*ਬ੍ਰਹਮਲੀਨ ਸ੍ਰੀ 108 ਸੰਤ ਮੰਗਲ ਦਾਸ ਜੀ ਦੀ ਯਾਦ ‘ਚ ਬਰਸੀ ਸਮਾਗਮ 27 ਮਾਰਚ ਨੂੰ*

0
24

ਫ਼ਗਵਾੜਾ 21 ਮਾਰਚ (ਸਾਰਾ ਯਹਾਂ/ਸ਼ਿਵ ਕੌੜਾ) ਪਰਮ ਪੂਜਯ ਧੰਨ ਧੰਨ ਬ੍ਰਹਮਲੀਨ ਸ੍ਰੀ 108 ਸੰਤ ਮੰਗਲ ਦਾਸ ਜੀ ਮਹਾਰਾਜ ਦੀ ਯਾਦ ਵਿੱਚ ਚੌਥਾ ਬਰਸੀ ਸਮਾਗਮ ਡੇਰਾ ਸ੍ਰੀ 108 ਸੰਤ ਬਾਬਾ ਬਸਾਉ ਦਾਸ ਜੀ ਸੱਚਖੰਡ ਦੁੱਧਾਧਾਰੀ ਈਸਪੁਰ (ਹੁਸ਼ਿਆਰਪੁਰ) ਵਿਖੇ ਮਿਤੀ 27 ਮਾਰਚ, 2025 ਦਿਨ ਵੀਰਵਾਰ ਨੂੰ ਸੰਤ ਬੀਬੀ ਪ੍ਰਕਾਸ਼ ਕੌਰ ਜੀ ਅਤੇ ਡੇਰਾ ਸੰਚਾਲਕ ਸ੍ਰੀ 108 ਸੰਤ ਹਰਵਿੰਦਰ ਦਾਸ ਜੀ ਵੱਲੋਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। ਆਪ ਜੀ ਨੇ ਪਰਿਵਾਰ ਸਹਿਤ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਸਭ ਤੋਂ ਪਹਿਲਾਂ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਜੀ ਦੇ ਪਾਠ ਦੇ ਭੋਗ ਪਾਏ ਜਾਣਗੇ। ਇਸ ਉਪਰੰਤ ਕੀਰਤਨੀ ਅਤੇ ਰਾਗੀ ਜਥਿਆਂ ਅਤੇ ਵੱਖ-ਵੱਖ ਡੇਰਿਆਂ ਤੋਂ ਆਏ ਹੋਏ ਸੰਤਾਂ ਮਹਾਂਪੁਰਸ਼ਾਂ ਵਲੋਂ ਕਥਾ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ ਅਤੇ ਬ੍ਰਹਮਲੀਨ ਸ੍ਰੀ 108 ਸੰਤ ਮੰਗਲ ਦਾਸ ਜੀ ਦੀ ਯਾਦ ਵਿੱਚ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣਗੇ। ਸੰਗਤਾਂ ਨੂੰ ਗੁਰੂ ਜੀ ਦੇ ਲੰਗਰ ਅਤੁੱਟ ਵਰਤਾਏ ਜਾਣਗੇ।

LEAVE A REPLY

Please enter your comment!
Please enter your name here