-ਭਾਈ ਦੇਸਾ ਵਿਖੇ ਫਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ

0
18
???????????????????????????????????????????????????????????????????????????????????????????????????????????????????????????????????????????????????????????????????????????????

ਮਾਨਸਾ 6 ਫਰਵਰੀ(ਸਾਰਾ ਯਹਾ,ਬਲਜੀਤ ਸ਼ਰਮਾ): ਨੌਜਵਾਨ ਏਕਤਾ ਕਲੱਬ (ਰਜਿ), ਗ੍ਰਾਮ ਪੰਚਾਇਤ ਭਾਈ ਦੇਸਾ ਦੇ ਸਹਿਯੋਗ ਨਾਲ ਅਤੇ ਜਿਲ੍ਹਾ ਪ੍ਰਸ਼ਾਸਨ ਦੇ ਦਿਸ਼ਾ ਨਿਰਦੇਸ਼ਾਂ ਤੇ ਸਿਹਤ ਵਿਭਾਗ ਮਾਨਸਾ ਵੱਲੋਂ ਪਿੰਡ ਭਾਈ ਦੇਸਾ ਵਿਖੇ ਫਰੀ ਮੈਡੀਕਲ ਚੈਕਅਪ ਕੈਂਪ ਲਗਾਇਆ ਗਿਆ, ਜਿਸਦਾ ਦਾ ਉਦਘਾਟਨ ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ ਨੇ ਕੀਤਾ।
ਕੈਂਪ ਵਿੱਚ ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ ਸਿਵਲ ਸਰਜਨ ਨੇ ਸਰੱਬਤ ਸਿਹਤ ਬੀਮਾ ਯੋਜਨਾ ਤਹਿਤ 5 ਲੱਖ ਤੱਕ ਦੇ ਮੁਫ਼ਤ ਇਲਾਜ਼ ਸਬੰਧੀ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਸਿਹਤ ਕਰਮਚਾਰੀ ਚੁਣੀਆਂ ਹੋਈਆਂ ਥਾਵਾਂ ਤੇ ਘਰ-ਘਰ ਜਾ ਕੇ ਟੀ.ਬੀ ਦੀ ਬੀਮਾਰੀ ਬਾਰੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਅਤੇ ਸ਼ੱਕੀ ਮਰੀਜ਼ਾਂ ਦੇ ਬਲਗਮ ਦੇ ਸੈਂਪਲ ਲਏ ਜਾ ਰਹੇ ਹਨ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਵਿਭਾਗ ਨੂੰ ਟੀ.ਬੀ ਦੇ ਖਾਤਮੇ ਲਈ ਚੱਲ ਰਹੀ ਮੁਹਿੰਮ ਵਿੱਚ ਸਹਿਯੋਗ ਕਰਨ।
ਕੈਂਪ ਦੌਰਾਨ ਵੱਖ-ਵੱਖ ਬੀਮਾਰੀਆਂ ਨਾਲ ਸਬੰਧਤ ਸਪੈਸ਼ਲਿਸਟ ਡਾਕਟਰ ਜਿੰਨ੍ਹਾਂ ਵਿੱਚ ਡਾ. ਰਣਜੀਤ ਸਿੰਘ ਰਾਏ ਈ.ਐਨ.ਟੀ ਸਪੈਸ਼ਲਿਸਟ, ਡਾ.ਆਸ਼ਾ ਕਿਰਨ ਔਰਤ ਰੋਗਾਂ ਦੇ ਮਾਹਿਰ, ਡਾ. ਪਿਯੂਸ਼ ਗੋਇਲ ਅੱਖਾਂ ਦੇ ਮਾਹਿਰ, ਡਾ. ਸੁਨੀਲ ਬਾਂਸਲ ਮੈਡੀਕਲ ਸਪੈੋਸ਼ਲਿਸਟ, ਡਾ. ਅਰਜੁਨ ਸਾਰਦਾ ਮੈਡੀਕਲ ਅਫ਼ਸਰ ਵੱਲੋਂ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ। ਇਸ ਮੌਕੇ ਮੋਬਾਇਲ ਮੈਡੀਕਲ ਯੂਨਿਟ ਦੀ ਟੀਮ ਵੱਲੋਂ ਲੈਬ ਟੈਸਟ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਅਤੇ ਸਿਹਤ ਵਿਭਾਗ ਵੱਲੋਂ ਵੱਖ-ਵੱਖ ਪ੍ਰੋਗਰਾਮਾਂ ਨੂੰ ਦਰਸਾਉਂਦੀ ਪ੍ਰਦਰਸ਼ਨੀ ਲਗਾਈ ਗਈ। ਇਸ ਕੈਂਪ ਵਿੱਚ ਲਗਭਗ 221 ਮਰੀਜ਼ਾਂ ਦਾ ਚੈਕਅਪ, 5 ਈ.ਸੀ.ਜੀ  ਅਤੇ 50 ਲੈਬ ਟੈਸਟ ਕੀਤੇ ਗਏ।ਅੱਖਾਂ ਦੇ ਚੈਕਅਪ ਦੌਰਾਨ 9 ਮਰੀਜ਼ ਕੈਟਰਿਕਟ ਸਰਜਰੀ ਦੇ ਪਾਏ ਗਏ ਜਿੰਨ੍ਹਾਂ ਨੂੰ ਸਿਵਲ ਹਸਪਤਾਲ ਮਾਨਸਾ ਵਿਖੇ ਆ ਕੇ ਆਪਣਾ ਫਰੀ ਉਪਰੇਸ਼ਨ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ।
ਨੌਜਵਾਨ ਏਕਤਾ ਕਲੱਬ (ਰਜਿ), ਗ੍ਰਾਮ ਪੰਚਾਇਤ ਭਾਈ ਦੇਸਾ ਵੱਲੋਂ ਸਿਵਲ ਸਰਜਨ ਮਾਨਸਾ, ਸਮੂਹ ਡਾਕਟਰਾਂ, ਪੈਰਾ ਮੈਡੀਕਲ ਅਤੇ ਸਿਵਲ ਸਰਜਨ ਦਫ਼ਤਰ ਦੇ ਸਟਾਫ਼ ਨੂੰ ਪੌਦੇ ਦੇ ਕੇ ਸਨਮਾਨਿਤ ਕੀਤਾ ਗਿਆ।

LEAVE A REPLY

Please enter your comment!
Please enter your name here