ਮਗਨਰੇਗਾ ਅਤੇ ਭਾਰਤ ਪੈਟਰੋਲੀਅਮ ਸਾਂਝੇ ਉਪਰਾਲਿਆਂ ਤਹਿਤ ਸਕੂਲਾਂ ਅਤੇ ਆਂਗਣਵਾੜੀਆਂ ਦਾ ਬਦਲਿਆ ਜਾਵੇਗਾ ਰੂਪ : ਡਿਪਟੀ ਕਮਿਸ਼ਨਰ

0
24

ਮਾਨਸਾ, 15 ਫਰਵਰੀ (ਸਾਰਾ ਯਹਾ,(ਬਲਜੀਤ ਸ਼ਰਮਾ) : ਜ਼ਿਲ੍ਹਾ ਪ੍ਰਸ਼ਾਸ਼ਨ ਮਾਨਸਾ ਵੱਲੋਂ ਭਾਰਤ ਪੈਟਰੋਲੀਅਮ ਨਾਲ ਇੱਕ ਐਮ.ਓ.ਯੂ. (ਮੈਮੋਰੈਂਡਮ ਆਫ਼ ਅੰਡਰਸਟੈਂਡਿੰਗ) ਹਸਤਾਖ਼ਰ ਕੀਤਾ ਗਿਆ ਹੈ, ਜਿਸ ਤਹਿਤ ਸਕੂਲਾਂ ਅਤੇ ਆਂਗਣਵਾੜੀਆਂ ਸਬੰਧੀ ਕੰਮ ਕਰਵਾਕੇ ਉਨ੍ਹਾਂ ਦਾ ਕਾਇਆ ਕਲਪ ਕੀਤਾ ਜਾਵੇਗਾ। ਇਹ ਕੰਮ ਮਗਨਰੇਗਾ ਸਕੀਮ ਦੀ ਸਾਂਝਤਾ ਨਾਲ ਜਿਲ੍ਹੇ ਵਿੱਚ ਲਾਗੂ ਕੀਤੇ ਜਾਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮਿਸ ਅਪਨੀਤ ਰਿਆਤ ਨੇ ਦੱਸਿਆ ਕਿ ਮਗਨਰੇਗਾ ਸਕੀਮ ਅਤੇ ਭਾਰਤ ਪੈਟਰੋਲੀਅਮ ਸੀ.ਐਸ.ਆਰ. (ਕਾਰਪੋਰੇਟ ਸੋਸ਼ਲ ਰਿਸਪਾਂਸੀਬਿਲਟੀ) ਵੱਲੋਂ ਸਾਂਝੇ ਉਪਰਾਲਿਆਂ ਨਾਲ ਜ਼ਿਲ੍ਹੇ ਵਿੱਚ 53 ਸਕੂਲਾਂ ਵਿੱਚ ਸੋਕ ਪਿੱਟ ਤਿਆਰ ਕੀਤੇ ਜਾਣਗੇ, 30 ਸਕੂਲਾਂ ਵਿੱਚ ਟੁਆਇਲਟ ਅਤੇ 83 ਪੇਂਡੂ ਖੇਤਰ ਦੀਆਂ ਆਂਗਣਵਾੜੀਆਂ ਵਿੱਚ ਟੁਆਇਲਟ ਤਿਆਰ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਭਾਰਤ ਪੈਟਰੋਲੀਅਮ ਵੱਲੋਂ 17 ਸਕੂਲਾਂ ਲਈ ਸੈਨੇਟਰੀ ਪੈਡ ਵੈਂਡਿੰਗ ਮਸ਼ੀਨ, 20 ਪ੍ਰੋਜੈਕਟਰ ਅਤੇ 17 ਸ਼ਹਿਰੀ ਆਂਗਣਵਾੜੀਆਂ ਦੇ ਟੁਆਇਲਟਾਂ ਲਈ ਫੰਡ ਮੁਹੱਈਆ ਕਰਵਾਏ ਜਾਣਗੇ।
ਡਿਪਟੀ ਕਮਿਸ਼ਨਰ ਮਿਸ ਰਿਆਤ ਵੱਲੋਂ ਸਮੂਹ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਤੇ ਪ੍ਰਾਇਮਰੀ, ਜ਼ਿਲ੍ਹਾ ਪ੍ਰੋਗਰਾਮ ਅਫਸਰ ਹਦਾਇਤਾਂ ਜਾਰੀ ਕੀਤੀਆਂ ਕਿ ਮਗਨਰੇਗਾ ਅਤੇ ਭਾਰਤ ਪੈਟਰੋਲੀਅਮ ਦੀ ਕਨਵਰਜੈਂਸ ਤਹਿਤ ਲਏ ਜਾਣ ਵਾਲੇ ਕੰਮਾਂ ਨੂੰ ਸਮਾਂ ਬੱਧ ਤਰੀਕੇ ਨਾਲ ਮੁਕੰਮਲ ਕੀਤਾ ਜਾਵੇ, ਤਾਂ ਜੋ ਭਾਰਤ ਪੈਟਰੋਲੀਅਮ ਵੱਲੋਂ ਜ਼ਿਲ੍ਹੇ ਦੇ ਵਿਕਾਸ ਲਈ ਹੋਰ ਫੰਡਾਂ ਦੀ ਮੰਗ ਕੀਤੀ ਜਾ ਸਕੇ।


EDITED BY : SARA YAHA | | Last Updated : 8:06 pm 15 ਫ਼ਰਵਰੀ 2019

LEAVE A REPLY

Please enter your comment!
Please enter your name here