

ਮਾਨਸਾ 21 ਮਾਰਚ (ਸਾਰਾ ਯਹਾ,ਬੀ.ਪੀ.ਅੈਸ.): ਭਾਰਤੀ ਲੋਕ ਸੇਵਾ ਦਲ ਵਲੋਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਪਿੰਡਾਂ ਚ ਨੁੱਕੜ ਮੀਟਿੰਗਾਂ ਸੁਰੂ ਕਰ ਦਿੱਤੀਆਂ ਹਨ। ਇਹ ਨੁੱਕੜ ਮੀਟਿੰਗਾਂ ਪਿੰਡ ਕਰਮਗੜ੍ਹ ਔਤਾਂਵਾਲੀ, ਮੂਸਾ ,ਮਾਖਾ ,ਨਵਾਂ ਪਿੰਡ (ਫਤਿਹਗੜ੍ਹ ਨੌ ਆਬਾਦ )ਤੇ ਗੁਰੂਸਰ ਜਗ੍ਹਾ ਵਿੱਚ ਗੁਰਤੇਜ ਸਿੰਘ ਬਹਿਮਣ ,ਇੰਚਾਰਜ ਲੋਕ ਸਭਾ ਹਲਕਾ ਬਠਿੰਡਾ ਅਤੇ ਪਾਰਟੀ ਉਮੀਦਵਾਰ ਸਾਬਕਾ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ , ਜ਼ਿਲ੍ਹਾ ਪ੍ਰਧਾਨ ਮਾਨਸਾ ਦੀ ਅਗਵਾਈ ਵਿੱਚ ਕੀਤੀਆਂ ਗਈਆਂ ।ਮੀਟਿੰਗ ਨੂੰ ਸਬੋਧਨ ਕਰਦਿਆਂ ਗੁਰਤੇਜ ਸਿੰਘ ਬਹਿਮਣ ਨੇ ਕਿਹਾ ਕਿ, ਸਰਕਾਰ ਤੋਂ ਮਾਨਤਾ ਪ੍ਰਾਪਤ ਕੰਪਨੀਆਂ ਵਿੱਚ ਫਸੇ ,ਗ਼ਰੀਬ ਨਿਵੇਸ਼ਕਾਂ ਦੇ ਹੱਕ ਸੱਚ ਦੇ ਕਰੋੜਾਂ ਰੁਪਏ ਨੂੰ ਵਾਪਸ ਦਿਵਾਉਣ ਲਈ ,ਅਸੀਂ ਪਿਛਲੇ ਚਾਰ ਸਾਲਾਂ ਤੋਂ ਸੰਘਰਸ਼ ਕਰ ਰਹੇ ਹਾਂ ।ਪਰਲਜ਼ ਕੰਪਨੀ ਦਾ ਕੇਸ ਮਾਣਯੋਗ ਸੁਪਰੀਮ ਕੋਰਟ ਤੋਂ ਜਿੱਤ ਚੁੱਕੇ ਹਾਂ ।ਪਰ ਅਫ਼ਸੋਸ ਹੈ ਕਿ ਕੇਂਦਰ ਸਰਕਾਰ ਸੁਪਰੀਮ ਕੋਰਟ ਦਾ ਫੈਸਲਾ ਲਾਗੂ ਨਹੀਂ ਕਰਵਾ ਸਕੀ ।ਸਕਿਓਰਿਟੀ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ )ਇਸ ਪੈਸੇ ਨੂੰ ਹੜੱਪਣਾ ਚਾਹੁੰਦੀ ਹੈ ।ਪਰ ਅਸੀਂ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰ ਦਿੱਤਾ ਹੈ ।ਸਰਦਾਰ ਮਹਿੰਦਰਪਾਲ ਸਿੰਘ ਦਾਨਗੜ੍ ਦੀ ਅਗਵਾਈ ਵਿੱਚ ਸਾਰੀਆਂ ਹੀ ਇਨਸਾਫ ਪਸੰਦ ਪੀੜਤ ਜਥੇਬੰਦੀਆਂ ਨੇ ,ਇੱਕ ਰਾਜਨੀਤਿਕ ਪਾਰਟੀ ਭਾਰਤੀ ਲੋਕ ਸੇਵਾ ਦਲ ਦਾ ਗਠਨ ਕਰਕੇ ,ਲੋਕ ਸਭਾ ਚੋਣਾਂ 2019 ਵਿੱਚ ਲੜਨ ਦਾ ਬਿਗਲ ਵਜਾ ਦਿੱਤਾ ਹੈ ।