

ਮਾਨਸਾ ਜੂਨ 29 (ਸਾਰਾ ਯਹਾਂ/ਮੁੱਖ ਸੰਪਾਦਕ) ਮਾਨਸਾ ਦੇ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਗੁਰਪ੍ਰੀਤ ਸਿੰਘ ਵਿੱਕੀ ਨੇ ਆਮ ਆਦਮੀ ਪਾਰਟੀ ਨੂੰ ਕਰੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਨਸ਼ੇ ਤੇ ਬੇਅਦਬੀ ਵਰਗੇ ਵੱਡੇ ਮੁੱਦਿਆਂ ਤੇ ਆਪਣੀ ਝੂਠੀ ਰਾਜਨੀਤੀ ਕਰਕੇ ਪੰਜਾਬ ਅੰਦਰ ਸੱਤਾਂ ਵਿੱਚ ਆਈ ਸੀ ਸੱਤਾ ਸਾਂਭਣ ਤੋਂ ਲੈ ਕੇ ਹੁਣ ਤੱਕ ਆਮ ਆਦਮੀ ਪਾਰਟੀ ਨੇ ਇਹਨਾਂ ਮੁੱਦਿਆਂ ਤੇ ਸਿਰਫ ਬਿਆਨ ਬਾਜੀ ਹੀ ਕੀਤੀ ਹੈ ਪ੍ਰੰਤੂ ਇਹਨਾਂ ਨੂੰ ਹੱਲ ਕਰਨ ਦਾ ਕੋਈ ਠੋਸ ਉਪਰਾਲਾ ਨਹੀਂ ਕੀਤਾ ਜਿਸ ਕਰਕੇ ਇਹ ਮਸਲੇ ਜਿਉਂ ਦੇ ਤਿਉਂ ਬਣੇ ਹੋਏ ਹਨ ਵਿੱਕੀ ਨੇ ਅੱਗੇ ਬੋਲਦੇ ਕਿਹਾ ਕਿ ਸੱਤਾ ਚ ਆਉਣ ਤੋਂ ਪਹਿਲਾਂ ਜਿਸ ਸਮੇਂ ਕੁੰਵਰਵਿਜੇ ਪ੍ਰਤਾਪ ਨੂੰ ਪਾਰਟੀ ਚ ਸ਼ਾਮਲ ਕਰਨ ਸਮੇਂ ਆਪ ਸੁਪਰੀਮੋ ਕੇਜਰੀਵਾਲ ਨੇ ਸਰਕਾਰ ਆਉਣ ਤੇ 24 ਘੰਟੇ ਅੰਦਰ ਬੇਅਦਬੀ ਦਾ ਇਨਸਾਫ ਦੇਣ ਦੀ ਗੱਲ ਕਹੀ ਤੇ ਕੁੰਵਰਵਿਜੇ ਪ੍ਰਤਾਪ ਦੀ ਬੇਅਦਬੀ ਦੇ ਕੇਸ ਤੇ ਕੀਤੇ ਕੰਮ ਦੀ ਭਰਪੂਰ ਸ਼ਲਾਗਾ ਕਰਦੇ ਹੋਏ ਪੂਰੇ ਪੰਜਾਬ ਅੰਦਰ ਪੋਸਟਰ ਰਾਜਨੀਤੀ ਕੀਤੀ ਜਿਸਦੇ ਸਦਕਾ ਪੰਜਾਬ ਦੇ ਲੋਕ ਇਹਨਾਂ ਦੇ ਇਸ ਧੋਖੇ ਵਿਚ ਆ ਗਏ ਬੇਅਦਬੀ ਦੇ ਇਨਸਾਫ ਦੀ ਗੱਲ ਤਾ ਦੂਰ ਅੱਜ ਆਪਣੇ ਹੀ ਵਿਧਾਇਕ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦਾ ਇਲਜਾਮ ਲਾ ਕੇ 5ਸਾਲ ਲਈ ਪਾਰਟੀ ਚੋ ਕੱਢ ਦਿੱਤਾ ਤੇ ਬੇਅਦਬੀ ਦੇ ਦਾ ਇਨਸਾਫ ਉਡੀਕਦੇ ਲੋਕਾਂ ਨੂੰ ਨਿਰਾਸ਼ਾ ਦੇ ਆਲਮ ਵੱਲ ਧੱਕ ਦਿੱਤਾ ਤਿੰਨ ਸਾਲ ਤੱਕ ਕੁੰਵਰ ਵਿਜੈ ਪ੍ਰਤਾਪ ਆਪਣੀ ਹੀ ਸਰਕਾਰ ਖਿਲਾਫ ਬੇਅਦਬੀ ਦੇ ਦੋਸ਼ੀਆਂ ਤੇ ਕਾਰਵਾਈ ਨਾ ਕਰਨ ਦਾ ਇਲਜ਼ਾਮ ਲਾਉਂਦੇ ਰਹੇ ਵਿੱਕੀ ਨੇ ਕਿਹਾ ਕਿ ਬੇਅਦਬੀ ਜਿਹੇ ਸੰਜੀਦਾ ਮਸਲੇ ਨੂੰ ਆਮ ਆਦਮੀ ਪਾਰਟੀ ਨੇ ਸਿਰਫ ਸੱਤਾ ਪ੍ਰਾਪਤੀ ਲਈ ਹੀ ਵਰਤਿਆ ਜਿਸਦਾ ਸਬੂਤ ਅੱਜ ਕੁੰਵਰ ਵਿਜੇਪ੍ਰਤਾਪ ਨੂੰ ਪਾਰਟੀ ਵਿੱਚੋ ਬਾਹਰ ਦਾ ਰਸਤਾ ਦਿੱਖਾ ਕੇ ਦਿੱਤਾ ਐਡਵੋਕੇਟ ਵਿੱਕੀ ਨੇ ਆਮ ਆਦਮੀ ਪਾਰਟੀ ਨੂੰ ਨਸ਼ੀਅਤ ਦਿੰਦੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਬਹਿਬਲ ਗੋਲੀਕਾਂਡ ਦੇ ਰੋਸ ਵਜੋਂ ਪਹਿਲਾ ਦੇ ਸਰਕਾਰਾਂ ਨੂੰ ਚਲਦਾ ਕੀਤਾ ਹੈ ਉਹ ਲੋਕ ਆਮ ਆਦਮੀ ਪਾਰਟੀ ਦੇ ਧੋਖੇ ਨੂੰ ਕਦੇ ਬਰਦਾਸ਼ਤ ਨਹੀਂ ਕਰਨਗੇ ਤੇ 2027 ਵਿੱਚ ਇਹਨਾਂ ਨੂੰ ਪੰਜਾਬ ਵਿੱਚੋ ਬਾਹਰ ਦਾ ਰਸਤਾ ਦਿਖਾਉਣਗੇ /























