

ਚੇੱਨਈ-ਚੱਕਰਵਤੀ ਤੂਫਾਨ ‘ਗਾਜਾ’ ਸ਼ੁੱਕਰਵਾਰ ਦੀ ਸਵੇਰੇ ਨੂੰ ਨਾਗਾਪੱਟਨਮ ਅਤੇ ਵੇਦਾਰਾਣਮ ਦੇ ਵਿਚਾਲੇ ਤਾਮਿਲਨਾਡੂ ਤੱਟ ਤੋਂ ਗੁਜਰਿਆ। ਉਸ ਸਮੇਂ ਹਵਾ ਦੀ ਰਫਤਾਰ ਲਗਭਗ 120 ਕਿਲੋਮੀਟਰ ਪ੍ਰਤੀ ਘੰਟਾ ਸੀ।ਮੁੱਖ ਮੰਤਰੀ ਨੇ ਪਲਾਨੀਸਵਾਮੀ ਨੇ ਕਿਹਾ ਹੈ ਕਿ ਤਾਮਿਲਨਾਡੂ ਤੱਟ ਤੋਂ ਪਾਰ ਭਿਆਨਕ ਚੱਕਰਵਤੀ ਤੂਫਾਨ ‘ਗਾਜਾ’ ‘ਚ 20 ਲੋਕਾਂ ਦੀ ਮੌਤ ਹੋ ਗਈ ਹੈ।ਮ੍ਰਿਤਕ ਦੇ ਪਰਿਵਾਰਾਂ ਨੂੰ ਮੁੱਖ ਮੰਤਰੀ ਪਬਲਿਕ ਰਾਹਤ ਫੰਡ ਦੁਆਰਾ 10-10 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਹੈ ਕਿ ਜੋ ਲੋਕ ਗੰਭੀਰ ਜ਼ਖਮੀ ਹੋਏ ਹਨ, ਉਨ੍ਹਾਂ ਨੂੰ ਰਾਹਤ ਦੇ ਤੌਰ ‘ਤੇ ਇਕ ਲੱਖ ਰੁਪਏ ਦਿੱਤੇ ਜਾਣ ਅਤੇ ਜੋ ਮਾਮੂਲੀ ਜਿਹੇ ਜ਼ਖਮੀ ਹੋਏ ਹਨ, ਉਨ੍ਹਾਂ ਨੂੰ 25-25 ਹਜ਼ਾਰ ਰੁਪਏ ਦਿੱਤੇ ਜਾਣਗੇ।
ਇਸ ਦੌਰਾਨ ਨਾਗਾਪੱਟਨਮ, ਤਿਰੂਵਰੂਰ ਅਤੇ ਤੰਜਾਵੁਰ ‘ਚ ਭਾਰੀ ਮੀਂਹ ਪਿਆ। ਕਈ ਖੇਤਰਾਂ ‘ਚ ਦਰੱਖਤ ਵੀ ਪੁੱਟੇ ਗਏ । ਚੱਕਰਵਾਤ ਦੇ ਮੱਦੇਨਜ਼ਰ ਇੱਥੋ ਹੋਰ ਤੱਟਵਰਤੀ ਖੇਤਰਾਂ ਦੇ ਕਈ ਹਿੱਸਿਆਂ ‘ਚ ਬਿਜਲੀ ਸਪਲਾਈ ਦੀ ਰੁਕਾਵਟ ਬਣੀ ਰਹੀ। ਰਾਸ਼ਟਰੀ ਆਫਤ ਛੁਟਕਾਰਾ ਫੋਰਸ ਦੀ ਚਾਰ ਟੀਮਾਂ ਪਹਿਲਾਂ ਤੋਂ ਹੀ ਨਾਗਾਪੱਟਨਮ ‘ਚ ਮੌਜੂਦ ਹਨ ਪਰ ਸੂਬੇ ‘ਚ ਆਫਤ ਛੁਟਕਾਰਾ ਫੋਰਸ ਦੀਆਂ ਦੋ ਟੀਮਾਂ ਨੂੰ ਕਡਲੂਰ ‘ਚ ਤੈਨਾਤ ਕੀਤਾ ਗਿਆ ਹੈ।

