

ਬੁਢਲਾਡਾ 24 ਮਈ (ਸਾਰਾ ਯਹਾਂ/ਮੇਹਤਾ ਅਮਨ) ਸਥਾਨਕ ਸ਼ਹਿਰ ਦੇ ਲਹਿੰਗਾ ਹਾਊਸ ਚ ਕੰਮ ਕਰਨ ਵਾਲੀ ਇੱਕ ਮਹਿਲਾ ਨਾਲ ਮਾਲਕ ਵੱਲੋਂ ਵਿਆਹ ਦਾ ਝਾਂਸਾ ਦੇ ਕੇ ਸ਼ਰੀਰਕ ਸੰਬੰਧ ਬਨਾਉਣ ਅਤੇ ਬਲੈਕਮੇਲ ਕਰਦਿਆਂ ਫੋਟੋਆ ਵਾਇਰਲ ਕਰਨ ਦਾ ਮਾਮਲਾ ਧਿਆਨ ਵਿੱਚ ਆਇਆ ਹੈ। ਜਿੱਥੇ ਸਿਟੀ ਪੁਲਿਸ ਨੇ ਮਹਿਲਾ ਦੇ ਬਿਆਨ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਥਾਨਕ ਸ਼ਹਿਰ ਦੇ ਲਹਿੰਗਾ ਹਾਊਸ ਤੇ ਕੰਮ ਕਰਨ ਵਾਲੀ ਬਾਲਾ (ਕਾਲਪਨਿਕ ਨਾਂਅ) ਨੇ ਪੁਲਿਸ ਨੂੰ ਦੱਸਿਆ ਕਿ ਉਹ ਲਹਿੰਗਾ ਹਾਊਸ ਤੇ ਕੰਮ ਕਰਨ ਲੱਗੀ ਜਿੱਥੇ ਉਸਦਾ ਮਾਲਕ ਜਸਵਿੰਦਰ ਸ਼ਰਮਾਂ ਕਹਿਣ ਲੱਗਾ ਕਿ ਮੈਂ ਅਜੇ ਕੁਆਰਾ ਹਾਂ ਅਤੇ ਤੁਹਾਡੇ ਨਾਲ ਵਿਆਹ ਕਰਵਾ ਲਵਾਂਗਾ। ਇਸ ਤਰ੍ਹਾ ਉਸਨੇ ਵਿਆਹ ਦਾ ਝਾਂਸਾਂ ਦੇ ਕੇ ਸ਼ਰੀਰਿਕ ਸੰਬੰਧ ਬਨਾਉਂਦਾ ਰਿਹਾ ਹੈ। ਬਾਅਦ ਵਿੱਚ ਵਿਆਹ ਨਾ ਕਰਵਾਉਣ ਦੇ ਇਰਾਦੇ ਨਾਲ ਮੈਨੂੰ ਬਲੈਕਮੇਲ ਕਰਨ ਲੱਗ ਪਿਆ ਅਤੇ ਮੇਰੇ ਪਰਿਵਾਰਿਕ ਮੈਂਬਰਾਂ ਨੂੰ ਧਮਕਾਉਣ ਲੱਗ ਪਿਆ ਕਿ ਮੇਰੇ ਕੋਲ ਤੁਹਾਡੀ ਲੜਕੀ ਦੀਆਂ ਅਸ਼ਲੀਲ ਫੋਟੋਆਂ ਹਨ ਜਿਸ ਨੂੰ ਮੈਂ ਸ਼ੋਸ਼ਲ ਮੀਡੀਆ ਉਤੇ ਪਾ ਦੇਵਾਂਗਾ। ਪੁਲਿਸ ਨੇ ਮਾਮਲਾ ਦਰਜ ਕਰਕੇ ਉਪਰੋਕਤ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਲੜਕੀ ਦਾ ਮੈਡੀਕਲ ਕਰਵਾਉਣ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ।
| SARA YAHA |























