ਭਾਈ ਬਹਿਲੋ ਸਰਕਾਰੀ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਬੰਨਿਆਂ ਚੰਗਾ ਰੰਗ

0
32

ਮਾਨਸਾ,(ਸਾਰਾ ਯਹਾ,ਬਲਜੀਤ ਸ਼ਰਮਾ) 24 ਫਰਵਰੀ : ਭਾਈ ਬਹਿਲੋ ਸਰਕਾਰੀ ਸੈਕੰਡਰੀ ਸਕੂਲ ਫਫੜੇ ਭਾਈਕੇ ਵਿਖੇ ਕਰਵਾਇਆ ਗਿਆ ਸਲਾਨਾ ਸਮਾਗਮ ਅਮਿੱਟ ਪੈੜ੍ਹਾਂ ਛੱਡ
ਗਿਆ,ਸਮਾਗਮ ਦੌਰਾਨ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕਰਦਿਆਂ ਦੂਸਰੇ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਦਿੱਤੀ
ਗਈ,ਵਿਦਿਆਰਥੀਆਂ ਵੱਲ੍ਹੋ ਪੇਸ਼ ਕੀਤੀਆਂ ਸਭਿਆਚਾਰ ਵੰਨਗੀਆਂ ਰਾਹੀਆਂ ਚੰਗਾ ਰੰਗ ਬੰਨਿਆ ਗਿਆ, ਸਕਿੱਟ ‘ਮਿੱਟੀ ਦਾ ਪੁਤਲਾ ‘ ਰਾਹੀ
ਖੁਦਕਸ਼ੀਆਂ ਦੇ ਰਾਹ ਪਏ ਕਿਸਾਨਾਂ, ਮਜ਼ਦੂਰਾਂ ਨੂੰ ਕਮਾਲ ਦਾ ਸਨੇਹਾ ਦਿੱਤਾ,ਦਰਸ਼ਕ ਵਾਰ ਵਾਰ ਭਾਵੁਕ ਹੁੰਦੇ ਰਹੇ।
ਸਮਾਗਮ ਦੇ ਮੁੱਖ ਮਹਿਮਾਨ ਵਜੋ ਹਲਕਾ ਮਾਨਸਾ ਦੇ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆਂ ਨੇ ਸਕੂਲ ਲਈ ਕਮਰਿਆਂ ਦੀ ਰਿਪੇਅਰ
ਲਈ 9 ਲੱਖ ਰੂਪੈ ਦੀ ਗਰਾਂਟ ਦਾ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਰਾਜ ਦੇ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਦਾ
ਵਿਸ਼ੇਸ਼ ਉਪਰਾਲਾ ਕਰ ਰਹੀ ਹੈ,ਉਨ੍ਹਾਂ ਕਿਹਾ ਕਿ ਸਕੂਲਾਂ ਦੀ ਦਿੱਖ ਨੂੰ ਸੰਵਾਰਨ ਲਈ ਜਿਥੇਂ ਅਧਿਆਪਕਾਂ ਨੇ ਕਰੜੀ ਮਿਹਨਤ ਮਸ਼ੱਕਤ ਕੀਤੀ ਹੈ,
ਉਥੇਂ ਸਰਕਾਰ ਨੇ ਵੀ ਪਹਿਲਾ ਦੇ ਮੁਕਾਬਲੇ ਕਈ ਗੁਣਾਂ ਵੱਧ ਗਰਾਂਟਾ ਦੇਕੇ ਸਕੂਲਾਂ ਨੂੰ ਨਵੀਂ ਦਿਸ਼ਾ ਦਿੱਤੀ ਹੈ।
ਸਕੂਲ ਦੇ ਪ੍ਰਿੰਸੀਪਲ ਕੁਲਦੀਪ ਸਿੰਘ ਨੇ ਕਿਹਾ ਕਿ ਇਸ ਸਕੂਲ ਦੇ ਨਤੀਜੇ ਜਿਥੇਂ ਸੌ ਫੀਸਦੀ ਆ ਰਹੇ ਹਨ,ਉਥੇਂ ਖੇਡਾਂ ਚ ਵੀ ਕੌਮੀ
