*ਭੁਪਿੰਦਰਜੀਤ ਸਿੰਘ ਧਾਲੀਵਾਲ ਨੇ ਬਤੌਰ ਐੱਸ ਐੱਚ ਓ ਮਾਨਸਾ ਸਿਟੀ-1 ਦਾ ਅਹੁਦਾ ਸੰਭਾਲਿਆ*

0
114

ਮਾਨਸਾ, 14 ਜੂਨ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਥਾਣਾ ਸਿਟੀ-1ਦੇ ਮੁਖੀ ਵਜੋਂ ਭੁਪਿੰਦਰਜੀਤ ਸਿੰਘ ਧਾਲੀਵਾਲ ਨੇ ਚਾਰਜ ਸੰਭਾਲਿਆ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਤੁਹਾਡੇ ਮਾਧਿਅਮ ਰਾਹੀਂ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਨਸ਼ਾ ਤਸਕਰਾਂ, ਨਸ਼ੇ ਕਰਨ ਅਤੇ ਵਾਲਿਆਂ ਨੂੰ ਚਿਤਾਵਨੀ ਦਿੰਦਾਂ ਹਾਂ ਕਿ ਮੈਂ ਕੋਈ ਅਜਿਹੀ ਗਤੀਵਿਧੀ ਬਰਦਾਸ਼ਤ ਨਹੀਂ ਕਰਾਂਗਾ ਜਿਸ ਨਾਲ ਆਮ ਲੋਕਾਂ ਨੂੰ ਪ੍ਰੇਸ਼ਾਨੀ ਜਾਂ ਕੋਈ ਲਾਅ ਐਂਡ ਆਰਡਰ ਦੇ ਖ਼ਿਲਾਫ਼ ਹੋਵੇ ਜਾਂ ਸ਼ਹਿਰ ਦਾ ਮਹੌਲ ਖਰਾਬ ਕਰਨ ਵਾਲੇ ਹੋਣ। ਨਸ਼ਾ ਵੇਚਣ ਵਾਲੇ ਅਤੇ ਨਸ਼ਾ ਕਰਨ ਵਾਲਿਆਂ ਨੂੰ ਮੈਂ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕਰਾਂਗਾ। ਸ਼ਹਿਰੀਆਂ ਨੂੰ ਪੁਲਿਸ ਵੱਲੋਂ ਹਰ ਤਰਾਂ ਦੀ ਸੁਰੱਖਿਆ, ਵਧੀਆ, ਸੋਹਣਾ ਮਾਹੌਲ ਦੇਣਾ ਸਭ ਤੋਂ ਪਹਿਲਾਂ ਹੋਵੇਗਾ। ਨਸ਼ਾ ਕਿਸੇ ਵੀ ਤਰਾਂ ਬਰਦਾਸ਼ਤ ਨਹੀ ਕੀਤਾ ਜਾਵੇਗਾ ਤੇ ਨਸ਼ਾ ਤਸਕਰਾ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ। ਭੁਪਿੰਦਰਜੀਤ ਸਿੰਘ ਧਾਲੀਵਾਲ ਥਾਣਾ ਮੁਖੀ ਨੇ ਕਿਹਾ ਕਿ ਲੋਕਾਂ ਨੂੰ ਕਿਸੇ ਤਰਾਂ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਨਸ਼ੇ ਤੇ ਹੋਰਨਾਂ ਸਮਾਜਿਕ ਬੁਰਾਈਆਂ ਨੂੰ ਠੱਲ੍ਹਣ ‘ਚ’ ਲੋਕ ਪੁਲਿਸ ਦਾ ਸਹਿਯੋਗ ਕਰਨ। ਉਨਾਂ ਕਿਹਾ ਕਿ ਜੇਕਰ ਕਿਸੇ ਨੂੰ ਵੀ ਕਿਸੇ ਨਸ਼ਾ ਤਸਕਰ ਆਦਿ ਬਾਰੇ ਕੋਈ ਜਾਣਕਾਰੀ ਜਾਂ ਸੂਚਨਾ ਮਿਲਦੀ ਹੈ ਤਾਂ ਉਹ ਪੁਲਿਸ ਨੂੰ ਸੂਚਿਤ ਕਰਨ। ਉਨਾਂ ਕਿਹਾ ਕਿ ਪੁਲਿਸ ਵੱਲੋਂ ਸ਼ਹਿਰੀਆਂ ਨਾਲ ਮੀਟਿੰਗ ਕਰਕੇ ਉਨਾਂ ਦੀਆਂ ਸਮੱਸਿਆਵਾਂ, ਮੁਸਕਲਾਂ ਵੀ ਸੁਣੀਆਂ ਜਾਣਗੀਆਂ ਤੇ ਪੁਲਿਸ ਤੇ ਆਮ ਲੋਕਾਂ ਚ ਨੇੜਤਾ ਹੋਰ ਵਧਾਈ ਜਾਵੇਗੀ।

ਉਨ੍ਹਾਂ ਕਿਹਾ ਕਿ ਤੁਹਾਡੇ ਸਹਿਯੋਗ ਨਾਲ ਅਸੀਂ ਮਾੜੇ ਅਨਸਰਾਂ ਵਿਰੁੱਧ ਕਾਰਵਾਈ ਕਰ ਸਕਦੇ ਹਾਂ ਸੋ ਤੁਸੀਂ ਸਾਨੂੰ ਆਪਣਾਂ ਸੰਪੂਰਨ ਸਹਿਯੋਗ ਦਿਓ ਤਾਂ ਜੋ ਸ਼ਹਿਰ ਵਿੱਚ ਅਮਨ ਕਾਨੂੰਨ ਨੂੰ ਕਾਇਮ ਰੱਖਿਆ ਜਾ ਸਕੇ। ਸਿਰਫ਼ ਪੁਲਿਸ ਪ੍ਰਸ਼ਾਸਨ ਹੀ ਨਹੀਂ ਸ਼ਹਿਰ ਦੇ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਕਾਨੂੰਨ ਵਿਵਸਥਾ ਨੂੰ ਬਣਾਏ ਰੱਖਣ ਵਿੱਚ ਸਹਿਯੋਗ ਦੇਣ। 

ਮੈਂ ਆਮ ਪਬਲਿਕ ਨੂੰ ਵੀ ਇਹ ਦੱਸਣਾ ਚਾਹੁੰਦਾ ਹਾਂ ਕਿ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਆਪਣਾਂ ਸੰਪੂਰਨ ਸਹਿਯੋਗ ਦਿਓ ਤਾਂ ਜੋ ਮਾੜੇ ਅਨਸਰਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾ ਸਕੇ। 

LEAVE A REPLY

Please enter your comment!
Please enter your name here