

ਬੁਢਲਾਡਾ ,(ਸਾਰਾ ਯਹਾ.ਅਮਨ ਮਹਿਤਾ )18 ਸਤੰਬਰ: ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ‘ਅਨੀਮੀਆਂ ਮੁਕਤ ਭਾਰਤ’ ਤਹਿਤ ਮਾਨਯੋਗ ਡਿਪਟੀ ਕਮਿਸ਼ਨਰ, ਮਾਨਸਾ ਸ਼੍ਰੀਮਤੀ ਅਪਨੀਤ ਰਿਆਇਤ ਦੇ ਹੁਕਮਾਂ ਅਨੁਸਾਰ ਡਾ. ਲਾਲ ਚੰਦ ਠੁਕਰਾਲ ਸਿਵਲ ਸਰਜਨ ਮਾਨਸਾ ਅਤੇ ਡਾ. ਹਰਦੀਪ ਸ਼ਰਮਾ ਸੀਨੀਅਰ ਮੈਡੀਕਲ ਅਫਸਰ ਬੁਢਲਾਡਾ ਦੀ ਅਗਵਾਈ ਹੇਠ ਸਬ ਡਵੀਜ਼ਨਲ ਹਸਪਤਾਲ ਬੁਢਲਾਡਾ ਵਿਖੇ ਅਨੀਮੀਆਂ ਜਾਂਚ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਗਰਭਵਤੀ ਔਰਤਾਂ ਅਤੇ ਸਕੂਲੀ ਬੱਚੀਆਂ ਦਾ ਹੀਮੋਗਲੋਬਿਨ ਲੈਵਲ ਚੈਕ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਸਤਿੰਦਰ ਕੌਰ ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਮਹੀਨਾ ਸਤੰਬਰ ਦੌਰਾਨ ਸਾਰੇ ਪਿੰਡਾਂ ਦੀਆਂ ਗਰਭਵਤੀ ਔਰਤਾਂ ਦਾ ਹੀਮੋਗਲੋਬਿਨ ਲੈਵਲ ਡਿਜ਼ੀਟਲ ਸੈਮੀ ਆਟੋਐਨਾਈਜ਼ਰ ਰਾਹੀਂ ਕੀਤਾ ਜਾਵੇਗਾ। ਜਿਹਨਾਂ ਦਾ ਹੀਮੋਗਲੋਬਿਨ ਲੈਵਲ 7 ਗ੍ਰਾਮ ਤੋਂ ਘੱਟ ਪਾਇਆ ਗਿਆ ਹੈ ਉਹਨਾਂ ਗਰਭਵਤੀ ਔਰਤਾਂ ਅਤੇ ਬੱਚੀਆਂ ਦਾ ਇਲਾਜ਼ ਮਾਹਿਰ ਡਾਕਟਰਾਂ ਤੋਂ ਚੈਕਖ਼ਅਪ ਕਰਵਾ ਕੇ ਕਰਵਾਇਆ ਜਾਵੇਗਾ ਅਤੇ ਜਿਹਨਾਂ ਗਰਭਵਤੀ ਔਰਤਾਂ ਜਾਂ ਬੱਚੀਆਂ ਦਾ ਹੀਮੋਗਲੋਬਿਨ ਲੈਵਲ 7 ਤੋਂ 10 ਗ੍ਰਾਮ ਦੇ ਵਿਚਕਾਰ ਆਇਆ ਹੈ, ਉਹਨਾਂ ਨੂੰ ਆਇਰਨ ਫੋਲਿਕ ਐਸਿਡ ਸਪਲੀਮੈਂਟੇਸ਼ਨ ਦੇ ਕੇ ਇਲਾਜ ਕੀਤਾ ਜਾਵੇਗਾ ਅਤੇ ਇਹਨਾਂ ਸਾਰੇ ਕੇਸਾਂ ਦੀ ਰੈਗੂਲਰ ਫਾਲੋਖ਼ਅਪ ਵੀ ਵਿਭਾਗ ਵੱਲੋਂ ਕੀਤੀ ਜਾਵੇਗੀ। ਅੱਜ ਦੇ ਇਸ ਕੈਂਪ ਵਿਚ ਆਈਆਂ ਗਰਭਵਤੀ ਔਰਤਾਂ ਦੀ ਕੌੌਂਸਲੰਿਗ ਕਰਦੇ ਹੋਏ ਡਾ. ਸ਼ਾਲਿਕਾ ਬਾਂਸਲ, ਡਾ. ਰਿਚੀ ਕਲੇਰ ਅਤੇ ਡਾ. ਨਿਸ਼ਾ ਨੇ ਕਿਹਾ ਕਿ ਗਰਭਵਤੀ ਔਰਤਾਂ ਨੂੰ ਆਪਣੇ ਗਰਭਕਾਲ ਦੌਰਾਨ ਆਪਣੀ ਖੁਰਾਕ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ ਅਤੇ ਸਮੇਂ ਸਮੇਂ ਸਿਰ ਰੈਗੂਲਰ ਚੈਕਖ਼ਅਪ ਕਰਵਾਉਣਾ ਚਾਹੀਦਾ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਬੁਢਲਾਡਾ ਵਿਚੋਂ ਆਈਆਂ ਹੋਈਆਂ ਬੱਚੀਆਂ ਨੂੰ ਅਨੀਮੀਆਂ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੀ ਕ੍ਰਿਸ਼ਨ ਚੰਦ ਬੀ.ਈ.ਈ. ,ਸ਼੍ਰੀ ਭੋਲਾ ਸਿੰਘ ਹੈਲਥ ਸੁਪਰਵਾਈਜ਼ਰ ਅਤੇ ਸ਼੍ਰੀ ਭੁਪਿੰਦਰ ਸਿੰਘ ਹੈਲਥ ਸੁਪਰਵਾਈਜ਼ਰ ਨੇ ਦੱਸਿਆ ਕਿ ਅਨੀਮੀਆਂ ਬੱਚਿਆਂ ਦੇ ਵਾਧੇ ਅਤੇ ਵਿਕਾਸ ਵਿਚ ਰੁਕਾਵਟ ਪਾਉਂਦਾ ਹੈ, ਬੱਚੇ ਹਮੇਸ਼ਾ ਥਕਾਵਟ ਮਹਿਸੂਸ ਕਰਦ ਹਨ, ਉਹਨਾਂ ਦਾ ਪੜ੍ਹਾਈ ਵਿਚ ਮਨ ਵੀ ਨਹੀਂ ਲਗਦਾ। ਇਸ ਤੋਂ ਇਲਾਵਾ ਘਰੇਲੂ ਕੰਮ ਕਾਰ ਅਤੇ ਖੇਡਣ ਵਿਚ ਵੀ ਬੱਚਿਆਂ ਦੀ ਦਿਲਚਸਪੀ ਨਹੀਂ ਹੁੰਦੀ। ਬੱਚਿਆਂ ਨੂੰ ਸੰਤੁਲਿਤ ਭੋਜਨ ਦੇ ਨਾਲ ਨਾਲ ਸਿਹਤ ਵਿਭਾਗ ਵੱਲੋ ਦਿੱਤੀ ਜਾ ਰਹੀ ਹਫਤਾਵਾਰੀ ਗੋਲੀ ਜਰੂਰ ਖਾਣੀ ਚਾਹੀਦੀ ਹੈ। ਅੱਜ ਦੇ ਇਸ ਕੈਂਪ ਵਿਚ ਡਿਜ਼ੀਟਲ ਤਰੀਕੇ ਨਾਲ ਖੂਨ ਟੈਸਟਿੰਗ ਦਾ ਕੰਮ ਸ਼੍ਰੀ ਅਵਤਾਰ ਸਿੰਘ, ਸ਼੍ਰੀ ਪ੍ਰਸ਼ੋਤਮ ਦਾਸ ਅਤੇ ਸ਼੍ਰੀ ਪੰਕਜ਼ ਕੁਮਾਰ ਮੈਡੀਕਲ ਲੈਬੋਰਟਰੀ ਟੈਕਨੀਸ਼ੀਅਨ ਵੱਲੋੋ ਨਾਲ ਕੀਤਾ ਗਿਆ।ਇਸ ਮੌਕੇ ਗੁਰਪ੍ਰੀਤ ਸਿੰਘ, ਅਜੈਬ ਸਿੰਘ, ਅਮਨਦੀਪ ਸਿੰਘ, ਨਿਰਮਲ ਸਿੰਘ ਅਤੇ ਮੰਗਲ ਸਿੰਘ ਮਲਟੀਪਰਪਜ਼ ਹੈਲਥ ਵਰਕਰ (ਮੇਲ) ਅਤੇ ਗੁਰਦੀਪ ਕੌਰ ਅਤੇ ਪ੍ਰਦੀਪ ਕੌਰ ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਅਤੇ ਆਸ਼ਾ ਵਰਕਰਾਂ ਨੇ ਭਰਪੂਰ ਸਹਿਯੋਗ ਦਿੱਤਾ।























