

ਮਾਨਸਾ,22 ਸਤੰਬਰ(ਸਾਰਾ ਯਹਾ,(ਬਲਜੀਤ ਸ਼ਰਮਾ) ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕਾਂ ਦੇ ਸੰਗਰੂਰ ਵਿਖੇ 8 ਸਤੰਬਰ ਤੋਂ ਚੱਲ ਰਹੇ ਪੱਕੇ ਮੋਰਚੇ ਦੀ ਸਰਕਾਰ ਵੱਲੋਂ ਕੀਤੀ ਜਾ ਰਹੀ ਬੇਰੁਖੀ ਤੋਂ ਖਫ਼ਾ ਬੇਰੁਜ਼ਗਾਰਾਂ ਨੇ ਸਥਾਨਕ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਦੀ ਕੋਠੀ ਦਾ ਘਿਰਾਓ ਕੀਤਾ। ਲੰਬਾ ਸਮਾਂ ਮਾਨਸ਼ਾਹੀਆ ਦੀ ਕੋਠੀ ਅੱਗੇ ਨਾਹਰੇਬਾਜ਼ੀ ਕਰਦੇ ਬੇਰੁਜ਼ਗਾਰਾਂ ਨੇ ਕਿਹਾ ਕਿ ਵਿਧਾਇਕ ਪ੍ਰਦਰਸ਼ਨਕਾਰੀਆਂ ਵਿੱਚ ਆ ਕੇ ਜਨਤਕ ਭਰੋਸਾ ਦਿਵਾਏ ਕਿ ਉਹ ਬੇਰੁਜ਼ਗਾਰਾਂ ਦੀਆਂ ਮੰਗਾਂ ਪ੍ਰਤੀ ਪੰਜਾਬ ਸਰਕਾਰ ਤੱਕ ਪਹੁੰਚ ਕਰਨਗੇ।
ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਮਘਾਣੀਆਂ ਨੇ ਕਿਹਾ ਕਿ ਸਰਕਾਰ ਸਕੂਲਾਂ ਵਿੱਚ ਅਧਿਆਪਕ ਭਰਤੀ ਕਰਨ ਤੋਂ ਭੱਜ ਰਹੀ ਹੈ ਜਦਕਿ ਅੱਕੇ ਹੋਏ ਪਿੰਡਾਂ ਦੇ ਲੋਕ ਸਕੂਲਾਂ ਨੂੰ ਜਿੰਦਰੇ ਮਾਰ ਰਹੇ ਹਨ।ਦੂਜੇ ਪਾਸੇ ਹਜ਼ਾਰਾਂ ਦੀ ਗਿਣਤੀ ਵਿੱਚ ਬੇਰੁਜ਼ਗਾਰ ਅਧਿਆਪਕ ਸੰਗਰੂਰ ਵਿਖੇ ਪੱਕਾ ਮੋਰਚਾ ਜਮਾ ਕੇ ਬੈਠੇ ਹੋਏ ਹਨ। ਵੱਖ- ਵੱਖ ਬੁਲਾਰਿਆਂ ਨੇ ਸਰਕਾਰ ਦੀਆ ਰੁਜ਼ਗਾਰ ਅਤੇ ਵਿੱਦਿਆ ਮਾਰੂ ਨੀਤੀਆਂ ਖਿਲਾਫ 29 ਸਤੰਬਰ ਨੂੰ ਸੰਗਰੂਰ ਵਿਖੇ ਵਹੀਰਾਂ ਘੱਤਣ ਦੀ ਅਪੀਲ ਕੀਤੀ।
ਇਸ ਮੌਕੇ ਗੁਰਦੀਪ ਮਾਨਸਾ , ਕੁਲਵੰਤ ਮਾਨਸਾ , ਹਰਜਿੰਦਰ ਝੁਨੀਰ , ਸੁਮਿਤ ਖਾਰਾ , ਕਿਰਨਦੀਪ ਕੌਰ ਰੱਲੀ , ਸਰੁਸ਼ਠੀ ਬੁਢਲਾਡਾ ਗੁਰਵੀਰ ਮਾਨਸਾ, ਗਗਨ ਮਾਨਸਾ ਆਦਿ ਸ਼ਾਮਲ ਹੋਏ ।
ਸਹਿਯੋਗੀ ਜਥੇਬੰਦੀਆਂ ਵਿੱਚੋਂ ਏਪਵਾ ਦੇ ਨਰਿੰਦਰ ਕੌਰ ਬੁਰਜ ਹਮੀਰਾ ਤੇ ਬਲਵਿੰਦਰ ਕੌਰ ਖਾਰਾ ,
ਇਨਕਲਾਬੀ ਨੌਜਵਾਨ ਸਭਾ ਦੇ ਵਿੰਦਰ ਅਲਖ ,
ਦਸਤਕ ਅਾਰਟ ਗਰੁੱਪ ਦੇ ਨਿਰਦੇਸ਼ਕ ਅੰਮ੍ਰਿਤ ਮਾਨਸਾ
ਡੀ.ਟੀ.ਅੈਫ਼ ਦੇ ਪਰਮਿੰਦਰ ਮਾਨਸਾ ਸਾਥੀ ਭਰਾਤਰੀ ਜਥੇਬੰਦੀਆਂ ਵੱਲੋ ਸ਼ਾਮਲ ਹੋਏ ।























