ਭਗਵਾਨ ਸ਼੍ਰੀ ਪਰਸ਼ੂਰਾਮ ਸੰਕੀਰਤਨ ਮੰਡਲ ਮਾਨਸਾ ਵੱਲੋਂ ਪੰਜਵਾਂ ਵਿਸ਼ਾਲ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ

0
62

ਭਗਵਾਨ ਸ਼੍ਰੀ ਪਰਸ਼ੂਰਾਮ ਸੰਕੀਰਤਨ ਮੰਡਲ ਮਾਨਸਾ ਵੱਲੋਂ ਪੰਜਵਾਂ ਵਿਸ਼ਾਲ ਮੁਫ਼ਤ ਜਾਂਚ ਕੈਂਪ ਸਥਾਨਕ ਮਾਈ ਨਿੱਕੋ ਦੇਵੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਡਲ ਦੇ ਪ੍ਰਾਜੈਕਟ ਚੇਅਰਮੈਨ ਵਰੁਨ ਬਾਂਸਲ, ਤਰੁਨ ਕੁਮਾਰ, ਬੰਟੀ ਰਾਜਪੂਤ ਤੇ ਕਰਮਜੀਤ ਗੋਲਡੀ ਨੇ ਦੱਸਿਆ ਕਿ ਇਸ ਕੈਂਪ ਵਿੱਚ ਮਾਨਸਾ ਮੈਡੀਸਿਟੀ ਦੇ ਐਮ ਡੀ ਡਾ. ਰਾਘਵ ਅਰੋੜਾ ਅਤੇ ਡਾਕਟਰ ਆਲਮਗੀਰ ਜਹਾਂ ਐਮ ਐੱਸ ਆਰਥੋ ਨੇ ਆਪਣੀ ਟੀਮ ਸਮੇਤ ਮਰੀਜ਼ਾਂ ਦੀ ਜਾਂਚ ਕੀਤੀ। ਇਸ ਕੈਂਪ ਵਿੱਚ 250 ਦੇ ਲੱਗਭੱਗ ਮਰੀਜ਼ਾਂ ਦੇ ਮੁਫ਼ਤ ਸ਼ੂਗਰ, ਯੂਰਿਕ ਐਸਿਡ, ਸਪਾਇਰੋ ਮੀਟਰ, ਈ ਸੀ ਜੀ ਅਤੇ ਬੀਐਮਡੀ ਟੈਸਟ ਕੀਤੇ ਗਏ। ਇਸ ਕੈਂਪ ਵਿੱਚ ਦਵਾਈਆਂ ਵੀ ਮੁਫ਼ਤ ਵੰਡੀਆਂ ਗਈਆਂ। ਇਸ ਤੋਂ ਪਹਿਲਾ ਇਸ ਕੈਂਪ ਦਾ ਉਦਘਾਟਨ ਸ਼੍ਰੀ ਸਨਾਤਨ ਸਭਾ ਮਾਨਸਾ ਦੇ ਪ੍ਰਧਾਨ ਵਿਨੋਦ ਕੁਮਾਰ ਭੰਮਾ ਨੇ ਆਪਣੀ ਧਰਮ ਪਤਨੀ ਬੀਨਾ ਰਾਣੀ ਸਮੇਤ ਰੀਬਨ ਕੱਟ ਕੇ ਕੀਤਾ। ਇਸ ਮੌਕੇ ਬੋਲਦਿਆਂ ਭੁੰਮਾ ਨੇ ਕਿਹਾ ਕਿ ਮੰਡਲ ਵੱਲੋਂ ਕੀਤਾ ਗਿਆ ਇਹ ਕਾਰਜ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਮਾਨਵਤਾ ਦੀ ਸੇਵਾ ਸਭ ਤੋਂ ਉਚਾ ਤੇ ਸੁੱਚਾ ਧਰਮ ਹੈ। ਉਨਾਂ ਕਿਹਾ ਕਿ ਹਰੇਕ ਇਨਸਾਨ ਨੂੰ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਹੈ ਤਾਂ ਜੋ ਸਮੇਂ ਸਿਰ ਅਜੋਕੇ ਮਸ਼ੀਨੀ ਯੁੱਗ ਵਿੱਚ ਇਨਸਾਨ ਸਿਹਤ ਪੱਖੋਂ ਹੁਣ ਨਿਰੋਗ ਰਹਿ ਸਕੇ। ਜ਼ਿਕਰਯੋਗ ਹੈ ਕਿ ਇਸ ਮੰਡਲ ਵੱਲੋਂ ਸਮੇਂ ਸਮੇਂ ਤੇ ਮੈਡੀਕਲ ਕੈਂਪ ਲਗਾਏ ਜਾਂਦੇ ਹਨ ਅਤੇ ਉਪਰੋਕਤ ਸੰਸਥਾ ਵੱਲੋਂ ਮਨੁੱਖਤਾ ਦੇ ਭਲੇ ਲਈ ਇੱਕ ਚੈਰੀਟੇਬਲ ਲੈਬ ਵੀ ਚਲਾਈ ਜਾ ਰਹੀ ਹੈ। ਇਸ ਮੌਕੇ ਮੰਡਲ ਦੇ ਪ੍ਰਧਾਨ ਰਾਮ ਲਾਲ ਸ਼ਰਮਾ, ਵਿਜੇ ਸ਼ਰਮਾ, ਰਾਜ ਰਤਨ ਸ਼ਰਮਾ, ਪ੍ਰਸ਼ੋਤਮ ਝੁਨੀਰ, ਮਨਦੀਪ ਹੈਰੀ, ਕੁਲਵੰਤ ਪਾਵਰਕਾਮ, ਨਿਤਿਨ ਖੂੰਗਰ, ਸੇਵਕ ਸੰਦਲ, ਜਗਨ ਸ਼ਰਮਾ, ਯੋਗੇਸ਼ ਜੋਨੀ, ਸੰਦਲ ਭਾਟੀਆ ਅਤੇ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਆਗੂ ਹਾਜ਼ਰ ਸਨ।

1

LEAVE A REPLY

Please enter your comment!
Please enter your name here