

ਫਰੀਦਕੋਟ (ਸਾਰਾ ਯਹਾ): ਇੱਥੋਂ ਦੇ ਪਿੰਡ ਡੋਡ ‘ਚ ਡਕੈਤਾਂ ਨੇ ਬੈਂਕ ‘ਤੇ ਦਿਨ ਦਿਹਾੜੇ ਹਮਲਾ ਬੋਲ ਦਿੱਤਾ ਤੇ 7 ਲੱਖ, 80 ਹਜ਼ਾਰ ਰੁਪਏ ਦੀ ਰਾਸ਼ੀ ਲੁੱਟ ਕਰ ਨੋ ਦੋ ਗਿਆਰਾਂ ਹੋ ਗਏ।
ਜਾਣਕਾਰੀ ਅਨੁਸਾਰ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਡੋਡ ਦੇ ਪੰਜਾਬ ਐਂਡ ਸਿੰਧ ਬੈਂਕ ਵਿੱਚ 3 ਮੋਟਰਸਾਈਕਲ ਸਵਾਰ 6 ਲੁਟੇਰਿਆਂ ਨੇ ਬੈਂਕ ਮੈਨੇਜਰ ਨੂੰ ਕਮਰੇ ਵਿੱਚ ਬੰਦ ਕਰਕੇ ਕਰੀਬ 7 ਲੱਖ 80 ਹਜ਼ਾਰ ਰੁਪਏ ਕਬਜ਼ੇ ‘ਚ ਕਰ ਲਏ।
ਜਾਂਦੇ ਹੋਏ ਲੁਟੇਰੇ ਬੈਂਕ ‘ਚ ਤਾਇਨਾਤ ਗੰਨਮੈਨ ਦੀ ਬੰਦੂਕ ਵੀ ਨਾਲ ਲੈ ਗਏ। ਇੱਥੋਂ ਤੱਕ ਕਿ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਬੈਂਕ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੇ ਡੀਵੀਆਰ ਨੂੰ ਵੀ ਨਾਲ ਹੀ ਲੈ ਗਏ ਤਾਂ ਕਿ ਉਨ੍ਹਾਂ ਦੀ ਪਛਾਣ ਨਾ ਹੋ ਸਕੇ। ਮੌਕੇ ‘ਤੇ ਪਹੁੰਚ ਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
EDITED BY : SARA YAHA | | Last Updated :7:30 Pm 7 august 2018























