*ਭਾਰਤ ਵਿਕਾਸ ਪ੍ਰੀਸ਼ਦ ਬੁਢਲਾਡਾ ਵੱਲੋਂ ਸਟੇਟ ਪੱਧਰ ਤੇ ਰਾਸ਼ਟਰੀ ਗੀਤ ਸਮਾਰੋਹ ਕਰਵਾਇਆ*

0
28

ਬੁਢਲਾਡਾ 2 ਨਵੰਬਰ (ਸਾਰਾ ਯਹਾਂ/ਮੁੱਖ ਸੰਪਾਦਕ) ਅਮਨ ਮੇਹਤਾ ) ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਰਾਸ਼ਟਰੀ ਸਮੂਹ ਗੀਤ ਮੁਕਾਬਲਾ ਕਰਵਾਇਆ ਗਿਆ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੈਂਬਰਾਂ ਨੇ ਕਿਹਾ ਕਿ ਮੁਕਾਬਲੇ ਵਿੱਚ ਛੇ ਜ਼ਿਲਿਆਂ ਤੋਂ 11 ਸਕੂਲ ਦੀਆਂ ਟੀਮਾਂ ਨੇ ਭਾਗ ਲਿਆ। ਜਿਸ ਵਿੱਚ ਸਾਰੇ ਵਿਦਿਆਰਥੀਆਂ ਨੇ ਸ਼ਾਂਤੀ ਸਬਰ ਅਤੇ ਸੁਰੀਲੀ ਆਵਾਜ਼ ਨਾਲ  ਸ਼ਾਨਦਾਰ ਪ੍ਰਦਰਸ਼ਨ ਕੀਤਾ। ਜਿਸ ਵਿੱਚ ਫਾਜ਼ਿਲਕਾ ਜ਼ਿਲ੍ਹੇ ਦੀ ਟੀਮ ਪਹਿਲੇ ਸਥਾਨ,ਮਾਨਸਾ ਜਿਲੇ ਦੀ ਟੀਮ ਦੂਜੇ ਸਥਾਨ ਤੇ ਬਠਿੰਡਾ ਜਿਲੇ ਦੀ ਟੀਮ ਤੀਜੇ ਸਥਾਨ ਤੇ ਰਹੀ। ਜਿਸ ਵਿੱਚ ਸਾਰੇ ਵਿਦਿਆਰਥੀਆਂ ਨੇ ਦੇਸ਼ ਪ੍ਰਤੀ ਆਪਣੀ ਭਾਵਨਾ ਨੂੰ ਸੰਗੀਤ ਰਾਹੀਂ ਜਾਹਿਰ ਕੀਤੀ। ਉਹਨਾਂ ਕਿਹਾ ਕਿ ਅਜਿਹੀ ਪ੍ਰਤਿਯੋਗਤਾ ਕਰਵਾਉਣ ਦਾ ਮੰਤਵ ਸਕੂਲਾਂ ਦੇ ਵਿਦਿਆਰਥੀਆਂ ਨੂੰ ਦੇਸ਼ ਪ੍ਰਤੀ ਵਿਅਕਤੀਗਤ ਸੰਵੇਦਨਾ ਨੂੰ ਜਾਗਰੂਕ ਕਰਨਾ ਹੈ। ਉਹਨਾਂ ਕਿਹਾ ਕਿ ਰਾਸ਼ਟਰੀ ਪ੍ਰਤੀ ਬੱਚਿਆਂ ਵਿੱਚ ਜਜ਼ਬਾ ਕਾਇਮ ਕਰਨਾ ਹੈ ਤਾਂ ਜੋ ਉਹ ਦੇਸ਼ ਦਾ ਵਿਕਾਸ ਕਰ ਸਕਣ। ਇਸ ਮੌਕੇ ਉਹਨਾਂ ਵੱਲੋਂ ਇਸ ਪ੍ਰਤਿਯੋਗਤਾ ਦੇ ਪ੍ਰਧਾਨ ਅਮਿਤ ਜਿੰਦਲ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਸਟੇਜ ਸੰਭਾਲਣ ਦੀ ਭੂਮਿਕਾ ਸ਼ਿਵ ਕੁਮਾਰ ਕਾਂਸਲ ਨੇ ਨਿਭਾਈ।ਇਸ ਮੌਕੇ ਰਾਜਕੁਮਾਰ ਕਾਸਲ, ਨਵੀਨ ਸਿੰਗਲਾ, ਐਡਵੋਕੇਟ ਸੁਨੀਲ ਗਰਗ , ਸਤੀਸ਼ ਸਿੰਗਲਾ ,ਬੋਬੀ ਬਾਂਸਲ , ਕ੍ਰਿਸ਼ਨ ਕੁਮਾਰ ਬੱਬੂ, ਅਰੁਣ ਕੁਮਾਰ, ਸੁਰਿੰਦਰ ਕੁਮਾਰ, ਜਸਵੰਤ ਰਾਏ ਸਿੰਗਲਾ, ਰਾਜਕੁਮਾਰ ਹਾਜ਼ਰ ਸਨ।


LEAVE A REPLY

Please enter your comment!
Please enter your name here