

ਮਾਨਸਾ 18 ਮਾਰਚ (ਸਾਰਾ ਯਹਾ,ਬੀ.ਪੀ.ਅੈਸ.):ਭਾਰਤੀ ਲੋਕ ਸੇਵਾ ਦਲ ਦੇ ਬਠਿੰਡਾ ਲੋਕ ਸਭਾ ਹਲਕੇ ਦੇ ਉਮੀਦਵਾਰ ਵਲੋਂ ਪਿੰਡ ਜੌੜਕੀਆਂ ਅਤੇ ਕਲਾਲਵਾਲਾ ਚ ਮੀਟਿੰਗਾਂ ਕੀਤੀਆਂ । ਮੀਟਿੰਗ ਦੌਰਾਨ ਗੁਰਤੇਜ ਸਿੰਘ ਬਹਿਮਣ ਇੰਚਾਰਜ ਲੋਕ ਸਭਾ ਹਲਕਾ ਬਠਿੰਡਾ ਅਤੇ ਪਾਰਟੀ ਉਮੀਦਵਾਰ ਸਾਬਕਾ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਦੀ ਅਗਵਾਈ ਵਿੱਚ ਹੋਈ ।ਜਿਸ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ,ਗੁਰਤੇਜ ਸਿੰਘ ਬਹਿਮਣ ਨੇ ਦੱਸਿਆ ਕਿ ,ਪਿਛਲੇ 4 ਸਾਲਾਂ ਤੋਂ ਸੰਘਰਸ਼ ਕਰਦੀ ਆ ਰਹੀ ਜਥੇਬੰਦੀ, ਇਨਸਾਫ਼ ਦੀ ਆਵਾਜ਼ ਨੇ ਪਰਲਜ ਪੀੜ੍ਤਾ ਲਈ ਸਰਕਾਰਾਂ ਪਾਸੋਂ ਪੈਸੇ ਵਾਪਸ ਕਰਵਾਉਣ ਲਈ ਹਰ ਤਰੀਕੇ ਦਾ ਸੰਘਰਸ਼ ਕਰਕੇ ਵੇਖ ਲਿਆ ਹੈ । ਜਦੋਂ ਕਿਸੇ ਵੀ ਪਾਸੇ ਤੋਂ ਇਨਸਾਫ ਨਾ ਮਿਲਿਆ ਤਾਂ ਸਰਦਾਰ ਮਹਿੰਦਰਪਾਲ ਸਿੰਘ ਦਾਨਗੜ੍ਹ ਦੀ ਅਗਵਾਈ ਵਿੱਚ ,ਭਾਰਤੀ ਲੋਕ ਸੇਵਾ ਦਲ ਦਾ ਗਠਨ ਕਰਕੇ ,ਅੱਜ ਲੋਕ ਸਭਾ ਚੋਣਾਂ ਵਿੱਚ ਆਉਣਾ ਮਜਬੂਰੀ ਬਣ ਗਿਆ ਹੈ ।ਪਰਲਜ ਤੇ ਹੋਰ ਅਨੇਕਾਂ ਕੰਪਨੀਆਂ ਵਿੱਚ ਲੋਕਾਂ ਦੇ ਡੁੱਬੇ ਪੈਸੇ ਦੇ ਜ਼ਿੰਮੇਵਾਰ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਰਗੇ ਲੀਡਰ ਹਨ ।ਕਿਉਂਕਿ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਨਿਰਮਲ ਸਿੰਘ ਭੰਗੂ ਨਾਲ ਯਾਰੀ ਪਾ ਕੇ ਪਰਲਜ਼ ਵਰਡ ਕਬੱਡੀ ਕੱਪ ਕਰਵਾ ਕੇ ,ਲੋਕਾਂ ਦੇ ਹੱਕ ਸੱਚ ਦੀ ਕਮਾਈ ਪਾਣੀ ਵਾਂਗ ਵਹਾਈ ਸੀ ਅਤੇ ਅੱਜ ਵੀ ਨਿਰਮਲ ਸਿੰਘ ਭੰਗੂ ਦਾ ਸਾਥ ਦੇ ਰਿਹਾ ਹੈ ।ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ ਵੇਲੇ ਮਾਨਸਾ ਅਤੇ ਬੁਡਲਾਡਾ ਰੈਲੀਆਂ ਵਿੱਚ ਕਿਹਾ ਸੀ ਕਿ ,ਜੇਕਰ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਪਰਲਜ਼ ਦਾ ਪੈਸਾ ਪਹਿਲ ਦੇ ਆਧਾਰ ਤੇ ਦਿੱਤਾ ਜਾਵੇਗਾ ।ਪਰ ਕੁਰਸੀ ਤੇ ਬੈਠਦਿਆਂ ਹੀ ਭੁੱਲ ਗਿਆ। ਅਸੀਂ ਪਟਿਆਲਾ ਵਿੱਚ ਇਨਸਾਫ਼ ਦੀ ਆਵਾਜ਼ ਪੰਜਾਬ ਵੱਲੋਂ ਵਾਅਦਾ ਯਾਦ ਕਰਾਊ ਰੈਲੀ ਕਰਕੇ ,ਮੰਗ ਪੱਤਰ ਵੀ ਦਿੱਤੇ ਪਰ ,ਕੈਪਟਨ ਸਾਹਿਬ ਆਪਣੇ ਵਾਅਦੇ ਤੋਂ ਮੁੱਕਰ ਗਿਆ ।ਹੁਣ ਹਰ ਵਰਗ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਅਕਾਲੀ ਦਲ ਤੇ ਕਾਂਗਰਸ ਨੂੰ ਲੋਕ ਸਭਾ ਚੋਣਾਂ ਵਿੱਚ ਸਬਕ ਸਿਖਾਉਣ ,ਤਾਂ ਕਿ ਅੱਗੇ ਤੋਂ ਕੋਈ ਵੀ ਰਾਜਨੀਤਿਕ ਲੀਡਰ ਲੋਕਾਂ ਨਾਲ ਖਿਲਵਾੜ ਨਾ ਕਰੇ ਅਤੇ ਤੁਹਾਡੇ ਹਕਾ ਲਈ ਲੜ੍ਦੇ ਸੰਘਰਸ਼ੀ ਲੋਕਾਂ ਨੂੰ ਵੋਟਾਂ ਪਾ ਕੇ ਪਾਰਲੀਮੈਂਟ ਵਿੱਚ ਭੇਜਿਆ ਜਾਵੇ ,ਤਾਂ ਜੋ ਪਾਰਲੀਮੈਂਟ ਵਿੱਚ ਤੁਹਾਡੀ ਆਵਾਜ਼ ਗੂੰਜੇ ।ਇਸ ਤੋਂ ਬਾਅਦ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਕਿਹਾ ,ਕਿ ਅੱਜ ਮੇਰੇ ਦੇਸ਼ ਦਾ ਨੌਜਵਾਨ ਬਾਹਰਲੇ ਦੇਸ਼ਾਂ ਨੂੰ ਭੱਜ ਰਿਹਾ ਹੈ ਜਾਂ ਫਿਰ ਨਸ਼ਿਆਂ ਦੀ ਦਲ ਦਲ ਵਿੱਚ ਧਸਦਾ ਜਾ ਰਿਹਾ ਹੈ। ਮੌਜੂਦਾ ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਉਹ ਨੌਜਵਾਨਾਂ ਨੂੰ ਯੋਗਤਾ ਦੇ ਮੁਤਾਬਕ ਰੁਜ਼ਗਾਰ ਪੈਦਾ ਕਰਕੇ ਦੇਵੇ ਪਰ ਇਹ ਸਰਕਾਰਾ ਤਾਂ ਆਪਣੀਆਂ ਜਾਇਜ਼ ਮੰਗਾਂ ਮੰਗਦੇ ਆਂਗਣਵਾੜੀ ਵਰਕਰਾਂ ,ਆਸ਼ਾ ਵਰਕਰਾਂ ਅਤੇ ਅਧਿਆਪਕ ਵਰਗ ਨੂੰ ਵੀ ਇਨਸਾਫ਼ ਲਾਠੀਚਾਰਜ ਤੇ ਪਾਣੀ ਦੀਆਂ ਬੁਛਾੜਾਂ ਨਾਲ ਦਿੰਦੇ ਹਨ ।