਾ ਮਾਨਸਾ ਦੀਆਂ 4 ਪ੍ਰਧਾਨਾਂ ਲਗਾਇਆਂ ਗਈਆਂ ਹਨ। ਮੈਂ ਨਵੇਂ ਅਹੁਦੇਦਾਰਾਂ ਨੂੰ ਵਧਾਈਆਂ ਦੇ ਨਾਲ ਨਾਲ ਪਾਰਟੀ ਲਈ ਹੋਰ ਸਖ਼ਤ ਮਿਹਨਤ ਕਰਨ ਦੀ ਆਸ ਰੱਖਦੀ ਹਾਂ। ਤੁਹਾਨੂੰ ਜਦੋਂ ਵੀ ਮੇਰੀ ਜਾਂ ਪਾਰਟੀ ਦੇ ਸੀਨੀਅਰ ਦੀ ਜ਼ਰੂਰਤ ਪਵੇ ਤਾਂ ਅਸੀਂ ਹਰ ਵੇਲੇ ਤੁਹਾਡੇ ਨਾਲ ਹਾਂ। ਨਵੇਂ ਬਣੇ ਪ੍ਰਧਾਨ ਜੱਸ ਕੌਰ ,ਅਮਨਦੀਪ ਕੌਰ ,ਡੇਜੀ ਸ਼ਰਮਾ ,ਕਰਮਜੀਤ ਕੌਰ ਚਹਿਲ ਅਤੇ ਅਮਰਜੀਤ ਕੌਰ ਸਮਾਉ , ਸੰਨਦੀਪ ਕੌਰ ਜੋਗਾ , ਅੰਗਰੇਜ਼ ਕੌਰ ਕੋਟ ਲੱਲੂਆਣਾ ,ਕੁਲਦੀਪ ਕੌਰ ਅਕਲੀਆਂ, ਮਨਜੀਤ ਕੌਰ ਭੀਖੀ , ਲਖਵੀਰ ਕੌਰ ਭੀਖੀ ,ਗੁਰਪ੍ਰੀਤ ਕੌਰ ਖਿਆਲਾਂ ਬਲਾਕਾਂ ਨੂੰ ਨਿਯੁਕਤ ਕੀਤਾ। ਭੈਣਾਂ ਨੂੰ ਦਿੱਤੇ ਮਾਣ ਸਨਮਾਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ,ਡਾਕਟਰ ਅਮਨਦੀਪ ਕੌਰ ਪੰਜਾਬ ਪ੍ਰਧਾਨ ਅਤੇ M.L.A ਵਿਜੇ ਸਿੰਗਲਾ ਜੀ ਅਤੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਭੁੱਚਰ ਜੋਨ ਇਨਚਾਰਜ ਜਸਵਿੰਦਰ ਕੌਰ ਸਰਪੰਚ ਅਤੇ ਰੁਪਿੰਦਰ ਕੌਰ ਗਿੱਲ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਔਰਤਾਂ ਤੇ ਵਿਸ਼ਵਾਸ ਜਿਤਾਇਆ ਤੇ ਔਰਤਾਂ ਆਉਣ ਵਾਲੇ ਸਮੇਂ ਵਿੱਚ ਪਾਰਟੀ ਦੀ ਹਰ ਸਮੇਂ ਨਾਲ ਖੜਨ ਦੀਆਂ ਤੇ ਮਿਲੇ ਹੋਏ ਅਹੁਦਿਆਂ ਨੂੰ ਤਾਂ ਦੇਹੀ ਨਾਲ ਨਿਭਾਉਣਗੀਆਂ। 

LEAVE A REPLY

Please enter your comment!
Please enter your name here