

ਸਰਦੂਲਗੜ੍ਹ 21 ਜੁਲਾਈ (ਸਾਰਾ ਯਹਾ/ਬਲਜੀਤ ਪਾਲ ) ਹਲਕਾ ਸਰਦੂਲਗੜ੍ਹ ਦੇ ਪਿੰਡ ਭੰਮੇ ਕਲਾਂ ਚ ਇੱਕ ਨੌਜਵਾਨ ਦਾ ਕਾਤਲ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆਂ ਹੈ। ਜਾਣਕਾਰੀ ਅਨੁਸਾਰ ਪਿੰਡ ਭੰਮੇ ਕਲਾਂ ਦੇ ਭਿੰਦਰ ਸਿੰਘ (22) ਪੁੱਤਰ ਮੇਜਰ ਸਿੰਘ ਮਜਬੀ ਸਿੱਖ ਨੂੰ ਪਿੰਡ ਦੇ ਇੱਕ ਨੌਜਵਾਨ ਵੱਲੋਂ ਚਾਕੂ (ਕਿਰਚ) ਮਾਰਕੇ ਗੰਭੀਰ ਜਖਮੀ ਕਰ ਦਿੱਤਾ। ਜਿਸ ਨੂੰ ਤੁਰੰਤ ਸਿਵਲ ਹਸਪਤਾਲ ਮਾਨਸਾ ਲਿਜਾਇਆ ਗਿਆ ਜਿੱਥੋਂ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਜਿਸ ਦੀ ਪਟਿਆਲਾ ਪਹੁੰਚਣ ਤੋ ਪਹਿਲਾਂ ਹੀ ਮੌਤ ਹੋ ਗਈ। ਇਸ ਮਾਮਲੇ ਚ ਜੌੜਕੀਆ ਪੁਲਸ ਨੇ ਆਪਣੀ ਜਾਂਚ-ਪੜਤਾਲ ਸੁਰੂ ਕਰ ਦਿੱਤੀ ਹੈ। ਡੀ.ਅੈਸ.ਪੀ. ਸਰਦੂਲਗੜ੍ਹ ਸੰਜੀਵ ਗੋਇਲ ਦਾ ਕਹਿਣਾ ਹੈ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਮ੍ਰਿਤਕ ਦਾ ਪੋਸਟਮਾਰਟਮ ਹੋਣ ਤੋ ਬਾਅਦ ਤੇ ਪਰਿਵਾਰਕ ਮੈਬਰ ਦੇ ਬਿਆਨ ਤੋ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।