ਪਰਲਜ਼ ,ਰੋਜ਼ ਵੈਲੀ ,ਨੈਸਰ ਗ਼ਰੀਨ ਆਦਿ ਅਨੇਕਾਂ ਕੰਪਨੀਆਂ ਦੇ ਪੀੜਤਾਂ ਦੇ ਸਹਿਯੋਗ ਨਾਲ ਅਤੇ ਸੰਘਰਸ਼ਸ਼ੀਲ ਇਨਸਾਫ ਪਸੰਦ ਧਿਰਾਂ ਰਾਹੀਂ ਅਸੀਂ ਪੰਜਾਬ ਵਿੱਚ ਛੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।ਤਾਂ ਜੋ ਸੰਘਰਸ਼ਸ਼ੀਲ ਵਰਕਰਾਂ ਨੂੰ ਜਿੱਤਾ ਕਿ ਪਾਰਲੀਮੈਂਟ ਵਿੱਚ ਭੇਜਿਆ ਜਾਵੇ ,ਤਾਂ ਜੋ ਸਾਰੀਆਂ ਹੀ ਕੰਪਨੀਆਂ ਤੋਂ ਪੀੜਤਾਂ ਦਾ ਪੈਸਾ ਵਿਆਜ ਸਮੇਤ ਵਾਪਸ ਕਰਵਾ ਸਕੀਏ। ਇਨ੍ਹਾਂ ਕੰਪਨੀਆਂ ਨੂੰ ਜਿਵੇਂ ਕਿ ਪਰਲਜ਼ ਵਰਲਡ ਕਬੱਡੀ ਕੱਪ ਕਰਵਾ ਕੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪ੍ਰਮੋਟ ਕੀਤਾ ਸੀ ਅਤੇ ਨਿਰਮਲ ਸਿੰਘ ਭੰਗੂ ਨੂੰ ਪਰਲਜ਼ ਕੰਪਨੀ ਲਈ ਕੈਪਟਨ ਅਮਰਿੰਦਰ ਸਿੰਘ ਨੇ ਮੁਹਾਲੀ ਵਿੱਚ ਕਰੋੜਾਂ ਰੁਪਏ ਦੇ ਮੈਗਾ ਪ੍ਰਾਜੈਕਟ ਦੇ ਕੇ ਉਤਸ਼ਾਹਿਤ ਕੀਤਾ ਸੀ ।ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ,ਕੈਪਟਨ ਅਮਰਿੰਦਰ ਸਿੰਘ ਨੇ ਮਾਨਸਾ ਤੇ ਬੁਢਲਾਡਾ ਰੈਲੀਆਂ ਵਿੱਚ ਪੀੜਤਾਂ ਨਾਲ ਵਾਅਦਾ ਕੀਤਾ ਸੀ ,ਕਿ ਜੇਕਰ ਕਾਂਗਰਸ ਦੀ ਸਰਕਾਰ ਪੰਜਾਬ ਵਿੱਚ ਆਉਂਦੀ ਹੈ ਤਾਂ ਪਰਲ ਪੀੜਤਾਂ ਦਾ ਪੈਸਾ ਪਹਿਲ ਦੇ ਆਧਾਰ ਤੇ ਦਿਵਾਵਾਂਗੇ ।ਜਿੱਤਣ ਤੋਂ ਬਾਅਦ ਕੈਪਟਨ ਸਾਹਿਬ ਇਹ ਵਾਅਦਾ ਮੁੱਕਰ ਗਿਆ ।ਇਸ ਕਰਕੇ ਹੁਣ ਤੁਹਾਡਾ ਭਾਰਤੀ ਲੋਕ ਸੇਵਾ ਦਲ ਨੂੰ ਸਾਥ ਚਾਹੀਦਾ ਹੈ ।ਇਸ ਵਾਰ ਅਕਾਲੀਆਂ ਤੇ ਕਾਂਗਰਸ ਨੂੰ ਛੱਡ ਕੇ ਭਾਰਤੀ ਲੋਕ ਸੇਵਾ ਦਲ ਦੇ ਉਮੀਦਵਾਰ ਨੂੰ ਟੈਲੀਫੋਨ ਚੋਣ ਨਿਸ਼ਾਨ ਤੇ ਮੋਹਰਾਂ ਲਾ ਕੇ ਜਿਤਾਓ ਤਾਂ ਜੋ ਪਾਰਲੀਮੈਂਟ ਵਿੱਚ ਤੁਹਾਡੇ ਹਕ ਸੱਚ ਦੀ ਆਵਾਜ਼ ਗੂੰਜ ਸਕੇ ।ਇਸ ਤੋਂ ਬਾਅਦ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਕਿਹਾ ਕਿ ਮੇਰੇ ਦੇਸ਼ ਦਾ ਨੌਜਵਾਨ ਵਰਗ ,ਰੁਜ਼ਗਾਰ ਨਾ ਮਿਲਣ ਕਾਰਨ ਬਾਹਰਲੇ ਦੇਸ਼ਾਂ ਨੂੰ ਜਾਣ ਵਾਸਤੇ ਮਜ਼ਬੂਰ ਹੋਇਆ ਹੈ।