

ਮਾਨਸਾ 11,ਅਕਤੂਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ) ਆਦਿ ਸ਼ਕਤੀ ਮਾਂ ਜਗਦੰਬੇ ਦੇ ਅਲੌਕਿਕ ਛੇਵੇਂ ਸਰੂਪ ਮਾਂ ਕਾਤਯਾਯਨੀ ਦੀ ਅਰਾਧਨਾ ਛੇਵੇਂ ਨਵਰਾਤਰੇ ਕੀਤੀ ਜਾਂਦੀ ਹੈ। ਮਾਂ ਕਾਤਯਾਯਨੀ ਇਸ ਜਗਤ ਦੇ ਭਿਅੰਕਰ ਡਰ ਤੋਂ ਮੁਕਤੀ ਦੇ ਕੇ ਨਿਰਭੈਅ ਬਣਾਉਂਦੀ ਹੈ। ਭਗਵਾਨ ਸ਼੍ਰੀ ਪਰਸ਼ੂਰਾਮ ਮੰਦਰ ਵਿਖੇ ਚਲ ਰਹੇ ਸ਼੍ਰੀ ਦੁਰਗਾ ਸਪਤੀਸ਼ਤੀ ਦੇ ਪਾਠ ਦੌਰਾਨ ਅੱਜ ਛੇਵੇਂ ਸਰੂਪ ਮਾਂ ਕਾਤਯਾਯਨੀ ਦੀ ਪੂਜਾ ਸ਼ਰਧਾ ਪੂਰਵਕ ਕੀਤੀ ਗਈ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਮੰਡਲ ਦੇ ਚੇਅਰਮੈਨ ਵਰੁਣ ਬਾਂਸਲ ਵੀਣੂ ਨੇ ਦੱਸਿਆ ਕਿ ਅੱਜ ਦਾ ਇਹ ਪਵਿੱਤਰ ਪੂਜਨ ਸ਼੍ਰੀ ਲਛਮਣ ਦਾਸ ਜਟਾਣਾ ਜੀ ਤੋਂ ਮੰਦਰ ਦੇ ਪੁਜਾਰੀ ਲਕਸ਼ਮੀ ਨਰਾਇਣ ਸ਼ਰਮਾ ਨੇ ਵਿਧੀਵਤ ਢੰਗ ਨਾਲ ਕਰਵਾਇਆ।
ਇਸ ਮੌਕੇ ਮੰਡਲ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ।
ਉਪਰੋਕਤ ਮੰਦਰ ਵਿਖੇ ਤੀਸਰੇ ਮੂਰਤੀ ਸਥਾਪਨਾ ਦਿਵਸ ਸਬੰਧੀ ਨੌਮੀ ਵਾਲੇ ਦਿਨ ਵਿਸ਼ਾਲ ਕੰਜਕ ਪੂਜਨ, ਅਟੁੱਟ ਭੰਡਾਰਾ ਅਤੇ ਸਮਰਾਟ ਸੰਕੀਰਤਨ ਕੀਤਾ ਜਾਵੇਗਾ।























