*ਭਾਰੀ ਮੀਂਹ ਕਾਰਨ ਮਾਨਸਾ ਦੇ ਅਨੇਕਾਂ ਸਕੂਲਾਂ ਚ ਪਾਣੀ ਭਰਿਆ*

0
94

ਮਾਨਸਾ, 26 ਅਗਸਤ  (ਸਾਰਾ ਯਹਾਂ/ਮੁੱਖ ਸੰਪਾਦਕ): ਭਾਰੀ ਬਾਰਿਸ਼ ਦੇ ਚਲਦਿਆ ਮਾਨਸਾ ਦੇ ਅਨੇਕਾਂ ਸਕੂਲਾਂ ਵਿੱਚ ਪਾਣੀ ਭਰ ਗਿਆ ਹੈ ਜਿਸ ਕਾਰਨ ਅੱਜ ਅਧਿਆਪਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ|ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਮਾਨਸਾ ਦੇ ਜਿਲ੍ਹਾ ਮਾਨਸਾ ਦੇ ਪ੍ਰਧਾਨ ਕਰਮਜੀਤ ਤਾਮਕੋਟ ਅਤੇ ਹਰਜਿੰਦਰ ਅਨੂਪਗੜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਦਿਨੀ ਹੋਈ ਭਾਰੀ ਬਾਰਿਸ਼ ਕਾਰਨ ਅਨੇਕਾਂ ਸਕੂਲਾਂ ਵਿੱਚ ਪਾਣੀ ਭਰ ਗਿਆ ਜਿਸ ਕਾਰਨ ਬੱਚੇ ਸਕੂਲ ਨਹੀਂ ਆਂ ਸਕੇ ਅਤੇ ਅਧਿਆਪਕਾਂ ਨੂੰ ਪਾਣੀ ਵਿੱਚੋ ਲੰਘ ਕੇ ਸਕੂਲਾਂ ਵਿੱਚ ਪਹੁੰਚਣਾ ਪਿਆ ਕਈ ਸਕੂਲਾਂ ਵਿੱਚ ਤਾਂ ਅਧਿਆਪਕਾਂ ਦੇ ਬੈਠਣ ਖੜਨ ਲਈ ਵੀ ਜਗਾ ਨਹੀਂ ਸੀ ਹਰ ਥਾਂ ਪਾਣੀ ਹੀ ਪਾਣੀ ਸੀ |ਉਹਨਾਂ ਦੱਸਿਆ ਕਿ ਸਵੇਰੇ ਸਕੂਲ ਖੁਲਦਿਆਂ ਹੀ ਜਥੇਬੰਦੀ ਨੂੰ ਅਧਿਆਪਕਾਂ ਦੇ ਪਾਣੀ ਭਰਨ ਕਾਰਨ ਆ ਰਹੀਆਂ ਦਿੱਕਤਾਂ ਫੋਨ ਆਉਣੇ ਸ਼ੁਰੂ ਹੋ ਗਏ |ਡੀ ਟੀ ਐਫ਼ ਦੇ ਸੀਨੀਅਰ ਆਗੂਆਂ ਰਾਜਵਿੰਦਰ ਸਿੰਘ ਬੈਹਣੀਵਾਲ, ਗੁਰਬਚਨ ਹੀਰੇਵਾਲਾ, ਗੁਰਪ੍ਰੀਤ ਭੀਖੀ ਨੇ ਦੱਸਿਆ ਕਿ ਜ਼ਿਲ੍ਹੇ ਵੱਡੇ ਪਿੰਡਾਂ ਜੋਗਾ, ਭੀਖੀ, ਹੋਡਲਾ ਕਲਾਂ, ਮੀਰਪੁਰ ਕੁਲਰੀਆਂ, ਕਲੀਪੁਰ, ਬੁਢਲਾਡਾ, ਅਕਲੀਆ, ਖਿਆਲਾ, ਹੀਰੋ ਕਲਾਂ ਸਮੇਤ ਅਨੇਕਾਂ ਪਿੰਡਾਂ ਦੇ ਸਕੂਲਾਂ ਵਿੱਚ ਪਾਣੀ ਭਰਨ ਕਾਰਨ ਬੱਚੇ ਸਕੂਲਾਂ ਵਿੱਚ ਨਹੀਂ ਪਹੁੰਚ ਸਕੇ |ਆਗੂਆਂ ਨੇ ਦੱਸਿਆ ਕਿ ਉਹ ਸਵੇਰ ਤੋ ਹੀ ਲਗਾਤਾਰ ਮਾਨਸਾ ਦੇ ਦੋਵੇਂ ਜ਼ਿਲਾ ਸਿੱਖਿਆ ਅਫਸਰਾਂ ਨਾਲ ਸੰਪਰਕ ਕਰਕੇ ਉਹਨਾਂ ਨੂੰ ਸਕੂਲਾਂ ਦੀ ਸਥਿਤੀ ਤੋ ਜਾਣੂ ਕਰਵਾਉਂਦੇ ਰਹੇ |ਉਹਨਾਂ ਮੰਗ ਕੀਤੀ ਕਿ ਬੱਚਿਆਂ ਅਤੇ ਅਧਿਆਪਕਾਂ ਦੀ ਸੁਰੱਖਿਆ ਦੇ ਮੱਦੇ ਨਜ਼ਰ ਪ੍ਰਭਾਵਿਤ ਸਕੂਲਾਂ ਵਿੱਚ ਤੁਰੰਤ ਛੁੱਟੀ ਕੀਤੀ ਜਾਵੇ |ਖ਼ਬਰ ਲਿਖਣ ਤੱਕ ਪ੍ਰਸਾਸ਼ਨ ਵੱਲੋਂ ਇਸ ਸਮੱਸਿਆ

