*ਭਾਰੀ ਬਰਸਾਤ ਦੌਰਾਨ ਲੋਕਾਂ ਦੀਆਂ ਮੁਸ਼ਕਲਾਂ ਦਾ ਜਾਇਜਾ ਲੈਣ ਬਾਜਾਰਾਂ ‘ਚ ਨਿੱਤਰੇ ਹਲਕਾ ਇੰਚਾਰਜ ਮਾਨ ਅਤੇ ਮੇਅਰ ਉਪਲ*

0
19

ਫਗਵਾੜਾ 14 ਅਗਸਤ (ਸਾਰਾ ਯਹਾਂ/ਸ਼ਿਵ ਕੌੜਾ) ਫਗਵਾੜਾ ‘ਚ ਅੱਜ ਦਿਨ ਭਰ ਹੋਈ ਭਾਰੀ ਬਰਸਾਤ ਦਰਮਿਆਨ ਆਮ ਆਦਮੀ ਪਾਰਟੀ ਦੇ ਸੂਬਾ ਸਪੋਕਸ ਪਰਸਨ ਅਤੇ ਵਿਧਾਨਸਭਾ ਹਲਕਾ ਫਗਵਾੜਾ ਦੇ ਇੰਚਾਰਜ ਹਰਨੂਰ ਸਿੰਘ (ਹਰਜੀ) ਮਾਨ ਨੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਦਾ ਜਾਇਜ਼ਾ ਲਿਆ। ਉਹਨਾਂ ਦੇ ਨਾਲ ਮੇਅਰ ਰਾਮਪਾਲ ਉਪਲ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਰਹੇ। ਜਿਹਨਾਂ ‘ਚ ਸੀਵਰੇਜ ਬੋਰਡ ਦੇ ਐਸ.ਡੀ.ਓ. ਰਾਜਵਿੰਦਰ ਸਿੰਘ, ਗੁਰਿੰਦਰ ਸਿੰਘ ਚੀਫ ਸੈਨੇਟਰੀ ਇੰਸਪੈਕਟਰ, ਅਜੇ ਕੁਮਾਰ ਚੀਫ ਸੇਨੇਟਰੀ ਇੰਸਪੈਕਟਰ ਅਤੇ ਰਿਤੇਸ਼ ਕੁਮਾਰ ਸੈਨੇਟਰੀ ਇੰਸਪੈਕਟਰ ਸ਼ਾਮਲ ਸਨ। ਮਾਨ ਨੇ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਦੀ ਮੁਸ਼ਕਿਲ ਨੂੰ ਧਿਆਨ ਨਾਲ ਸੁਣਨ ਉਪਰੰਤ ਦੱਸਿਆ ਕਿ ਸਧਾਰਨ ਦਿਨਾਂ ਵਿੱਚ ਜਿੱਥੇ ਨਗਰ ਨਿਗਮ ਦਾ ਸੀਵਰੇਜ ਟਰੀਟਮੈਂਟ ਪਲਾਂਟ 20 ਐਮਐਲਡੀ ਦੀ ਸਮਰਥਾ ਨਾਲ ਕੰਮ ਕਰਦਾ ਹੈ, ਉੱਥੇ ਹੀ ਇਸ ਸਮੇਂ 43 ਐਮਐਲਡੀ ਦੀ ਕਪੈਸਟੀ ਨਾਲ ਪਾਣੀ ਦੀ ਨਿਕਾਸੀ ਕੀਤੀ ਜਾ ਰਹੀ ਹੈ। ਭਾਰੀ ਬਰਸਾਤ ਦੇ ਚਲਦਿਆਂ ਜੋ ਸਮੱਸਿਆ ਹਰ ਸਾਲ ਹੁੰਦੀ ਹੈ, ਉਸਦੇ ਸਬੰਧ ‘ਚ ਬੀਤੇ ਦਿਨ ਹੀ ਉਹਨਾਂ ਨੇ ਮੁੱਖ ਮੰਤਰੀ ਪੰਜਾਬ ਦੇ ਪ੍ਰਮੁੱਖ ਸਕੱਤਰ ਨਾਲ ਗੱਲ ਕੀਤੀ ਹੈ। ਜਿਹਨਾਂ ਵਲੋਂ ਭਰੋਸਾ ਮਿਲਿਆ ਹੈ ਕਿ ਫਗਵਾੜਾ ‘ਚ ਬਰਸਾਤੀ ਪਾਣੀ ਦੇ ਨਿਕਾਸ ਦੀ ਸਮੱਸਿਆ ਦਾ ਪੱਕਾ ਹਲ ਕਰਵਾਇਆ ਜਾਵੇਗਾ ਮਾਨ ਨੇ ਕਿਹਾ ਕਿ ਇਹ ਸਮੱਸਿਆ ਬਹੁਤ ਪੁਰਾਣੀ ਹੈ ਅਤੇ ਸੀਵਰੇਜ ਦੀਆਂ ਪਾਈਪ ਲਾਈਨਾਂ ਵੀ ਕਰੀਬ ਪੰਜਾਹ ਸਾਲ ਪੁਰਾਣੀਆਂ ਹਨ, ਜੋ ਅੱਜ ਦੀ ਆਬਾਦੀ ਦੇ ਹਿਸਾਬ ਨਾਲ ਬਦਲਣ ਦੀ ਲੋੜ ਹੈ। ਜੋ ਇੱਕ ਵੱਡਾ ਪ੍ਰੋਜੈਕਟ ਹੈ ਅਤੇ ਕਾਰਪੋਰੇਸ਼ਨ ਦੇ ਹੱਥ ‘ਚ ਨਹੀਂ ਹੈ। ਪੰਜਾਬ ਸਰਕਾਰ ਵਲੋਂ ਲੋੜੀਂਦੀ ਗਰਾਂਟ ਜਾਰੀ ਕਰਵਾ ਕੇ ਇਹ ਸਮੱਸਿਆ ਪੱਕੇ ਤੌਰ ਤੇ ਦੂਰ ਕਰਵਾਈ ਜਾਵੇਗੀ। ਉਹਨਾਂ ਕਿਹਾ ਕਿ ਉਹਨਾਂ ਨੂੰ ਇਸ ਸ਼ਹਿਰ ਅਤੇ ਸ਼ਹਿਰ ਵਾਸੀਆਂ ਨਾਲ ਬਹੁਤ ਪਿਆਰ ਹੈ। ਸ਼ਹਿਰ ਦੀ ਕੋਈ ਵੀ ਸਮੱਸਿਆ ਉਹਨਾਂ ਦੀ ਆਪਣੀ ਸਮੱਸਿਆ ਹੈ,ਜਿਸ ਨੂੰ ਦੂਰ ਕਰਨਾ ਉਹ ਆਪਣਾ ਮੁਢਲਾ ਫਰਜ਼ ਸਮਝਦੇ ਹਨ।

LEAVE A REPLY

Please enter your comment!
Please enter your name here