70 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ-
ਤਾਮਿਲਨਾਡੂ ਸੂਬਾ ਆਫਤ ਪ੍ਰਬੰਧਨ ਅਥਾਰਟੀ ਦੇ ਮੁਤਾਬਕ ਹੇਠਲੇ ਇਲਾਕਿਆਂ ਤੋਂ 76,290 ਲੋਕਾਂ ਨੂੰ ਸੁਰੱਖਿਅਤ ਸਥਾਨਾਂ ‘ਤੇ ਪਹੁੰਚਾਇਆ ਗਿਆ। ਇਨ੍ਹਾਂ ਸਾਰਿਆਂ ਨੂੰ ਨਾਗਪੱਟਨਮ, ਪਾਂਡੂਚੇਰੀ, ਰਾਮਾਨਾਥਪੁਰਮ ਅਤੇ ਤਿਰੂਵਰ ਸਮੇਤ 6 ਜ਼ਿਲਿਆਂ ‘ਚ ਸਥਾਪਿਤ 300 ਤੋਂ ਜ਼ਿਆਦਾ ਰਾਹਤ ਕੈਂਪਾਂ ‘ਚ ਰੱਖਿਆ ਗਿਆ ਹੈ। ਨਾਗਪੱਟਨਮ ਦੇ ਸਿੱਖਿਆ ਸੰਸਥਾਵਾਂ ‘ਚ ਛੁੱਟੀ ਦਾ ਐਲਾਨ ਕੀਤਾ ਗਿਆ।

ਭਾਰਤ ਮੌਸਮ ਵਿਗਿਆਨ ਵਿਭਾਗ ਵੱਲੋਂ ਜਾਰੀ ਬੁਲੇਟਿਨ ‘ਚ ਕਿਹਾ ਗਿਆ ਹੈ,”ਗੰਭੀਰ ਚੱਕਰਵਤੀ ਤੂਫਾਨ ‘ਗਾਜਾ’ ਸ਼ੁੱਕਰਵਾਰ ਦੀ ਸਵੇਰੇ ਨਾਗਾਪੱਟਨਮ ਅਤੇ ਵੇਦਾਰਣਯਮ ਦੇ ਵਿਚਾਲੇ ਤਾਮਿਲਨਾਡੂ ਅਤੇ ਪਾਂਡੂਚੇਰੀ ਤੱਟ ਤੋਂ ਗੁਜ਼ਰਿਆ, ਇਸ ਦੌਰਾਨ ਹਵਾ ਦੀ ਗਤੀ 100-110 ਕਿਲੋਮੀਟਰ ਪ੍ਰਤੀ ਘੰਟਾ ਦੇ ਵਿਚਾਲੇ ਸੀ, ਜੋ ਵੱਧ ਕੇ 120 ਕਿਲੋਮੀਟਰ ਪ੍ਰਤੀ ਘੰਟੇ ਤੱਕ ਪਹੁੰਚ ਗਈ।”

ਮੌਸਮ ਵਿਭਾਗ ਦੇ ਡਿਪਟੀ ਡਾਇਰੈਕਟਰ ਜਨਰਲ ਐੱਸ. ਬਾਲਾਚੰਦਰਨ ਨੇ ਦੱਸਿਆ ਹੈ ਕਿ ਤੂਫਾਨ ਦਾ ਕੇਂਦਰ ਜ਼ਮੀਨ ਦੇ ਉੱਪਰ ਹੈ ਪਰ ਉਸ ਦਾ ਕੁਝ ਹਿੱਸਾ ਸਮੁੰਦਰ ਦੇ ਉੱਪਰ ਵੀ ਹੈ। ਇਸ ਦੇ ਪੂਰੀ ਤਰ੍ਹਾਂ ਜ਼ਮੀਨ ‘ਤੇ ਆਉਣ ‘ਚ ਲਗਭਗ 1 ਘੰਟੇ ਦਾ ਸਮਾਂ ਲੱਗੇਗਾ।” ਉਨ੍ਹਾਂ ਨੇ ਕਿਹਾ ਹੈ ਕਿ ਤੂਫਾਨ ਨੂੰ ਤੱਟੀ ਖੇਤਰਾਂ ਤੋਂ ਪੂਰੀ ਤਰ੍ਹਾਂ ਨਾਲ ਗੁਜ਼ਰਨ ‘ਚ ਲਗਭਗ ਹੋਰ 2 ਘੰਟੇ ਦਾ ਸਮਾਂ ਲੱਗੇਗਾ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਚੱਕਰਵਤੀ ਤੂਫਾਨ ਦੇ ਪੱਛਮੀ ਪਾਸਿਓ ਹੋਰ ਵੱਧਣ ਅਤੇ ਅਗਲੇ 6 ਘੰਟਿਆਂ ‘ਚ ਕਮਜ਼ੋਰ ਹੋਣ ਦੀ ਸੰਭਾਵਨਾ ਹੈ।

EDITED BY : SARA YAHA | | Last Updated : 7:10 pm 16 ਨਵੰਬਰ 2018
























