

ਸਰਦੂਲਗੜ੍ਹ ੨੭ ਜੂਨ (ਸਾਰਾ ਯਹਾ,BPS) : ਬੱਸ ਅੱਡਾ ਸਰਦੂਲਗੜ੍ਹ ਵਿਖੇ ਲਗਾਈਆ ਗਈਆ ਲਾਈਟਾਂ ਪਿਛਲੇ ਲੰਮੇ ਸਮੇ ਤੋ ਬੰਦ ਪਈਆ ਹਨ। ਜਿਸ ਕਾਰਨ ਦੇਰ ਰਾਤ ਆਉਣ ਜਾਣ ਵਾਲੇ ਯਾਤਰੀਆਂ ਨੂੰ ਭਾਰੀ
ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਕੁਝ ਬੱਸ ਚਾਲਕਾਂ ਨੇ ਦੱਸਿਆ ਕਿ ਰਾਤ ਸਮੇ
ਬੱਸ ਅੱਡੇ ਹਨੇਰਾ ਦੂਰ ਕਰਨ ਲਈ ਲਗਾਈਆਂ ਗਈਆ ਲਾਈਟਾਂ ਬੰਦ ਪਈਆ ਹਨ ਜਿਸ ਕਰਕੇ ਰਾਤ
ਸਮੇ ਬੱਸ ਅੱਡੇ ਤੇ ਹਨੇਰਾਂ ਹੋਣ ਨਾਲ ਯਾਤਰੀਆਂ ਨੂੰ ਮੁਸ਼ਕਿਲ ਆਉਦੀ ਹੈ। ਉਨਾਂ ਕਿਹਾ
ਕਿ ਬੱਸ ਅੱਡੇ’ਚ ਆਉਣ ਜਾਣ ਵਾਲੀਆ ਨਿੱਜੀ ਅਤੇ ਸਰਕਾਰੀ ਬੱਸ ਚਾਲਕਾ ਵੱਲੋ ਬਣਦੀ
ਨਿਰਧਾਰਿਤ ਫੀਸ ਦਿੱਤੀ ਜਾਂਦੀ ਹੈ। ਪਰ ਬੱਸ ਚਾਲਕਾਂ ਅਤੇ ਯਾਤਰੀਆ ਨੂੰ ਸਹੂਲਤਾਂ ਨਹੀ
ਦਿੱਤੀਆ ਜਾ ਰਹੀਆ। ਬੱਸ ਅੱਡੇ ਦੀ ਹਸਪਤਾਲ ਨਾਲ ਲੱਗਦੀ ਕੰਧ ਵਿੱਚੋ ਕੁਝ ਸ਼ਰਾਰਤੀ
ਅਨਸਰਾਂ ਨੇ ਕੰਧ ਤੋੜ ਕੇ ਰਾਸਤਾ ਬਣਾ ਲਿਆ ਹੈ। ਹਨੇਰਾ ਹੁੰਦਿਆ ਹੀ ਕੁਝ ਸ਼ਰਾਰਤੀ ਅਨਸਰ
ਅਤੇ ਚੋਰ ਕਿਸਮ ਦੇ ਲੋਕ ਬੱਸ ਅੱਡੇ ‘ਚੋ ਪਏ ਸਮਾਨ ਨੂੰ ਚੋਰੀ ਕਰਕੇ ਇਸ ਟੁੱਟੀ ਕੰਧ
ਰਾਸਤੇ ਭੱਜ ਜਾਂਦੇ ਹਨ। ਲਾਇਟਾਂ ਨਾ ਹੋਣ ਕਰਕੇ ਹਨੇਰੇ ਦਾ ਫਾਇਦਾ ਉਠਾਕੇ ਚੋਰਾਂ ਵੱਲੋ
ਬੱਸ ਅੱਡੇ ਵਿੱਚ ਖੜੀਆ ਬੱਸ ਆਦਿ ਦਾ ਤੇਲ ਵੀ ਚੋਰੀ ਹੋ ਰਿਹਾ ਹੈ। ਇਸ ਸੰਬੰਧੀ ਨਿੱਜੀ
ਬੱਸ ਯੂਨੀਅਨ ਦੇ ਪ੍ਰਧਾਨ ਮਦਨ ਲਾਲ ਅਰੋੜਾ ਅਤੇ ਨਿੱਜੀ ਬੱਸ ਮਾਲਕ ਸੰਦੀਪ ਕੁਮਾਰ,ਰਮੇਸ਼
ਕੁਮਾਰ,ਜਗਦੀਸ਼ ਸਿੰਘ ਅਤੇ ਨਿੱਕਾ ਸਿੰਘ ਦਾ ਕਹਿਣਾ ਹੈ ਕਿ ਬੇਸ਼ਕ ਰੋਜਾਨਾਂ ਹੀ ਬੱਸ
ਅੱਡੇ ਵਿੱਚ ਆਉਣ ਵਾਲੀਆ ਬੱਸਾਂ ਤੋ ਕਾਫੀ ਐਟਰੀ ਫੀਸ ਇੱਕਠੀ ਹੋ ਰਹੀ ਹੈ ਪਰ ਨਗਰ
ਪੰਚਾਇਤ ਵੱਲੋ ਬੱਸੇ ਅੱਡੇ ਵਿੱਚ ਪੀਣ ਵਾਲੇ ਪਾਣੀ ਦਾ ਇੰਤਜ਼ਾਮ ਵੀ ਨਹੀ ਕੀਤਾ ਗਿਆ।
ਅਸੀ ਯਾਤਰੀਆਂ ਅਤੇ ਬੱਸ ਚਾਲਕਾਂ ਨੂੰ ਆ ਰਹੀਆ ਮੁਸ਼ਕਿਲਾਂ ਸੰਬੰਧੀ ਕਈ ਵਾਰ ਕਾਰਜ ਸਾਧਕ
ਅਫਸਰ ਸਰਦੂਲਗੜ੍ਹ ਨੂੰ ਲਿਖਤੀ ਰੂਪ ਵਿੱਚ ਮੰਗ ਪੱਤਰ ਦੇ ਚੁੱਕੇ ਹਾਂ ਪਰ ਕਿਸੇ ਵੀ
ਸਮੱਸਿਆ ਦਾ ਕੋਈ ਹੱਲ ਨਹੀ ਕੀਤਾ ਗਿਆ। ਅਸੀ ਸੂਬਾ ਸਰਕਾਰ ਅਤੇ ਜ਼ਿਲਾਂ ਪ੍ਰਸ਼ਾਸਨ ਤੋ
ਮੰਗ ਕਰਦੇ ਹਾਂ ਕਿ ਬੱਸ ਅੱਡੇ ਵਿੱਚ ਯਾਤਰੀਆਂ ਨੂੰ ਆ ਰਹੀਆ ਮੁਸ਼ਕਿਲਾਂ ਨੂੰ ਪਹਿਲ ਦੇ
ਅਧਾਰ ਤੇ ਕੀਤਾ ਜਾਵੇ