ਪ੍ਰਤੀ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਅਧਿਆਪਕ ਸਾਰਾ ਦਿਨ ਪਾਣੀ ਵਿੱਚ ਭਰੇ ਸਕੂਲਾਂ ਵਿੱਚ ਬੈਠੇ ਰਹੇ|ਜਥੇਬੰਦੀ ਦੇ ਆਗੂਆਂ ਨਿਧਾਨ ਸਿੰਘ, ਸ਼ਿੰਗਾਰਾ ਸਿੰਘ, ਤਰਸੇਮ ਬੋੜਾਵਾਲ, ਹਰਫੂਲ ਸਿੰਘ, ਰਾਜਿੰਦਰ ਸਿੰਘ ਆਗੂਆਂ ਨੇ ਹੈਰਾਨੀ ਪ੍ਰਗਟ ਕਰਦਿਆਂ ਦੱਸਿਆ ਕਿ ਇਹੋ ਜਿਹੀ ਐਮਰਜੰਸੀ ਵਿੱਚ ਤੁਰੰਤ ਫ਼ੈਸਲਾ ਲੈਣ ਦੀ ਲੋੜ ਹੁੰਦੀ ਹੈ ਪਰ ਪੂਰਾ ਦਿਨ ਬੀਤ ਜਾਣ ਦੇ ਬਾਵਜੂਦ ਕੋਈ ਫ਼ੈਸਲਾ ਨਹੀਂ ਲਿਆ ਗਿਆ|ਇਸ ਮੌਕੇ ਦਮਨਜੀਤ ਸਿੰਘ, ਮਨਦੀਪ ਕੋਟਲੀ, ਸਿਕੰਦਰ ਕੋਟਲੀ,ਨਵੀਨ ਬੋਹਾ,ਕੁਲਦੀਪ ਅੱਕਾਵਾਲੀ,ਅਮਰੀਕ ਬੋਹਾ,ਰਾਜ ਸਿੰਘ,ਨਵਜੋਸ਼ ਸਪੋਲੀਆ,


ਸੰਦੀਪ ਧਰਮਪੁਰਾ,ਗੁਰਦੀਪ ਬਰਨਾਲਾ,ਚਰਨਪਾਲ ਸਿੰਘ, ਜਸਵਿੰਦਰ ਹਾਕਮਵਾਲਾ,ਬਲਕਾਰ ਸਿੰਘ,ਰਾਜਿੰਦਰ ਸਿੰਘ ਐਚ ਟੀ,ਗੁਰਦੀਪ ਝੰਡੂਕੇ, ਸੁਖਚੈਨ ਸੇਖੋਂ, ਮੱਘਰ ਸਿੰਘ, ਜਗਪਾਲ ਸਿੰਘ, ਅਰਵਿੰਦਰ ਸਿੰਘ, , ਅਮਨਦੀਪ ਕੌਰ, ਬੇਅੰਤ ਕੌਰ, ਖੁਸ਼ਵਿੰਦਰ ਕੌਰ , ਅਮਰਪ੍ਰੀਤ ਕੌਰ,ਨਿਰਲੇਪ ਕੌਰ,ਮਨਵੀਰ ਕੌਰ, ਗੁਰਜੀਤ ਮਾਨਸਾ,ਅਮਰਜੀਤ ਸਿੰਘ,ਸੁਖਵਿੰਦਰ ਗਾਮੀਵਾਲਾ, ਜਸਵਿੰਦਰ ਕਾਮਰੇਡ, ਰੋਹਿਤ ਬੁਰਜ ਹਰੀ, ਹਰਵਿੰਦਰ ਸਮਾਓ, ਮਨਦੀਪ ਕੁਮਾਰ, ਕੁਲਵਿੰਦਰ ਦਲੇਲਵਾਲਾ, ਬਲਜਿੰਦਰ ਦਲੇਲਵਾਲਾ, ਧਰਮ ਸਿੰਘ,ਆਦਿ ਅਧਿਆਪਕ ਆਗੂ ਹਾਜ਼ਰ ਸਨ |
ਜਾਰੀ ਕਰਤਾ:ਕਰਮਜੀਤ ਤਾਮਕੋਟ 9876211765

LEAVE A REPLY

Please enter your comment!
Please enter your name here