ਕੇਂਦਰ ਵਿੱਚ ਭਾਜਪਾ ਸਰਕਾਰ ਤੇ ਪੰਜਾਬ ਵਿੱਚ ਕੈਪਟਨ ਸਰਕਾਰ ਹਰ ਫਰੰਟ ਤੇ ਫੇਲ ਹੋਈ ਹੈ ।ਕੈਪਟਨ ਸਾਹਿਬ ਨੇ ਹੱਥ ਵਿੱਚ ਗੁਟਕਾ ਫੜ ਕੇ ਲੋਕਾਂ ਦੇ ਸਾਹਮਣੇ ਕਸਮ ਖਾਦੀ ਸੀ, ਕਿ ਚਾਰ ਹਫ਼ਤੇ ਵਿੱਚ ਨਸ਼ਾ ਬੰਦ ਕਰ ਦੇਵਾਗਾ ਪਰ ਨਸ਼ੇ ਦਾ ਜ਼ੋਰ ਹੋਰ ਵਧਦਾ ਜਾ ਰਿਹਾ ਹੈ ।ਅੱਜ ਮੈਂ ਨੰਨ੍ਹੀ ਛਾ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਨਾਅਰੇ ਦਾ ਕੀ ਬਣਿਆ ? ਅੱਜ ਤਿੰਨ ਸਾਲ ਦੀ ਲੜਕੀ ਤੋਂ ਲੈ ਕੇ ਸੱਤਰ ਸਾਲ ਦੀ ਮਾਤਾ ਵੀ ਸੁਰੱਖਿਅਤ ਨਹੀਂ ਹੈ। ਬਲਾਤਕਾਰ ਵਰਗੀਆਂ ਘਟਨਾਵਾਂ ਦਿਨੋ ਦਿਨ ਵਧ ਰਹੀਆਂ ਹਨ। ਨੰਨ੍ਹੀ ਛਾਂ ਤੁਸੀਂ ਕਿੱਥੇ ਸੁੱਤੇ ਪਏ ਹੋ ,ਤੁਹਾਡਾ ਲੋਕਾਂ ਪ੍ਰਤੀ ਕੀ ਫਰਜ਼ ਹੈ? ਹੁਣ ਲੋਕਾਂ ਤੋਂ ਵੋਟਾਂ ਕਿਹੜੇ ਮੂੰਹ ਮੰਗੋਗੇ ? ਹੁਣ ਮੇਰੇ ਦੇਸ਼ ਦਾ ਹਰ ਵਰਗ ਜਾਗ ਪਿਆ ਹੈ ਤੇ ਲੋਕ ਸਭਾ ਚੋਣਾਂ ਵਿੱਚ ਅਕਾਲੀ ਤੇ ਕਾਂਗਰਸ ਨੂੰ ਹਰ ਜਗ੍ਹਾ ਤੇ ਘੇਰੇਗਾ ।ਦੋਸਤੋ ਸਮਾਂ ਆ ਗਿਆ ਹੈ ਸਬਕ ਸਿਖਾਉਣ ਦਾ ,ਬਦਲ ਦਿਓ ਇਨ੍ਹਾਂ ਬੇਈਮਾਨਾਂ ਨੂੰ ।ਭਾਰਤੀ ਲੋਕ ਸੇਵਾ ਦਲ ਦਾ ਸਾਥ ਦਿਓ ਤਾਂ ਜੋ ਭਾਰਤ ਦੇ ਲੋਕਤੰਤਰ ਢਾਂਚੇ ਨੂੰ ਮਜ਼ਬੂਤ ਕਰ ਸਕੀਏ ਤੇ ਆਜ਼ਾਦੀ ਦੇ ਪਰਵਾਨਿਆਂ ਦੇ ਸੁਪਨੇ ਬਰਾਬਰ ਵਿੱਦਿਆ ਤੇ ਸਿਹਤ ਸਹੂਲਤਾਂ ਮੁਫ਼ਤ ਕਰਵਾਉਣ ਤੇ ਜ਼ੋਰ ਦਈਏ ।ਸਰਕਾਰੀ ਅਦਾਰਿਆਂ ਨੂੰ ਪ੍ਰਾਈਵੇਟ ਹੱਥਾਂ ਵਿੱਚ ਜਾਣ ਤੋਂ ਰੋਕੀਏ ।ਇਸ ਮੌਕੇ ਤੇ ਲੇਖ ਰਾਜ ਰਾਏਪੁਰ, ਅਮਨ ਰਾਏਪੁਰ ,ਸਤਾਗਰ ਸਿੰਘ ਰਾਏਪੁਰ ,ਕਾਮਰੇਡ ਹਰਦੀਪ ਸਿੰਘ ਰਾਏਪੁਰ, ਬਲਜਿੰਦਰ ਸਿੰਘ ਜੌੜਕੀਆਂ ,ਗੁਰਦੇਵ ਸਿੰਘ ਰਾਜ ਜੌੜਕੀਆਂ ,ਸੰਦੀਪ ਸਿੰਘ ਕਲਾਲ ਵਾਲਾ ,ਜਗਪਾਲ ਸਿੰਘ ਕੌਰੇਆਣਾ ਆਦਿ ਹਾਜ਼ਰ ਸਨ ।