ਪੱਧਰ ਤੇ ਵੱਡੀਆ ਪ੍ਰਾਪਤੀਆਂ ਕੀਤੀਆ ਹਨ,ਉਨ੍ਹਾਂ ਦੱਸਿਆ ਕਿ ਪੀ ਟੀ ਆਈ ਕੁਲਦੀਪ ਸਿੰਘ ਦੀ ਮਿਹਨਤ ਤੇ ਸਟਾਫ਼ ਦੇ ਸਹਿਯੋਗ ਨਾਲ ਸਕੂਲ
ਚ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਪਹਿਲੀ ਸ਼ੂਟਿੰਗ ਰੇਂਜ ਬਣੀ ਹੈ,ਉਥੇਂ ਹੁਣ ਬਾਸਕਟਬਾਲ ਦਾ ਆਧੁਨਿਕ ਗਰਾਊਂਡ ਵੀ ਉਘੇ ਡਾਕਟਰ
ਅੰਮ੍ਰਿਤਪਾਲ ਗੋਇਲ ਦੀ ਯਾਦ ਵਿੱਚ ਬਣਾਇਆ ਗਿਆ ਹੈ,ਜੋ ਇਸ ਸਕੂਲ ਦੇ ਪੁਰਾਣੇ ਵਿਦਿਆਰਥੀ ਸਨ। ਸਮਾਗਮ ਦੌਰਾਨ ਮੰਚ ਦਾ ਬਾਖੂਬੀ
ਸੰਚਾਲਨ ਕਰਦਿਆ ਉਘੇ ਰੰਗਕਰਮੀ ਅਧਿਆਪਕ ਰਾਜ ਜੋਸ਼ੀ ਨੇ ਕਿਹਾ ਕਿ ਵਿਦਿਆਰਥੀ ਰੰਗਮੰਚ ਦੇ ਖੇਤਰ ਚ ਵੀ ਚੰਗੀ ਅਦਾਕਾਰੀ ਨਾਲ
ਭਾਵਪੂਰਤ ਸਨੇਹੇ ਦੇ ਰਹੇ ਹਨ,ਉਨ੍ਹਾਂ ਦੱਸਿਆ ਕਿ ਅੱਜ ਖੇਡੀ ਗਈ ਸਕਿੱਟ ਚਾਹ ਪਾਣੀ ਚ ਰਿਸ਼ਵ ਵਰਮਾ ਦੀ ਅਦਾਕਾਰੀ ਕਮਾਲ ਦੀ ਸੀ,ਜੋ ਉਸ
ਨੂੰ ਭਵਿੱਖ ਚ ਥੀਏਟਰ ਦਾ ਵੱਡਾ ਕਲਾਕਾਰ ਬਣਨ ਲਈ ਉਤਸ਼ਾਹਤ ਕਰੇਗੀ। ਉਨ੍ਹਾਂ ਤੋ ਇਲਾਵਾ ਸੁਖਪ੍ਰੀਤ,ਰਮਨਦੀਪ ਸਿੰਘ ਦੀ
ਕਵੀਸ਼ਰੀ,ਖੁਸ਼ਕਰਨ,ਦਿਲਬਾਗ, ਦੇਵਿੰਦਰ, ਤਰਸੇਮ ਨੇ ਗੀਤ ਸੰਗੀਤ ਅਤੇ ਭੰਗੜੇ ਚ ਨੋਵੀਂ ਕਲਾਸ ਦੇ ਬੱਚਿਆਂ ਨੇ ਚੰਗਾ ਰੰਗ ਬੰਨਿਆਂ
ਇਸ ਮੌਕੇ ਪਿੰਡ ਦੇ ਸਰਪੰਚ ਇਕਬਾਲ ਸਿੰਘ ਸਿੱਧੂ ਨੇ ਕਿਹਾ ਕਿ ਉਹ ਪਿੰਡ ਦੇ ਵਿਕਾਸ ਕੰਮਾਂ ਤੋਂ ਇਲਾਵਾ ਸਿੱਖਿਆ ਦੀ ਬੇਹਤਰੀ ਲਈ
ਹਰ ਉਪਰਾਲੇ ਕਰਨਗੇ। ਸਮਾਗਮ ਦੌਰਾਨ ਓਲਡ ਸਟੂਡੈਂਟਸ ਐਸੋਸੀਏਸ਼ਨ,ਪੀ ਟੀ ਏ, ਸਕੂਲ ਮੈਨੇਂਜਮੈਂਟ ਕਮੇਟੀ ਅਤੇ ਪੰਚਾਇਤ ਦੇ ਮੈਂਬਰ ਵੀ
ਸ਼ਾਮਲ ਸਨ।

LEAVE A REPLY

Please enter your comment!
Please enter your name here