ਮੌਜੂਦਾ ਸਰਕਾਰਾਂ ਤੋਂ ਹਰ ਵਰਗ ਨਾਰਾਜ਼ ਹੋ ਚੁੱਕਿਆ ਹੈ।ਕਿਸੇ ਵੀ ਵਰਗ ਨੂੰ ਇਨਸਾਫ ਨਹੀਂ ਮਿਲ ਰਿਹਾ।ਸਰਕਾਰ ਤੋਂ ਮਾਨਤਾ ਪ੍ਰਾਪਤ ਕੰਪਨੀਆਂ ਨੇ ਗ਼ਰੀਬ ਨਿਵੇਸ਼ਕਾਂ ਨੂੰ ਕੰਗਾਲ ਕਰ ਦਿੱਤਾ ਹੈ।ਇਨ੍ਹਾਂ ਕੰਪਨੀਆਂ ਦੇ 70 ਲੱਖ ਕਮਿਸ਼ਨ ਏਜੰਟ ਅੱਜ ਰੋਡ ਤੇ ਆ ਗਏ ਹਨ ਤੇ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਹਨ।ਪਰ ਮੌਜੂਦਾ ਸਰਕਾਰਾਂ ਤੇ ਵਿਰੋਧੀ ਧਿਰਾਂ ਅੱਜ ਚੁੱਪ ਹਨ ਤੇ ਆਪਣੀਆਂ ਰੋਟੀਆਂ ਸੇਕ ਰਹੀਆਂ ਹਨ।ਇਸ ਕਰਕੇ ਆਓ ਆਪਾਂ ਸਾਰੇ ਰਲ ਮਿਲ ਕੇ ਭਾਰਤੀ ਲੋਕ ਸੇਵਾ ਦਲ ਦਾ ਸਾਥ ਦਈਏ ਤੇ ਭਾਰਤ ਦੇ ਲੋਕਤੰਤਰ ਢਾਂਚੇ ਨੂੰ ਮਜ਼ਬੂਤ ਕਰੀਏ।ਆਜ਼ਾਦੀ ਦੇ ਪਰਵਾਨਿਆਂ ਦੇ ਸੁਪਨੇ ਬਰਾਬਰ ਵਿੱਦਿਆ ਤੇ ਸਿਹਤ ਸਹੂਲਤਾਂ ਮੁਫ਼ਤ ਕਰਵਾਈਏ ।ਡਾਕਟਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਵਾ ਕੇ ਮਜ਼ਦੂਰਾਂ ਤੇ ਕਿਸਾਨਾਂ ਨੂੰ ਉੱਪਰ ਚੱਕੀਏ।ਪੜ੍ਹੇ ਲਿਖੇ ਨੌਜਵਾਨਾਂ ਦੇ ਰੁਜ਼ਗਾਰ ਦੀ ਭਾਲ ਕਰੀਏ। ਨੌਕਰੀਆਂ ਕਰ ਰਹੇ ਸਾਰੇ ਹੀ ਅਦਾਰਿਆਂ ਦੇ ਮੁਲਾਜ਼ਮਾਂ ਤੇ ਸਾਬਕਾ ਸੈਨਿਕਾਂ ਨੂੰ ਮਾਣ ਸਨਮਾਨ ਦੇਈਏ। ਇਸ ਵਾਰ ਪੁਰਾਣੀਆਂ ਰਵਾਇਤਾਂ ਤੋੜ ਕੇ ਅਕਾਲੀ ਤੇ ਕਾਂਗਰਸ ਦਾ ਖਹਿੜਾ ਛੱਡ ਕੇ ,ਭਾਰਤੀ ਲੋਕ ਸੇਵਾ ਦਲ ਦਾ ਸਾਥ ਦੇਈਏ।ਇਸ ਸਮੇਂ ਕੈਪਟਨ ਗੁਰਚਰਨ ਸਿੰਘ ਬਾਜੇਵਾਲਾ, ਕਾਮਰੇਡ ਹਰਦੀਪ ਸਿੰਘ ਰਾਏਪੁਰ ,ਕੈਪਟਨ ਜੋਗਿੰਦਰ ਸਿੰਘ ਔਤਾਂਵਾਲੀ, ਅਵਤਾਰ ਸਿੰਘ ਤਾਰੀ ਰਾਏਪੁਰ ,ਸੰਦੀਪ ਸਿੰਘ ਖ਼ਾਲਸਾ ਰਾਏਪੁਰ ,ਹੈਪੀ ਨੰਗਲ ਖੁਰਦ ਪ੍ਰਧਾਨ ਯੂਥਵਿੰਗ ,ਗੁਰਪਿਆਰ ਸਿੰਘ ਗੁਰੀ ਮਾਨ ਬੀਬੜੀਆਂ ਚੇਅਰਮੈਨ ਯੂਥ ਵਿੰਗ ,ਗੁਰਦੀਪ ਸਿੰਘ ਬੱਬੂ ਝੰਡੂਕੇ ਜਰਨਲ ਸਕੱਤਰ ਯੂਥ ਵਿੰਗ ,ਸਿਕੰਦਰ ਸਿੰਘ ਮੂਸਾ, ਰਸ਼ਪਾਲ ਸਿੰਘ ਖਾਲਸਾ ਰਾਏਪੁਰ ਆਦਿ ਹਾਜ਼ਰ ਸਨ।























