*ਬੁਢਲਾਡਾ ਸ਼ਹਿਰ ਦੇ ਗ਼ਰੀਬ ਪਰਿਵਾਰ ਦਾ ਬਾਰਸ਼ ਕਾਰਨ ਘਰ ਡਿੱਗਣ ਕਾਰਨ ਲੱਖਾਂ ਦਾ ਨੁਕਸਾਨ*

0
285

ਬੁਢਲਾਡਾ – 31 ਅਗੱਸਤ –  (ਸਾਰਾ ਯਹਾਂ/ਮੇਹਤਾ ਅਮਨ) – ਸਥਾਨਕ ਸ਼ਹਿਰ ਦੇ ਵਾਰਡ ਨੰਬਰ 6 ਵਿੱਚ ਇੱਕ ਗਰੀਬ ਕਿਸਾਨ ਦਾ ਬਾਰਸ਼ ਕਾਰਨ ਘਰ ਡਿੱਗਣ ਕਾਰਨ ਭਾਰੀ ਆਰਥਿਕ ਨੁਕਸਾਨ ਹੋਇਆ ਹੈ। ਇਸ ਘਟਨਾ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ।

   ਜਾਣਕਾਰੀ ਮੁਤਾਬਕ ਗਰੀਬ ਕਿਸਾਨ ਸ਼ਿੰਦਰ ਸਿੰਘ ਪੁੱਤਰ ਮਹਿਲ ਸਿੰਘ ਵਾਸੀ ਵਾਰਡ ਨੰਬਰ 6 ਬੁਢਲਾਡਾ ਨੇੜੇ ਬਿੱਲੂ ਦਾ ਆਰ ਓ ਪਲਾਂਟ ਦਾ ਮਕਾਨ ਲੰਘੀ ਰਾਤ ਲਗਾਤਾਰ ਮੀਂਹ ਪੈਣ ਕਾਰਨ ਡਿੱਗ ਪਿਆ ਹੈ। ਮਕਾਨ ਉੱਪਰ ਚੁਬਾਰਾ ਅਤੇ ਕਮਰਿਆਂ ਦੀ ਛੱਤ ਡਿੱਗ ਗਈ ਹੈ ਜਿਸ ਕਾਰਨ ਕਮਰੇ ਵਿੱਚ ਫਰਿੱਜ , ਅਲਮਾਰੀ , ਬੈਂਡ  ਆਦਿ ਘਰੇਲੂ ਸਮਾਨ ਪੂਰੀ ਤਰ੍ਹਾਂ ਟੁੱਟ ਗਿਆ ਹੈ ਅਤੇ ਉਕਤ ਗਰੀਬ ਪਰਿਵਾਰ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਇਸ ਮਕਾਨ ਦੇ ਬਾਕੀ ਹਿੱਸੇ ਦੀ ਹਾਲਤ ਵੀ ਡਿੱਗਣ ਵਾਲੀ ਬਣੀ ਹੋਈ ਹੈ।

    ਇਸ ਮੌਕੇ ‘ਤੇ ਨਗਰ ਸੁਧਾਰ ਸਭਾ ਬੁਢਲਾਡਾ ਦੇ ਆਗੂ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਅਤੇ ਕਾਂਗਰਸ ਪਾਰਟੀ ਦੇ ਆਗੂ ਬਾਜ ਸਿੰਘ ਹੰਝਰਾ ਨੇ ਕਿਹਾ ਕਿ ਉਕਤ ਕਿਸਾਨ ਪਰਿਵਾਰ ਆਰਥਿਕ ਪੱਖੋਂ ਪਹਿਲਾਂ ਹੀ ਕਾਫੀ ਟੁੱਟਿਆ ਹੋਇਆ ਹੈ ਅਤੇ ਮਜ਼ਦੂਰੀ ਕਰਕੇ ਆਪਣਾ ਜੀਵਨ ਨਿਰਵਾਹ ਕਰ ਰਿਹਾ ਹੈ। ਉਕਤ ਆਗੂਆਂ ਨੇ ਜ਼ਿਲਾ ਪ੍ਰਸ਼ਾਸਨ ਅਤੇ ਮੁੱਖ ਮੰਤਰੀ ਪੰਜਾਬ ਪਾਸੋਂ ਮੰਗ ਕੀਤੀ ਹੈ ਕਿ ਉਕਤ ਗਰੀਬ ਪਰਿਵਾਰ ਨੂੰ ਫੌਰੀ ਆਰਥਿਕ ਮੱਦਦ ਕੀਤੀ ਜਾਵੇ।

LEAVE A REPLY

Please enter your comment!
Please enter your name here