

ਬੁਢਲਾਡਾ 28, ਸਤੰਬਰ((ਸਾਰਾ ਯਹਾ,ਅਮਨ ਮਹਿਤਾ): ਸਥਾਨਕ ਸ਼ਹਿਰ ਦੇ ਬੱਸ ਸਟੈਡ ਚੁੰਗੀ ਰੋਡ ਲੱਖਾਂ ਰੁਪਏ ਦੀ ਲਾਗਤ ਨਾਲ ਨਾਲਿਆ ਰਹਿਤ ਬਣਾਉਣ ਲਈ ਨਗਰ ਕੋਸਲ ਅਤੇ ਸੀਵਰੇਜ਼ ਬੋਰਡ ਵੱਲੋਂ ਵਿਕਾਸ ਕਾਰਜ ਸ਼ੁਰੂ ਕੀਤਾ ਹੋਇਆ ਹੈ। ਵਾਰਡ ਦੀ ਕੋਸਲਰ ਸੁਖਵਿੰਦਰ ਕੋਰ ਸੁੱਖੀ ਦੀ ਅਗਵਾਈ ਹੇਠ ਚੱਲ ਰਹੇ ਵਿਕਾਸ ਕਾਰਜਾ ਦਾ ਜਾਇਜ਼ਾ ਲਿਆ ਗਿਆ ਉੱਥੇ ਅੱਜ ਇਸ ਸੜਕ ਉੱਪਰ ਇੰਟਰਲੋਕ ਟਾਇਲਾ ਦਾ ਲਾਉਣ ਦੇ ਕਾਰਜ ਦਾ ਉਦਘਾਟਨ ਕੋਸਲਰ ਸੁੱਖੀ ਵੱਲੋਂ ਕੀਤਾ ਗਿਆ। ਉ੍ਹਨਾਂ ਇਸ ਮੌਕੇ ਤੇ ਮੁਹੱਲਾ ਵਾਸੀਆਂ ਅਤੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਇਸ ਸੜਕ ਨੂੰ ਹਰਿਆ ਭਰਿਆ ਅਤੇ ਸੁੰਦਰ ਬਣਾੳਣ ਲਈ ਕੋਸਲ ਨੂੰ ਸਹਿਯੋਗ ਦੇਣ। ਉਨ੍ਹਾ ਵਿਸ਼ੇਸ਼ ਤੌਰ ਤੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਟ੍ਰੈਫਿਕ ਵਿੱਚ ਵਿਘਨ ਬਣਨ ਵਾਲੇ ਆਰਜ਼ੀ ਨਜ਼ਾਇਜ਼ ਕਬਜ਼ਿਆਂ ਨੁੰ ਤੁਰੰਤ ਹਟਾਊਣ ਅਤੇ ਆਪਣੀਆਂ ਦੁਕਾਨਾਂ ਦਾ ਡਿਸਪਲੇ ਦਾ ਸਮਾਨ ਵੀ ਆਪਣੇ ਦਾਇਰੇ ਵਿੱਚ ਰੱਖਣ ਤਾਂ ਜ਼ੋ ਆਉਣ ਵਾਲੇ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਤੇ ਕੋਸਲ ਦੇ ਜ਼ੇਈ ਬੇਅੰਤ ਸਿੰਘ, ਕਰਮਚਾਰੀ ਰਾਕੇਸ਼ ਕੁਮਾਰ, ਧੀਰਜ ਕੁਮਾਰ, ਦਰਸ਼ਨ ਸਿੰਘ ਆਦਿ ਹਾਜ਼ਰ ਸਨ। ਫੋਟੋ: ਬੁਢਲਾਡਾ: ਸੜਕ ਤੇ ਇੰਟਰਲੋਕ ਟਾਇਲਾ ਲਾਉਣ ਦੀ ਸ਼ੁਰੂਆਤ ਕਰਦੀ ਹੋਈ ਕੋਸਲਰ।






















