

ਬੁਢਲਾਡਾ 14 ਜਨਵਰੀ (ਸਾਰਾ ਯਹਾਂ/ਅਮਨ ਮੇਹਤਾ): ਕਰੋਨਾ ਦੇ ਵਧਦੇ ਪ੍ਰਕੋਪ ਦੌਰਾਨ ਇਸ ਖੇਤਰ ਅੰਦਰ ਵੀ ਪੌਜ਼ਟਿਵ ਕੇਸਾਂ ਦੀ ਗਿਣਤੀ ਵਧਣ ਲੱਗੀ ਹੈ। ਤਾਜ਼ਾ ਰਿਪੋਰਟਾਂ ਅਨੁਸਾਰ ਥਾਣਾ ਸਿਟੀ ਸ਼ਹਿਰੀ ਦੇ 7 ਪੁਲੀਸ ਮੁਲਾਜ਼ਮਾਂ ਸਮੇਤ 20 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜਟਿਵ ਆ ਗਈ ਹੈ। ਜਿਸ ਨਾਲ ਬੁਢਲਾਡਾ ਖੇਤਰ ਚ ਹੁਣ ਤੱਕ ਐਕਟਿਵ ਕੇਸਾਂ ਦੀ ਗਿਣਤੀ 50 ਦੇ ਕਰੀਬ ਪੁੱਜ ਗਈ ਹੈ।























