ਭਾਰਤ ਨੇ ਬਣਾਈ ਮੋਢੇ ‘ਤੇ ਰੱਖ ਕੇ ਟੈਂਕ ਤਬਾਹ ਕਰਨ ਵਾਲੀ ਮਿਸਾਈਲ, ਦੇਖੋ ਵੀਡੀਓ

0
50

ਨਵੀਂ ਦਿੱਲੀ: ਭਾਰਤ ਨੇ ਟੈਂਕ ਤੇ ਹੋਰ ਫ਼ੌਜੀ ਵਾਹਨਾਂ ਨੂੰ ਤਬਾਹ ਕਰਨ ਲਈ ਵਿਸ਼ੇਸ਼ ਮਿਸਾਈਲ ਵਿਕਸਤ ਕਰ ਲਈ ਹੈ। ਇਸ ਦੀ ਖਾਸੀਅਤ ਇਹੋ ਹੈ ਕਿ ਇਸ ਨੂੰ ਮੋਢੇ ‘ਤੇ ਰੱਖ ਕੇ ਵੀ ਚਲਾਇਆ ਜਾ ਸਕਦਾ ਹੈ।

ਡਿਫੈਂਸ ਖੋਜ ਵਿਕਾਸ ਅਦਾਰੇ ਵੱਲੋਂ ਤਿਆਰ ਕੀਤੀ ਇਹ ਮਿਸਾਈਲ ਦੋ ਤੋਂ ਤਿੰਨ ਕਿਲੋਮੀਟਰ ਤਕ ਮਾਰ ਕਰ ਸਕਦੀ ਹੈ ਤੇ ਇਸ ਰੇਂਜ ਵਿੱਚ ਆਉਂਦੇ ਭਾਰੀ ਫ਼ੌਜੀ ਹਥਿਆਰਬੰਦ ਵਾਹਨ ਵੀ ਤਬਾਹ ਕੀਤੇ ਜਾ ਸਕਦੇ ਹਨ। ਫ਼ੌਜ ਨੇ ਰਾਜਸਥਾਨ ਵਿੱਚ ਇਸ ਮਿਸਾਈਲ ਨੂੰ ਬੀਤੇ ਕੱਲ੍ਹ ਪਰਖ ਵੀ ਲਿਆ ਹੈ।

ਇਹ ਮਿਸਾਈਲ ਆਪਣਾ ਟਾਰਗੇਟ ਲੌਕ ਕਰ ਸਕਦੀ ਹੈ, ਜਿਸ ਨਾਲ ਫ਼ੌਜ ਨੂੰ ਨਿਸ਼ਾਨਾ ਲਾਉਣ ਵਿੱਚ ਕਾਫੀ ਸਹੂਲਤ ਰਹੇਗੀ।

ਦੇਖੋ ਵੀਡੀਓ-

Embedded video

ANI@ANI

#WATCH: India successfully carried out trial of the Man Portable Anti Tank Guided Missile (MP-ATGM) being developed for infantry troops of the Army. The DRDO carried out the trial of the missile with 2-3 km strike range last night in Rajasthan desert.9476:08 PM – Mar 14, 2019263 people are talking about this

LEAVE A REPLY

Please enter your comment!
Please enter your name here