ਭੁਲੇਖੇ ਨਾਲ ਸਲਫਾਸ ਦੀ ਗੋਲੀ ਖਾਣ ਕਰਕੇ ਵਿਅਕਤੀ ਦੀ ਮੌਤ

0
45

ਝੁਨੀਰ (ਬਲਜੀਤ ਪਾਲ) 6ਮਾਰਚ :ਸਰਦੂਲਗੜ੍ਹ ਦੇ ਪਿੰਡ ਖਿਆਲੀ ਚਹਿਲਾਂਵਾਲੀ ਦੇ ਇੱਕ ਵਿਅਕਤੀ ਵੱਲੋਂ ਸਲਫਾਸ ਦੀ ਗੋਲੀ ਖਾਣ ਨਾਲ ਮੌਤ ਹੋ ਗਈ ।ਥਾਣਾ ਝੁਨੀਰ ਦੇ ਏ ਐੱਸ ਆਈ ਬਲਦੇਵ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕੇ ਜਰਨੈਲ ਕੌਰ ਦੇ ਬਿਆਨਾਂ ਅਨੁਸਾਰ  ਗੁਰਮੇਲ ਸਿੰਘ ਸਾਬਕਾ ਫੌਜੀ ਉਮਰ 52ਸਾਲ ਵਾਸੀ ਖਿਆਲੀ ਚਹਿਲਾਂ ਵਾਲੀ  ਜਿਸ ਦੇ ਕਿ ਕੱਲ੍ਹ ਸ਼ਾਮ ਨੂੰ ਪੇਟ  ਦਰਦ ਹੋ ਰਿਹਾ ਸੀ। ਜਿਸ ਕਰਕੇ ਪੇਟ ਦਰਦ ਦੀ ਦਵਾਈ   ਖਾਣ ਦੇ ਭੁਲੇਖੇ ਸਲਫਾਸ ਦੀ ਗੋਲੀ ਖਾ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ ।ਇਹ ਆਪਣੇ ਪਿੱਛੇ ਪਤਨੀ ਦੋ ਲੜਕੀਆਂ ਤੇ ਇਕ ਲੜਕੇ ਨੂੰ ਛੱਡ ਗਿਆ ਹੈ ਥਾਣਾ ਝੁਨੀਰ ਵਿਖੇ 174 ਦੀ ਕਾਰਵਾਈ ਕਰਦਿਆਂ ਲਾਸ ਦਾ ਪੋਸਟਮਾਰਟਮ ਕਰਵਾਕੇ ਵਾਰਸਾ ਦੇ ਹਵਾਲੇ ਕਰ ਦਿੱਤੀ। ਜਿਸ ਦਾ ਪਿੰਡ ਖਿਆਲੀ ਚਹਿਲਾਵਾਲੀ ਵਿਖੇ ਸਸਕਾਰ ਕਰ ਦਿੱਤਾ ਗਿਆ।

LEAVE A REPLY

Please enter your comment!
Please enter your name here