

ਮਾਨਸਾ, (ਸਾਰਾ ਯਹਾ,ਬਲਜੀਤ ਸ਼ਰਮਾ) ਵਿਸ਼ਵ ਰਬਾਬੀ ਭਾਈ ਮਰਦਾਨਾ ਜੀ ਵੈੱਲਫੇਅਰ ਸੁਸਾਇਟੀ ਮਾਨਸਾ ਵੱਲੋਂ ਭਾਈ ਮਰਦਾਨਾ ਜੀ ਦਾ 562 ਜਨਮ ਦਿਹਾੜਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨੀ ਜਥਿਆਂ ਨੇ ਬੜੇ ਵਿਸਤਾਰ ਪੂਰਵਕ ਭਾਈ ਮਰਦਾਨਾ ਜੀ ਬਾਰੇ ਸਿੱਖ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕੀਤਾ ।ਅਤੇ ਸਿੱਖ ਸੰਗਤਾਂ ਨੂੰ ਕਿਹਾ ਕਿ ਗੁਰੂ ਵਾਲੇ ਬਣਨ ਅਤੇ ਸਮਾਜਿਕ ਬੁਰਾਈਆਂ ਦਾ ਤਿਆਗ ਕਰਦੇ ਹੋਏ ਸਾਡੇ ਗੁਰੂਆਂ ਪੀਰਾਂ ਵੱਲ ਵਿਖਾਏ ਮਾਰਗ ਉੱਪਰ ਚੱਲਦਿਆਂ ਸੁੱਚੀ ਕਿਰਤ ਕਰਨ ਜਿਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੱਥੀਂ ਕੰਮ ਕਰਨ ਨੂੰ ਪਹਿਲ ਦਿੱਤੀ ਹੈ । ਇਸ ਲਈ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਸੱਚੀ ਸੁੱਚੀ ਕਿਰਤ ਕਰਦੇ ਹੋਏ ਆਪਣੀ ਕਮਾਈ ਵਿੱਚੋਂ ਦਸਵੰਧ ਕੱਢ ਕੇ ਲੋੜਵੰਦਾਂ ਦੇ ਲੇਖੇ ਲਾਈਏ ਇਸ ਮੌਕੇ ਸੁਸਾਇਟੀ ਦੇ ਆਗੂ ਪ੍ਰਧਾਨ ਸਲੀਮ ਖਾਨ ਬਿੱਟੂ ,ਆਲਮਗੀਰ ਲਾਲੀ ਮੀਤ ਪ੍ਰਧਾਨ, ਸਾਦਾ ਖ਼ਾਨ ਸਲਾਹਕਾਰ,ਹਰਪ੍ਰੀਤ ਸਿੰਘ ਮਾਨ ,ਹੁਕਮੀ ਬਾਜੇਵਾਲਾ ‘ਸਿਕੰਦਰ ਖ਼ਾਨ ਸਿੰਮੀ ਖ਼ਜ਼ਾਨਚੀ , ਵੱਲੋਂ ਪਹੁੰਚੀਆਂ ਵੱਖ ਵੱਖ ਜਥੇਬੰਦੀਆਂ ਸਿਆਸੀ ਪਾਰਟੀਆਂ ਅਤੇ ਹੋਰ ਸਮਾਜਿਕ ਆਗੂਆਂ ਧੰਨਵਾਦ ਕਰਦਿਆਂ ਕਿਹਾ ਕਿ ਮੁਸਲਿਮ ਭਾਈਚਾਰੇ ਨਾਲ ਸਾਰੇ ਹੀ ਵਰਗਾਂ ਦੇ ਲੋਕਾਂ ਵੱਲੋਂ ਪਹੁੰਚ ਕੇ ਬਹੁਤ ਸਾਰਾ ਪਿਆਰ ਦਿੱਤਾ ਹੈ ।ਜਿਨ੍ਹਾਂ ਦਾ ਸੀ ਤਹਿਤ ਨੂੰ ਧੰਨਵਾਦ ਕਰਦੇ ਹਾਂ ਇਸ ਮੌਕੇ ਪਹੁੰਚੇ ਹੋਏ ਡਾ ਮਨੋਜ ਬਾਲਾ, ਪਰਵੇਜ਼ ਖ਼ਾਨ, ਭਵਜੀਤ ,ਮੇਘਰਾਜ ,ਗੱਗੀ’ ਅਮਨ ਕੋਟਸੈਂਬਰ ਮਾਨਸਾ, ਜੀਵਨ ਸਕੂਲ ਬਿੰਦਰ ਉੱਡਤ ਜੀਵਨ ਸਰਦੂਲਗੜ੍ਹ ,ਬਿੰਦਰ ਉੱਡਤ ,ਕਾਕਾ ਭੱਮੇ ,ਰਹਿਮਾਨ ਮਖਣੀ ,ਵਿੱਕੀ, ਗਗਨ, ਸੰਨੀ ਮਾਨਸਾ ,ਇਮਰਾਨ ਖਾਨ, ਬੱਗੀ ਮਾਨਸਾ ,ਆਦਿ ਹਾਜ਼ਰ ਸਨ ।ਇਸ ਮੌਕੇ ਪਹੁੰਚੇ ਹੋਏ ਵੱਖ ਵੱਖ ਪਤਵੰਤੇ ਸੱਜਣਾਂ ਨੂੰ ਸਰੋਪੇ ਪਾ ਕੇ ਸਨਮਾਨ ਕੀਤਾ ਗਿਆ ਅਤੇ ਧਾਰਮਿਕ ਸਮਾਗਮ ਦੌਰਾਨ ਸ਼ਿਰਕਤ ਕਰਨ ਪਹੁੰਚੀਆਂ ਸਾਰੀਆਂ ਹੀ ਸੀ ਸਾਰੀਆਂ ਹੀ ਸਿੱਖ ਸੰਗਤਾਂ ਲਈ ਗੁਰੂ ਜੀ ਕਾ ਅਤੁੱਟ ਲੰਗਰ ਵਰਤਾਇਆ ਗਿਆ ।























